LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਿਮਾਚਲ ਪ੍ਰਦੇਸ਼ 'ਚ ਮੀਂਹ ਦਾ ਕਹਿਰ, ਬੀਤੇ 24 ਘੰਟਿਆਂ ਦੌਰਾਨ 10 ਲੋਕਾਂ ਦੀ ਮੌਤ

24s5

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਦੇ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਸੂਬੇ ਵਿਚ ਭਾਰੀ ਮੀਂਹ ਦੇ ਕਾਰਨ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਹਿਮਾਚਲ ਪ੍ਰਦੇਸ਼ ਆਪਦਾ ਪ੍ਰਬੰਧਨ ਅਥਾਰਟੀ ਵਲੋਂ ਅੰਕੜੇ ਜਾਰੀ ਕੀਤੇ ਗਏ ਹਨ। ਹਿਮਾਚਲ ਪ੍ਰਦੇਸ਼ ਆਪਦਾ ਪ੍ਰਬੰਧੀ ਅਥਾਰਟੀ ਵਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 130 ਦਿਨਾਂ ਵਿਚ ਪਏ ਮੀਂਹ ਕਾਰਨ 432 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੜੋ ਹੋਰ ਖਬਰਾਂ: ਪਤਨੀ ਨੂੰ ਵਟਸਐਪ ਚੈਟ ਤੋਂ ਰੋਕਣਾ ਪਤੀ ਨੂੰ ਪਿਆ ਭਾਰੀ, ਤੋੜੇ ਦੰਦ

ਐੱਚ.ਪੀ.ਡੀ.ਐੱਮ.ਏ. ਵਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਦੇ ਕਾਰਨ ਕੁਦਰੀ ਆਪਦਾ ਤੇ ਸੜਕੀ ਹਾਦਸੇ ਦੇ ਕਾਰਨ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਮੀਂਹ ਦੇ ਕਾਰਨ 15 ਤੋਂ ਵਧੇਰੇ ਘਰ ਢਹਿ ਗਏ ਹਨ, ਜਿਸ ਵਿਚ ਨੌ ਗਊਸ਼ਾਲਾ ਵੀ ਸ਼ਾਮਲ ਹਨ। ਭਾਰੀ ਮੀਂਹ ਦੇ ਕਾਰਨ ਸੂਬੇ ਵਿਚ 123 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਪੜੋ ਹੋਰ ਖਬਰਾਂ: ਪਟਨਾ ਸਾਹਿਬ ਤੋਂ ਪਰਤਦਿਆਂ ਸ਼ਰਧਾਲੂਆਂ ਨਾਲ ਭਰੀ ਬੱਸ ਹੋਈ ਹਾਦਸੇ ਦੀ ਸ਼ਿਕਾਰ, 22 ਜ਼ਖ਼ਮੀ

ਮੀਂਹ ਦੇ ਕਾਰਨ 1,108 ਕਰੋੜ ਦੀ ਜਾਇਦਾਦ ਦਾ ਨੁਕਸਾਨ
ਸੂਬੇ ਵਿਚ ਭਾਰੀ ਮੀਂਹ ਦੇ ਕਾਰਨ 1108 ਕਰੋੜ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ, ਜਿਸ ਵਿਚ ਖੇਤੀ ਤੇ ਬਾਗਬਾਨੀ ਖੇਤਰ ਵਿਚ ਤਕਰੀਬਨ 745 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਐੱਚ.ਪੀ.ਡੀ.ਐੱਮ.ਏ. ਵਲੋਂ ਜਾਰੀ ਅੰਕੜਿਆਂ ਵਿਚ ਇਕ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਐੱਚ.ਪੀ.ਡੀ.ਐੱਮ.ਏ. ਵਲੋਂ ਜਾਰੀ ਅੰਕੜਿਆਂ ਮੁਤਾਬਕ 12 ਲੋਕਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਥੇ ਹੀ 857 ਘਰ ਤੇ 700 ਗਊਸ਼ਾਲਾ ਪਿਛਲੇ 130 ਦਿਨਾਂ ਵਿਚ ਢਹਿ ਗਈਆਂ ਹਨ। 

ਪੜੋ ਹੋਰ ਖਬਰਾਂ: ਪੰਜਾਬ ਦੇ ਮਸਲਿਆਂ ਨੂੰ ਅਣਗੌਲਿਆਂ ਕਰ ਕੁਰਸੀ ਦੀ ਜੰਗ 'ਚ ਉਲਝੀ ਕਾਂਗਰਸ : ਸੁਖਬੀਰ ਬਾਦਲ

ਹੋਮਗਾਰਡ ਦਫਤਰ ਦੇ ਕੋਲ ਲੈਂਡਸਲਾਈਡ
ਇਸ ਵਿਚਾਲੇ ਮੀਂਹ ਦੇ ਕਾਰਨ ਇਕ ਹੋਰ ਘਟਨਾ ਵਿਚ ਵੀਰਵਾਰ ਰਾਤ ਤਕਰੀਬਨ 10:15 ਵਜੇ ਹੋਮਗਾਰਡ ਦਫਤਰ, ਸ਼ਿਮਲਾ ਦੇ ਨੇੜੇ ਲੈਂਡਸਲਾਈਡ ਹੋਇਆ ਸੀ। ਇਸ ਗੱਲ ਦੀ ਜਾਣਕਾਰੀ ਹਿਮਾਚਲ ਪ੍ਰਦੇਸ਼ ਸਟੇਟ ਐਮਰਜੰਸੀ ਆਪ੍ਰੇਸ਼ਨ ਸੈਂਟਰ ਵਲੋਂ ਦਿੱਤੀ ਗਈ ਹੈ। ਲੈਂਡਸਲਾਈਡ ਦੇ ਕਾਰਨ ਸੜਕ ਉੱਤੇ ਮਲਬਾ ਫੈਲ ਗਿਆ। ਹਾਲਾਂਕਿ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਸੜਕ ਤੋਂ ਮਲਬੇ ਨੂੰ ਹਟਾਉਣ ਦਾ ਕੰਮ ਜਾਰੀ ਹੈ।

In The Market