LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

14 ਦਿਨਾਂ 'ਚ 1 ਲੱਖ ਤੋਂ 3 ਲੱਖ ਤੱਕ ਪਹੁੰਚੇ ਕੋਰੋਨਾ ਮਾਮਲੇ, ਮਾਹਰ ਦੇ ਰਹੇ ਇਹ ਚਿਤਾਵਨੀ

20j corona

ਨਵੀਂ ਦਿੱਲੀ- ਕੋਰੋਨਾ ਦੇ ਨਵੇਂ ਮਾਮਲੇ ਪਿਛਲੇ ਕੁਝ ਦਿਨਾਂ ਵਿਚ ਘੱਟ ਸਾਹਮਣੇ ਆਏ ਤਾਂ ਲੱਗਣ ਲੱਗਿਆ ਕਿ ਮਹਾਮਾਰੀ ਦੀ ਲਹਿਰ ਹੁਣ ਸ਼ਾਂਤ ਹੋਣ ਲੱਗੀ ਹੈ। ਪਰ ਪਿਛਲੇ 24 ਘੰਟਿਆਂ ਦੇ ਅੰਕੜੇ ਦੱਸਦੇ ਹਨ ਕਿ ਕੋਵਿਡ ਦੀ ਤੀਜੀ ਲਹਿਰ ਸੁਨਾਮੀ ਵਿਚ ਬਦਲਣ ਦਾ ਖਦਸ਼ਾ ਹੈ। ਅੱਜ ਕੋਰੋਨਾ ਵਾਇਰਸ ਦੇ 3 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। 8 ਮਹੀਨੇ ਬਾਅਦ ਇਕ ਦਿਨ ਵਿਚ ਇੰਨੇ ਇਨਫੈਕਟਿਡ ਮਾਮਲੇ ਸਾਹਮਣੇ ਆਏ ਹਨ। 14 ਦਿਨ ਪਹਿਲਾਂ ਇਕ ਦਿਨ ਵਿਚ 1 ਲੱਖ ਮਰੀਜ਼ ਸਾਹਮਣੇ ਆਏ ਸਨ। ਅੱਜ ਇਕ ਦਿਨ ਵਿਚ 3 ਲੱਖ ਮਰੀਜ਼ ਮਿਲਣਾ ਵੱਡੀ ਗੱਲ ਹੈ।

Also Read: ਓਮੀਕਰੋਨ ਦੀ ਲਹਿਰ 'ਚ ਘਟੀ ਪੈਟਰੋਲ ਡੀਜ਼ਲ ਦੀ ਖਪਤ, LPG ਦੀ ਵਿੱਕਰੀ ਵਧੀ

ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,17,532 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 491 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਤੇ 2,23,990 ਲੋਕ ਕੋਰੋਨਾ ਮੁਕਤ ਹੋਏ ਹਨ। ਫਿਲਹਾਲ ਦੇਸ਼ ਵਿਚ ਕੋਰੋਨਾ ਦੇ 19,24,051 ਐਕਟਿਵ ਮਰੀਜ਼ ਹਨ। ਉਥੇ ਹੀ ਇਨਫੈਕਸ਼ਨ ਦਰ 16.41 ਫੀਸਦੀ ਹੋ ਗਈ ਹੈ। ਹੁਣ ਤੱਕ ਦੇਸ਼ ਵਿਚ ਕੋਵਿਡ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਕੁੱਲ 9287 ਮਾਲੇ ਦਰਜ ਕੀਤੇ ਗਏ ਹਨ।

Also Read: ਸਾਰਾ ਗਿੱਲ ਨੇ ਪਾਕਿਸਤਾਨ ਦੀ ਪਹਿਲੀ ਟ੍ਰਾਂਸਜੈਂਡਰ ਡਾਕਟਰ ਬਣ ਰਚਿਆ ਇਤਿਹਾਸ 

ਇੰਝ ਵਧਿਆ ਕੋਰੋਨਾ ਦਾ ਗ੍ਰਾਫ
ਨਵੇਂ ਸਾਲ ਵਿਚ ਜਿਥੇ ਦੇਸ਼ ਵਿਚ ਕੋਰੋਨਾ ਦੇ ਖਾਤਮੇ ਦੀ ਆਸ ਕੀਤੀ ਜਾ ਰਹੀ ਹੈ, ਉਥੇ ਹੀ ਜਨਵਰੀ ਵਿਚ ਹੀ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। 6 ਜਨਵਰੀ ਨੂੰ ਕੋਰੋਨਾ ਦੇ 1 ਲੱਖ 17 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਸਨ। ਫਿਰ 12 ਜਨਵਰੀ ਨੂੰ 2 ਲੱਖ 47 ਹਜ਼ਾਰ ਤੋਂ ਵਧੇਰੇ ਕੋਵਿਡ ਕੇਸ ਮਿਲੇ ਸਨ। ਇਸ ਤੋਂ ਬਾਅਦ ਹੁਣ ਅੱਜ ਯਾਨੀ 20 ਜਨਵਰੀ ਨੂੰ ਪਿਛਲੇ 24 ਘੰਟਿਆਂ ਦੌਰਾਨ 3.17 ਲੱਖ ਤੋਂ ਵਧੇਰੇ ਕੋਰੋਨਾ ਮਾਮਲੇ ਸਾਹਮਣੇ ਆਏ ਹਨ।

Also Read: ਕਿਸਾਨ ਦੀ ਜ਼ਮੀਨ ਦੀ ਨਿਲਾਮੀ ਹੋਣ 'ਤੇ ਮਿਲਣ ਪਹੁੰਚੇ ਟਿਕੈਤ, ਪ੍ਰਸ਼ਾਸਨ ਨੇ ਰੱਦ ਕੀਤੀ ਨਿਲਾਮੀ

ਕੋਰੋਨਾ ਦੀ ਥਰਡ ਵੇਵ 'ਤੇ ਮਾਹਰਾਂ ਦੀ ਰਾਇ
ਕੋਰੋਨਾ ਦੇ ਕੇਸ ਘੱਟ ਆਉਣੇ ਸ਼ੁਰੂ ਹੋਏ ਸਨ ਤਾਂ ਲੋਕ ਰਾਹਤ ਦਾ ਸਾਹ ਲੈ ਲੱਗੇ ਸਨ ਪਰ ਮਾਹਰਾਂ ਨੇ ਉਦੋਂ ਵੀ ਇਸ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ। ਭਾਰਤੀ ਮੈਡੀਕਲ ਰਿਸਰਚ ਸੈਂਟਰ (ICMR) ਵਿਚ ਮਹਾਮਾਰੀ ਵਿਗਿਆਨ ਦੇ ਮੁਖੀ ਡਾ. ਸਮੀਰਨ ਪਾਂਡਾ ਨੇ 19 ਜਨਵਰੀ ਨੂੰ ਕਿਹਾ ਸੀ ਕਿ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਉੱਤੇ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਸੀ ਕਿ ਮਾਰਚ ਤੋਂ ਪਹਿਲਾਂ ਰਾਹਤ ਨਹੀਂ ਮਿਲੇਗੀ। ਜੇਕਰ ਕੋਰੋਨਾ ਦਾ ਕੋਈ ਨਵਾਂ ਵੇਰੀਐਂਟ ਇਸ ਦੇ ਬਾਅਦ ਸਾਹਮਣੇ ਨਾ ਆਇਆ ਤਾਂ 11 ਮਾਰਚ ਦੇ ਬਾਅਦ ਤੋਂ ਕੋਰੋਨਾ ਸਿਰਫ ਸਥਾਨਕ ਪੱਧਰ ਉੱਤੇ ਰਹਿ ਸਕਦਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਅਨੁਮਾਨ ਹੈ ਕਿ ਓਮੀਕਰੋਨ ਵਾਇਰਸ ਸੰਕਟ ਭਾਰਤ ਵਿਚ 11 ਦਸੰਬਰ ਤੋਂ ਸ਼ੁਰੂ ਹੋ ਕੇ ਤਿੰਨ ਮਹੀਨਿਆਂ ਤੱਕ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ 11 ਮਾਰਚ ਦੇ ਬਾਅਦ ਸਾਨੂੰ ਕੁਝ ਰਾਹਤ ਮਿਲੇਗੀ।

In The Market