LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਿਸਾਨ ਦੀ ਜ਼ਮੀਨ ਦੀ ਨਿਲਾਮੀ ਹੋਣ 'ਤੇ ਮਿਲਣ ਪਹੁੰਚੇ ਟਿਕੈਤ, ਪ੍ਰਸ਼ਾਸਨ ਨੇ ਰੱਦ ਕੀਤੀ ਨਿਲਾਮੀ

67

ਰਾਜਸਥਾਨ : ਰਾਜਸਥਾਨ 'ਚ ਬੈਂਕ ਨੇ ਕਰਜ਼ਾ ਨਾ ਮੋੜਨ 'ਤੇ ਗਰੀਬ ਕਿਸਾਨ ਦੀ ਜ਼ਮੀਨ ਨਿਲਾਮ ਕਰ ਦਿੱਤੀ। ਮਾਮਲਾ ਦੌਸਾ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਪਚਵਾਰਾ ਦਾ ਹੈ। ਕਿਸਾਨ ਪੱਪੂ ਲਾਲ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਰਾਜਸਥਾਨ ਮਰੁਧਰਾ ਗ੍ਰਾਮੀਣ ਬੈਂਕ ਤੋਂ ਕਰਜ਼ਾ ਲਿਆ ਸੀ। ਹੁਣ ਉਹ ਮਰ ਚੁੱਕਾ ਹੈ। ਸਾਡੇ ਕੋਲ ਕਰਜ਼ਾ ਮੋੜਨ ਦੀ ਸਮਰੱਥਾ ਨਹੀਂ ਹੈ। ਅਸੀਂ ਇਸ ਬਾਰੇ ਬੈਂਕ ਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ। ਫਿਰ ਵੀ ਬੈਂਕ ਨੇ ਸਾਡੀ ਜ਼ਮੀਨ ਦੀ ਨਿਲਾਮੀ ਕੀਤੀ।

Also Read : CDSCO ਨੇ DCGI ਨੂੰ Covishield ਤੇ Covaxin ਨੂੰ ਬਾਜ਼ਾਰ 'ਚ ਲਾਂਚ ਕਰਨ ਦੀ ਕੀਤੀ ਸਿਫਾਰਿਸ਼

ਕਾਨੂੰਨ ਅਨੁਸਾਰ ਨਿਲਾਮੀ: ਐਸ.ਡੀ.ਐਮ

ਦੌਸਾ ਦੇ ਐਸਡੀਐਮ ਮਿਥਲੇਸ਼ ਮੀਨਾ (Mithlesh Meena) ਨੇ ਦੱਸਿਆ ਕਿ ਕਿਸਾਨ ਪਰਿਵਾਰ ’ਤੇ ਕਰਜ਼ਾ ਬਕਾਇਆ ਹੈ। ਉਸ ਨੂੰ ਬੈਂਕ ਨਾਲ ਸਮਝੌਤਾ ਕਰਨ ਲਈ ਵੀ ਬੁਲਾਇਆ ਗਿਆ ਸੀ। ਪਰ ਉਹ ਨਹੀਂ ਆਏ। ਇਸ ਲਈ ਅਸੀਂ ਕਾਨੂੰਨ ਅਨੁਸਾਰ ਜ਼ਮੀਨ ਦੀ ਨਿਲਾਮੀ ਕੀਤੀ। ਮਾਲ ਵਿਭਾਗ ਦੇ ਜੂਨੀਅਰ ਸਹਾਇਕ ਰਾਮ ਪ੍ਰਸਾਦ ਬੈਰਵਾ ਨੇ ਦੱਸਿਆ ਕਿ ਕਿਸਾਨ ਦੀ 15 ਵਿੱਘੇ ਜ਼ਮੀਨ 46 ਲੱਖ ਰੁਪਏ ਵਿੱਚ ਨਿਲਾਮ ਹੋਈ ਹੈ।

Also Read : ਪੁਲਿਸ ਤੇ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, ਹਜ਼ਾਰਾਂ ਲੀਟਰ ਲਾਹਣ ਬਰਾਮਦ

ਕਿਸਾਨ ਪਰਿਵਾਰ ਨੂੰ ਮਿਲਣ ਪਹੁੰਚੇ ਟਿਕੈਤ 

ਕਿਸਾਨ ਅੰਦੋਲਨ ਤੋਂ ਸੁਰਖੀਆਂ 'ਚ ਆਏ ਕਿਸਾਨ ਆਗੂ ਰਾਕੇਸ਼ ਟਿਕੈਤ (Rakesh Tikait) ਘਟਨਾ ਦੀ ਸੂਚਨਾ ਮਿਲਦੇ ਹੀ ਬੁੱਧਵਾਰ ਰਾਤ ਨੂੰ ਕਿਸਾਨ ਪੱਪੂ ਲਾਲ ਦੇ ਪਰਿਵਾਰ ਨੂੰ ਮਿਲਣ ਪਹੁੰਚੇ। ਉਨ੍ਹਾਂ ਕਿਹਾ ਕਿ ਜਿਸ ਕਿਸਾਨ ਪਰਿਵਾਰ ਦੀ ਜ਼ਮੀਨ ਪ੍ਰਸ਼ਾਸਨ ਵੱਲੋਂ ਨਿਲਾਮ ਕੀਤੀ ਗਈ ਹੈ। ਅਸੀਂ ਉਸਦੇ ਪਰਿਵਾਰ ਨੂੰ ਮਿਲੇ। ਅਸੀਂ ਵੀਰਵਾਰ ਨੂੰ ਵੀ ਇੱਥੇ ਹਾਂ ਅਤੇ ਅਧਿਕਾਰੀਆਂ ਨਾਲ ਗੱਲ ਕਰਾਂਗੇ। ਹਾਲਾਂਕਿ ਕੁਝ ਸਮੇਂ ਬਾਅਦ ਦੌਸਾ ਦੇ ਏਡੀਐਮ ਆਰਕੇ ਮੀਨਾ ਦਾ ਬਿਆਨ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਨਿਲਾਮੀ ਰੱਦ ਕਰ ਦਿੱਤੀ ਗਈ ਹੈ

In The Market