LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਓਮੀਕਰੋਨ ਦੀ ਲਹਿਰ 'ਚ ਘਟੀ ਪੈਟਰੋਲ ਡੀਜ਼ਲ ਦੀ ਖਪਤ, LPG ਦੀ ਵਿੱਕਰੀ ਵਧੀ

20j omicron

ਨਵੀਂ ਦਿੱਲੀ- ਜਨਵਰੀ ਦੇ ਪਹਿਲੇ ਪਖਵਾੜੇ ਵਿਚ ਭਾਰਤ ਦੀ ਪੈਟਰੋਲ ਤੇ ਡੀਜ਼ਲ ਦੀ ਵਿੱਕਰੀ ਵਿਚ ਗਿਰਾਵਟ ਆਈ ਹੈ ਕਿਉਂਕਿ ਮਹਾਮਾਰੀ ਦੀ ਤੀਜੀ ਲਹਿਰ ਨੇ ਅਰਥਵਿਵਸਥਾ ਉੱਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਵਰਕਪਲੇਸ ਦੀ ਕਾਰਜਸ਼ੀਲਤਾ ਤੇ ਏਅਰਲਾਈਨ ਆਵਾਜਾਈ ਵਿਚ ਗਿਰਾਵਟ ਦੇ ਕਾਰਨ ਅਜਿਹਾ ਦੇਖਣ ਨੂੰ ਮਿਲਿਆ ਹੈ। ਲੋਕਾਂ ਨੇ ਬਾਹਰ ਆਉਣਾ ਜਾਣਾ ਘੱਟ ਕਰ ਦਿੱਤਾ ਹੈ, ਜਿਸ ਦੇ ਕਾਰਨ ਪੈਟਰੋਲ ਤੇ ਡੀਜ਼ਲ ਦੀ ਖਪਤ ਘਟੀ ਹੈ।

Also Read: ਸਾਰਾ ਗਿੱਲ ਨੇ ਪਾਕਿਸਤਾਨ ਦੀ ਪਹਿਲੀ ਟ੍ਰਾਂਸਜੈਂਡਰ ਡਾਕਟਰ ਬਣ ਰਚਿਆ ਇਤਿਹਾਸ 

ਡੀਜ਼ਲ ਦੀ ਜੋ ਵਿੱਕਰੀ ਭਾਰਤ ਦੀ ਕੁੱਲ ਈਂਧਨ ਖਪਤ ਦਾ ਤਕਰੀਬਨ 40 ਫੀਸਦ ਤੇ ਉਦਯੋਗਿਕ ਗਤੀਵਿਧੀ ਨੂੰ ਦਰਸਾਉਂਦੀ ਹੈ, ਉਹ ਦਸੰਬਰ ਮਹੀਨੇ ਆਮ ਦੀ ਤੁਲਨਾ ਵਿਚ 1 ਤੋਂ 15 ਜਨਵਰੀ ਦੌਰਾਨ 14.1 ਫੀਸਦੀ ਡਿੱਗ ਕੇ 2.47 ਮਿਲੀਅਨ ਟਨ ਹੋ ਗਈ। ਸੂਬਾ ਈਂਧਨ ਖੁਦਰਾ ਵਿਕਰੇਤਾਵਾਂ ਦੇ ਸ਼ੁਰੂਆਤੀ ਅੰਕੜਿਆਂ ਤੋਂ ਇਹ ਪਤਾ ਲੱਗਿਆ ਹੈ। ਜਨਵਰੀ 2020 ਦੀ ਮਿਆਦ ਵਿਚ ਡੀਜ਼ਲ ਦੀ ਵਿੱਕਰੀ ਤਕਰੀਬਨ 8 ਫੀਸਦ ਘੱਟ ਸੀ।

Also Read: ਕਿਸਾਨ ਦੀ ਜ਼ਮੀਨ ਦੀ ਨਿਲਾਮੀ ਹੋਣ 'ਤੇ ਮਿਲਣ ਪਹੁੰਚੇ ਟਿਕੈਤ, ਪ੍ਰਸ਼ਾਸਨ ਨੇ ਰੱਦ ਕੀਤੀ ਨਿਲਾਮੀ

ਓਮੀਕਰੋਨ ਕਾਰਨ ਲੱਗੀਆਂ ਪਾਬੰਦੀਆਂ ਦਾ ਅਸਰ
ਕੋਰੋਨਾ ਵਾਇਰਸ ਦੇ ਉਮੀਕਰੋਨ ਵੇਰੀਐਂਟ ਦੇ ਤੇਜ਼ੀ ਨਾਲ ਫੈਲਣ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿਚ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ, ਜਿਸ ਕਾਰਨ ਟਰੱਕ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਉਥੇ ਹੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 1-15 ਜਨਵਰੀ ਦੌਰਾਨ 9,64,380 ਟਨ ਪੈਟਰੋਲ ਦੀ ਵਿੱਕਰੀ ਹੋਈ, ਜੋ ਦਸੰਬਰ ਦੇ ਪਹਿਲੇ ਪੱਖਵਾੜੇ ਦੀ ਤੁਲਨਾ ਵਿਚ 13.81 ਫੀਸਦੀ ਘੱਟ ਹੈ। ਹਾਲਾਂਕਿ ਇਹ ਜਨਵਰੀ 2020 ਦੀ ਵਿੱਕਰੀ ਦੀ ਤੁਲਨਾ ਵਿਚ 5.66 ਫੀਸਦ ਵਧੇਰੇ ਹੈ।

Also Read: ਪੀ.ਐੱਮ. ਮੋਦੀ ਨੇ ਫੋਨ ਕਰ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੀ ਗੱਲ, ਪੁੱਛਿਆ ਹਾਲ-ਚਾਲ

ਰਸੋਈ ਗੈਸ ਐੱਲਪੀਜੀ ਦੀ ਵਿੱਕਰੀ ਵਧੀ
ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਰਸੋਈ ਗੈਸ ਐੱਲਪੀਜੀ ਦੀ ਵਿੱਕਰੀ ਹਰੇਕ ਮਹੀਨੇ 4.85 ਫੀਸਦ ਤੇ ਸਾਲਾਨਾ 9.47 ਫੀਸਦ ਵਧ ਕੇ 1.28 ਮਿਲੀਅਨ ਟਨ ਹੋ ਗਈ ਹੈ। ਇਹ ਜਨਵਰੀ 2020 ਦੀ ਤੁਲਨਾ ਵਿਚ 15.25 ਫੀਸਦ ਵਧੇਰੇ ਸੀ।

In The Market