LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ ਅਮਰੀਕਾ 'ਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲੱਗੇਗਾ ਟੀਕਾ, ਇਸ ਕੰਪਨੀ ਨੇ ਮੰਗੀ ਮਨਜ਼ੂਰੀ 

2f america injection

ਨਿਊਯਾਰਕ : ਫਾਈਜ਼ਰ ਅਤੇ ਬਾਇਓਨਟੈੱਕ (Pfizer and Biotech) ਛੇਤੀ ਹੀ ਅਮਰੀਕੀ ਰੈਗੂਲੇਟਰੀ (US regulators) ਤੋਂ ਪੰਜ ਸਾਲ ਅਤੇ ਉਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਵਿਡ-19 ਵੈਕਸੀਨ (Covid-19 vaccine) ਦੇਣ ਲਈ ਐਮਰਜੈਂਸੀ (Emergency) ਅਥਾਰਿਟੀ ਨੂੰ ਕਹਿਣਗੇ। ਅਮਰੀਕੀ ਮੀਡੀਆ (American media) ਨੇ ਮੰਗਲਵਾਰ ਨੂੰ ਇਹ ਸੂਚਨਾ ਦਿੱਤੀ। ਅਮਰੀਕਾ ਵਿਚ ਇਹ ਅੰਤਿਮ ਉਮਰ ਵਰਗ ਹੈ ਜੋ ਅਜੇ ਤੱਕ ਕੋਰੋਨਾ ਵਾਇਰਸ ਵੈਕਸੀਨ (Corona virus vaccine) ਲਈ ਯੋਗ ਨਹੀਂ ਹੈ। ਦਿ ਨਿਊਯਾਰਕ ਟਾਈਮਜ਼ (The New York Times) ਅਤੇ ਹੋਰ ਨਿਊਜ਼ ਆਊਟਲੈੱਟਸ (News outlets) ਨੇ ਕਿਹਾ ਕਿ ਮੰਗਲਵਾਰ ਨੂੰ ਕੰਪਨੀਆਂ 6 ਮਹੀਨੇ ਤੋਂ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵੈਕਸੀਨੇਸ਼ਨ ਲਈ ਐਮਰਜੈਂਸੀ ਵਰਤੋਂ ਦੀ ਮੰਗ ਕਰ ਸਕਦੀ ਹੈ। Also Read : PM ਮੋਦੀ ਤੇ ਅਮਿਤ ਸ਼ਾਹ ਜਲਦ ਬਣਨਗੇ ਚੋਣ ਪ੍ਰਚਾਰ ਦਾ ਹਿੱਸਾ, ਸਾਬਕਾ CM ਦਾ ਦਾਅਵਾ

COVID-19 Vaccine: What You Need to Know | Johns Hopkins Medicine

ਫਾਈਜ਼ਰ ਦੇ ਚੇਅਰਮੈਨ ਤੇ ਸੀਈਓ ਅਲਬਰਟ ਬੋਏਰਲਾ ਨੇ ਕਿਹਾ ਕਿ ਕੋਰੋਨਾਵਾਇਰਸ ਕਾਰਨ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਗਿਣਤੀ ਵਧੀ ਹੈ। ਐੱਫ.ਡੀ.ਏ. ਦੇ ਨਾਲ ਸਾਡਾ ਆਪਸੀ ਟੀਚਾ ਭਵਿੱਖ ਦੇ ਵਿਭਿੰਨ ਰੂਪਾਂ ਲਈ ਵੈਕਸੀਨ ਵਿਕਸਿਤ ਕਰਨਾ ਅਤੇ ਬੱਚਿਆਂ ਨੂੰ ਵਾਇਰਸ ਤੋਂ ਬਚਾਉਣ ਵਿੱਚ ਮਦਦ ਕਰਨ ਲਈ ਮਾਪਿਆਂ ਲਈ ਇੱਕ ਵਿਕਲਪ ਪ੍ਰਦਾਨ ਕਰਨਾ ਹੈ। Also Read: ਪੰਜਾਬ 'ਚ ਘਟੀ ਕੋਰੋਨਾ ਦੀ ਰਫਤਾਰ ਪਰ ਮੌਤਾਂ ਨੇ ਵਧਾਈ ਚਿੰਤਾ

Vaccine hypersensitivity in children

ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਕੋਰੋਨਾ ਦੇ ਮੌਜੂਦਾ ਤੇ ਸੰਭਾਵੀ ਭਵਿੱਖੀ ਰੂਪਾਂ ਨਾਲ ਲੜਨ ਲਈ 6 ਮਹੀਨੇ ਤੋਂ 4 ਸਾਲ ਤਕ ਦੇ ਬੱਚਿਆਂ ਨੂੰ ਵੈਕਸੀਨ ਦੀਆਂ ਤਿੰਨ ਖੁਰਾਕਾਂ ਦੀ ਲੋੜ ਪਵੇਗੀ। ਜੇਕਰ ਦੋ ਖੁਰਾਕਾਂ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਮਾਤਾ-ਪਿਤਾ ਨੂੰ ਤੀਜੀ ਖੁਰਾਕ ਦੇ ਇੰਤਜ਼ਾਰ ਨਾਲ ਟੀਕਾਕਰਨ ਸ਼ੁਰੂ ਕਰਨ ਦਾ ਮੌਕਾ ਮਿਲੇਗਾ।

In The Market