LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਘਟੀ ਕੋਰੋਨਾ ਦੀ ਰਫਤਾਰ ਪਰ ਮੌਤਾਂ ਨੇ ਵਧਾਈ ਚਿੰਤਾ

2f punjab

ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਕੋਰੋਨਾ ਵਾਇਰਸ ਦੀ ਰਫਤਾਰ ਮੱਠੀ ਪੈਣੀ ਸ਼ੁਰੂ ਹੋ ਗਈ ਹੈ। ਕੋਰੋਨਾ ਵਾਇਰਸ ਦੇ ਬੀਤੇ ਦਿਨ ਸੂਬੇ ਵਿਚ 1649 ਮਾਮਲੇ ਸਾਹਮਣੇ ਆਏ ਹਨ ਤੇ ਮਹਾਮਾਰੀ ਕਾਰਨ 37 ਲੋਕਾਂ ਦੀ ਮੌਤ ਹੋਈ ਹੈ। 

Also Read: ਇਕਵਾਡੋਰ 'ਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 24 ਲੋਕਾਂ ਦੀ ਮੌਤ ਤੇ ਕਈ ਜ਼ਖਮੀ

ਪੰਜਾਬ ਵਿਚ ਚਾਹੇ ਕੋਰੋਨਾ ਵਾਇਰਸ ਦੀ ਰਫਤਾਰ ਘਟੀ ਹੈ ਪਰ ਮੌਤਾਂ ਦਾ ਅੰਕੜੀ ਘੱਟਦਾ ਨਜ਼ਰੀ ਨਹੀਂ ਆ ਰਿਹਾ ਹੈ। ਮੰਗਲਵਾਰ ਨੂੰ ਕੋਰੋਨਾ ਕਾਰਨ 37 ਲੋਕਾਂ ਨੇ ਦੰਮ ਤੋੜ ਦਿੱਤਾ। ਇਸ ਤੋਂ ਇਲਾਵਾ 92 ਮਰੀਜ਼ ਗੰਭੀਰ ਹਾਲਤ ਵਿਚ ਅਜੇ ਵੀ ਵੈਂਟੀਲੇਟਰ ਉੱਤੇ ਹਨ। ਪੰਜਾਬ ਵਿਚ ਕੋਰੋਨਾ ਦੇ ਕੇਸ ਲਗਾਤਾਰ ਘੱਟ ਹੋ ਰਹੇ ਹਨ। ਮੰਗਲਵਾਰ ਤੱਕ ਪਾਜ਼ੇਟਿਵਿਟੀ ਰੇਟ ਵੀ 6 ਫੀਸਦੀ ਤੋਂ ਘੱਟ ਹੋ ਗਈ ਹੈ ਪਰ ਅਹਿਮ ਗੱਲ ਇਹ ਹੈ ਕਿ ਸਰਕਾਰ ਨੇ ਟੈਸਟਿੰਗ ਵੀ ਘਟਾ ਦਿੱਤੀ ਹੈ। ਪਹਿਲਾਂ ਡੇਲੀ 35 ਤੋਂ 40 ਹਜ਼ਾਰ ਦੇ ਵਿਚਾਲੇ ਟੈਸਟਿੰਗ ਕੀਤੀ ਜਾ ਰਹੀ ਸੀ, ਜਿਸ ਨੂੰ ਘਟਾ ਕੇ ਹੁਣ 28 ਹਜ਼ਾਰ ਕਰ ਦਿੱਤਾ ਗਿਆ ਹੈ। ਸੂਬੇ ਵਿਚ ਕੋਰੋਨਾ ਦੇ 20,937 ਐਕਟਿਵ ਮਾਮਲੇ ਹਨ।

Also Read: ਦੇਸ਼ 'ਚ ਕੋਰੋਨਾ ਦੇ 1,61,386 ਨਵੇਂ ਮਾਮਲੇ ਦਰਜ, 1733 ਲੋਕਾਂ ਦੀ ਮੌਤ

ਲੁਧਿਆਣਾ, ਹੁਸ਼ਿਆਰਪੁਰ, ਮੋਹਾਲੀ ਤੇ ਅੰਮ੍ਰਿਤਸਰ 'ਚ ਵਧੇਰੇ ਮੌਤਾਂ
ਮੰਗਲਵਾਰ ਯਾਨੀ 1 ਫਰਵਰੀ ਨੂੰ ਸਭ ਤੋਂ ਵਧੇਰੇ 8 ਮੌਤਾਂ ਲੁਧਿਆਣਾ ਜ਼ਿਲੇ ਵਿਚ ਹੋਈਆਂ। ਹੁਸ਼ਿਆਰਪੁਰ ਵਿਚ 5 ਤੇ ਅੰਮ੍ਰਿਤਸਰ-ਮੋਹਾਲੀ ਵਿਚ 4-4 ਲੋਕਾਂ ਨੇ ਦੰਮ ਤੋੜਿਆ। ਇਸ ਦੇ ਨਾਲ ਹੀ ਮੋਗਾ-ਪਟਿਆਲਾ ਵਿਚ 3-3, ਫਤਿਹਗੜ੍ਹ ਸਾਹਿਬ ਤੇ ਜਲੰਧਰ ਵਿਚ 2-2 ਲੋਕਾਂ ਦੀ ਮੌਤ ਹੋਈ ਹੈ। ਫਰੀਦਕੋਟ, ਗੁਰਦਾਸਪੁਰ, ਮਾਨਸਾ, ਪਠਾਨਕੋਟ ਤੇ ਸੰਗਰੂਰ ਵਿਚ 1-1 ਵਿਅਕਤੀ ਦੀ ਮੌਤ ਹੋਈ।

1,392 ਮਰੀਜ਼ ਲਾਈਫ ਸੇਵਿੰਗ ਸਪੋਰਟ ਉੱਤੇ
ਪੰਜਾਬ ਵਿਚ ਮੰਗਲਵਾਰ ਤੱਕ 1392 ਮਰੀਜ਼ ਲਾਈਫ ਸੇਵਿੰਗ ਸਪੋਰਟ ਉੱਤੇ ਹਨ। ਇਨ੍ਹਾਂ ਵਿਚੋਂ 983 ਨੂੰ ਆਕਸੀਜਨ ਉੱਤੇ ਰੱਖਿਆ ਗਿਆ ਹੈ। 317 ਮਰੀਜ਼ ਆਈਸੀਯੂ ਵਿਚ ਦਾਖਲ ਹਨ। ਮੰਗਲਵਾਰ ਨੂੰ ਫਰੀਦਕੋਟ ਤੇ ਹੁਸ਼ਿਆਰਪੁਰ ਤੋਂ 1-1 ਤੇ ਮੁਹਾਲੀ ਤੋਂ 3 ਮਰੀਜ਼ਾਂ ਨੂੰ ਆਈਸੀਯੂ ਵਿਚ ਸ਼ਿਫਟ ਕੀਤਾ ਗਿਆ। ਕੱਲ ਲੁਧਿਆਣਾ, ਅੰਮ੍ਰਿਤਸਰ ਤੇ ਮੋਹਾਲੀ ਵਿਚ 1-1 ਮਰੀਜ਼ ਸਣੇ ਕੁੱਲ 91 ਮਰੀਜ਼ ਵੈਂਟੀਲੇਟਰ ਉੱਤੇ ਹਨ।

Also Read: ਫਿਰ ਤੋਂ ਬਦਲੇਗਾ ਮੌਸਮ ਦਾ ਮਿਜਾਜ਼,ਦੇਸ਼ ਦੇ ਕਈ ਹਿੱਸਿਆਂ 'ਚ ਪਵੇਗਾ ਮੀਂਹ,ਜਾਣੋ ਆਪਣੇ ਸੂਬੇ ਦਾ ਹਾਲ

ਜਨਵਰੀ ਵਿਚ 608 ਮੌਤਾਂ
ਪੰਜਾਬ ਵਿਚ ਜਨਵਰੀ ਮਹੀਨੇ ਵਿਚ 608 ਮੌਤਾਂ ਹੋਈਆਂ ਸਨ। ਇਸ ਤੋਂ ਇਲਾਵਾ 1,38,406 ਨਵੇਂ ਮਰੀਜ਼ ਮਿਲੇ ਸਨ। ਇਸ ਦੌਰਾਨ 1,15,213 ਮਰੀਜ਼ ਠੀਕ ਵੀ ਹੋਏ।

In The Market