LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਵੇਂ ਸਾਲ 'ਤੇ ਕਾਰ ਖਰੀਦਣ ਦੀ ਯੋਜਨਾ ਬਣਾਉਣ ਵਾਲਿਆਂ ਲਈ ਵੱਡੀ ਖਬਰ, ਕੀਮਤਾਂ 'ਚ ਹੋ ਰਿਹੈ ਵਾਧਾ

cars

ਨਵੀਂ ਦਿੱਲੀ : ਜੇਕਰ ਤੁਸੀਂ ਨਵੇਂ ਸਾਲ ਵਿਚ ਨਵੀਂ ਕਾਰ ਲੈਣ ਦੀ ਸੋਚ ਰਹੇ ਹੋ, ਉਹ ਵੀ ਮਾਰੂਤੀ ਸੁਜ਼ੂਕੀ (Maruti Suzuki) ਦੀ ਤਾਂ ਕੀਮਤ ਜ਼ਿਆਦਾ ਅਦਾ ਕਰਨੀ ਪਵੇਗੀ ਕਿਉੰਕਿ ਪਹਿਲੀ ਜਨਵਰੀ ਨੂੰ ਮਾਰੂਤੀ ਸੁਜ਼ੂਕੀ (Maruti Suzuki) ਦੀਆਂ ਕਾਰਾਂ ਇਕ ਵਾਰ ਫਿਰ ਮਹਿੰਗੀਆਂ (Expensive) ਹੋਣ ਜਾ ਰਹੀਆਂ ਹਨ। ਦੇਸ਼ ਵਿਚ ਸਭ ਤੋਂ ਜ਼ਿਆਦਾ ਕਾਰ ਵੇਚਣ ਵਾਲੀ ਕੰਪਨੀ ਮਾਰੂਤੀ ਸੁਜ਼ੂਕੀ (Maruti Suzuki) ਨੇ ਵੀਰਵਾਰ ਨੂੰ ਇਸ ਦਾ ਐਲਾਨ ਕਰ ਦਿੱਤਾ ਹੈ। ਮਾਰੂਤੀ ਵਲੋਂ ਬਿਆਨ ਵਿਚ ਕਿਹਾ ਗਿਆ ਹੈ ਕਿ ਵੱਖ-ਵੱਖ ਵੈਰੀਅੰਟ (Variants) ਦੀਆਂ ਕੀਮਤਾਂ ਵਧਾਈਆਂ ਜਾਣਗੀਆਂ। ਕੰਪਨੀ ਨੇ ਇਹ ਫੈਸਲਾ ਲਾਗਤ ਵਿਚ ਹੋਏ ਵਾਧੇ ਤੋਂ ਬਾਅਦ ਲਿਆ ਹੈ।

Also Read: ਨਿਊਯਾਰਕ : ਵੀਜ਼ਾ ਅਪਲਾਈ ਕਰਨ ਵਾਲੀ ਮਹਿਲਾ 'ਤੇ ਭੜਕੇ ਅਧਿਕਾਰੀ ਦੀ ਵੀਡੀਓ ਵਾਇਰਲ, ਅੰਬੈਸੀ ਨੇ ਦਿੱਤਾ ਇਹ ਜਵਾਬ


ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਕਿੰਨੀਆਂ ਮਹਿੰਗੀਆਂ ਹੋਣਗੀਆਂ। ਇਸ ਬਾਰੇ ਕੰਪਨੀ ਨੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਕੋਰੋਨਾ ਸੰਕਟ ਦੌਰਾਨ ਕੱਚੇ ਮਾਲ ਦੇ ਨਾਲ-ਨਾਲ ਕਈ ਤਰ੍ਹਾਂ ਕੀਮਤਾਂ ਵਧ ਗਈਆਂ ਹਨ, ਜਿਸ ਨਾਲ ਕੀਮਤਾਂ ਵਿਚ ਵਾਧੇ ਦਾ ਫੈਸਲਾ ਲੈਣਾ ਪਿਆ ਹੈ। ਯਾਦ ਰਹੇ ਕਿ ਸਾਲ 2021 ਵਿਚ ਮਾਰੂਤੀ ਸੁਜ਼ੂਕੀ ਨੇ ਤਿੰਨ ਵਾਰ ਕੀਮਤਾਂ ਵਿਚ ਵਾਧਾ ਕੀਤਾ ਹੈ। ਸਭ ਤੋਂ ਪਹਿਲਾਂ ਜਨਵਰੀ 2021 ਵਿਚ, ਉਸ ਤੋਂ ਬਾਅਦ ਅਪ੍ਰੈਲ ਅਤੇ ਫਿਰ ਫੈਸਟਿਵ ਸੀਜ਼ਨ ਦੇ ਠੀਕ ਪਹਿਲਾਂ ਸਤੰਬਰ ਵਿਚ ਮਾਰੂਤੀ ਦੀਆਂ ਕਾਰਾਂ ਮਹਿੰਗੀਆਂ ਹੋਈਆਂ ਸਨ ਪਰ ਹੁਣ ਨਵੇਂ ਸਾਲ ਆਉਣ ਤੋਂ ਪਹਿਲਾਂ ਹੀ ਮਾਰੂਤੀ ਨੇ ਗਾਹਕਾਂ ਨੂੰ ਝਟਕਾ ਦੇ ਦਿੱਤਾ ਹੈ।

Also Read : 'ਸ਼ਕਤੀਮਾਨ' ਨੇ ਕੰਗਨਾ ਨੂੰ ਪਾਈਆਂ ਲਾਹਣਤਾਂ

ਮਾਰੂਤੀ ਸੁਜ਼ੂਕੀ ਨੇ ਸਤੰਬਰ 2021 ਵਿਚ 1.9 ਫੀਸਦੀ ਵਾਹਨਾਂ ਦੀਆਂ ਕੀਮਤਾਂ ਵਧਾਈਆਂ ਸਨ। ਹੁਣ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਦੋਂ ਮਾਰਕੀਟ ਲੀਡਰ ਮਾਰੂਤੀ ਸੁਜ਼ੁਕੀ ਨੇ ਕੀਮਤਾਂ ਵਿਚ ਵਾਧੇ ਦਾ ਐਲਾਨ ਕਰ ਦਿੱਤਾ ਹੈ ਤਾਂ ਫਿਰ ਬਾਕੀ ਆਟੋ ਕੰਪਨੀਆਂ ਵੀ ਹੌਲੀ-ਹੌਲੀ ਕੀਮਤਾਂ ਵਧਾ ਸਕਦੀਆਂ ਹਨ। ਦੱਸ ਦਈਏ ਕਿ ਨਵੰਬਰ ਮਹੀਨੇ ਦੇ ਆਖਰੀ ਦਿਨ ਮਾਰੂਤੀ ਸੁਜ਼ੂਕੀ ਨੇ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਾਰਾਂ ਵਿਚੋਂ ਇਕ EECO ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ। ਕੰਪਨੀ ਨੇ ਈਕੋ ਦੀਆਂ ਕੀਮਤਾਂ ਵਿਚ 8000 ਰੁਪਏ ਦਾ ਵਾਧਾ ਕੀਤਾ ਹੈ। ਕੰਪਨੀ ਨੇ ਦੱਸਇਆ ਕਿ ਈਕੋ ਵਿਚ ਹੁਣ ਪੈਸੇਂਜਰ ਏਅਰਬੈਗਸ ਲਗਾਏ ਗਏ ਹਨ, ਜਿਸ ਦੀ ਲਾਗਤ ਤਕਰੀਬਨ 8000 ਰੁਪਏ ਵੱਧ ਗਈ ਹੈ। ਹੁਣ ਕੀਮਤਾਂ ਵਿਚ ਵਾਧੇ ਤੋਂ ਬਾਅਦ ਮਾਰੂਤੀ ਈਕੋ ਦੀ ਐਕਸ ਸ਼ੋਅਰੂਮ ਕੀਮਤ 4.3 ਲੱਖ ਰੁਪਏ ਹੋ ਗਈ ਹੈ। ਇਹ ਵਧੀ ਕੀਮਤ 30 ਨਵੰਬਰ ਤੋਂ ਲਾਗੂ ਹੋ ਗਈ ਹੈ।

In The Market