LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਸ਼ਕਤੀਮਾਨ' ਨੇ ਕੰਗਨਾ ਨੂੰ ਪਾਈਆਂ ਲਾਹਣਤਾਂ

shaktiman

ਨਵੀਂ ਦਿੱਲੀ : ਅਭਿਨੇਤਰੀ ਕੰਗਨਾ ਰਣੌਤ (Actress Kangana Ranaut) ਖਿਲਾਫ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਐੱਫ.ਆਈ.ਆਰ. (FIR) ਦਰਜ ਕੀਤੀ ਗਈ ਹੈ। ਇਕ ਵਿਵਾਦ ਖਤਮ ਨਹੀਂ ਹੁੰਦਾ ਕਿ ਕੰਗਨਾ ਦੂਜੇ ਵਾਦ-ਵਿਵਾਦ ਦਾ ਹਿੱਸਾ ਬਣ ਜਾਂਦੀ ਹੈ ਅਤੇ ਇਸ ਕਾਰਣ ਕਈ ਫਿਲਮੀ ਸਟਾਰ ਵੀ ਕੰਗਨਾ 'ਤੇ ਨਿਸ਼ਾਨਾ ਵਿੰਨ੍ਹ ਰਹੇ ਹਨ। ਹੁਣ ਕੰਗਨਾ (Kangana) ਦੇ ਖਿਲਾਫ ਐਕਟਰ ਮੁਕੇਸ਼ ਖੰਨਾ (Actor Mukesh Khanna) ਦੀ ਵੀ ਪ੍ਰਤੀਕਿਰਿਆ ਆਈ ਹੈ। ਮੁਕੇਸ਼ ਖੰਨਾ (Mukesh Khanna) ਨੇ ਆਪਣੀ ਵੀਡੀਓ ਵਿਚ ਵੀਰ ਦਾਸ ਦੇ ਨਾਲ ਕੰਗਨਾ ਨੂੰ ਵੀ ਕਾਫੀ ਲਤਾੜਿਆ ਹੈ। ਮੁਕੇਸ਼ ਖੰਨਾ ਨੇ ਤਾਂ ਕੰਗਨਾ ਤੋਂ ਅਵਾਰਡ ਵਾਪਸ ਲੈਣ ਦੀ ਗੱਲ ਵੀ ਕਹੀ ਹੈ।


ਮੁਕੇਸ਼ ਖੰਨਾ ਵੀਡੀਓ ਵਿਚ ਕਹਿੰਦੇ ਹਨ, ਸਰਤੁਸੀਂ ਵੀਰ ਦਾਸ ਦਾ ਖੁੱਲ੍ਹਾ ਵਿਰੋਧ ਕੀਤਾ, ਪਰ ਉਸ ਦੇ ਖਿਲਾਫ ਤੁਸੀਂ ਕੁਝ ਨਹੀਂ ਕਿਹਾ ਜਿਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਨੂੰ ਆਜ਼ਾਦੀ ਦੀ ਭੀਖ ਵਿਚ ਮਿਲੀ ਸੀ। ਅਜਿਹੇ ਬਦਤਮੀਜ਼ ਇਨਸਾਨ ਸਿਰਫ ਤਾੜੀਆਂ ਬਟੋਰਦੇ ਹਨ। ਮੈਂ ਇਨਸਾਨ ਨਾਲ ਲੜ ਸਕਦਾ ਹਾਂ ਪਰ ਇਕ ਮਹਿਲਾ ਨਾਲ ਬਿਲਕੁਲ ਨਹੀਂ ਲੜ ਸਕਦਾ, ਇਹ ਮੇਰੀ ਫਿਤਰਤ ਵਿਚ ਨਹੀਂ ਹੈ। ਮੈਂ ਆਮ ਤੌਰ 'ਤੇ ਲੜਣ ਵਿਚ ਵਿਸ਼ਵਾਸ ਨਹੀਂ ਰੱਖਦਾ ਹਾਂ। ਕਈ ਲੋਕਾਂ ਨੇ ਮੈਨੂੰ ਗਲਤ ਸਮਝਣਾ ਸ਼ੁਰੂ ਕਰ ਦਿੱਤਾ। ਲੋਕ ਕਹਿ ਰਹੇ ਸਨ ਕਿ ਲੱਗਦਾ ਹੈ ਕਿ ਸਰ ਤੁਸੀਂ ਵੀ ਉਸੇ ਪਾਰਟੀ ਨਾਲ ਜੁੜੇ ਹੋਏ ਹੋ। ਮੈਂ ਉਨ੍ਹਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਦੇਸ਼ ਦੇ ਖਿਲਾਫ ਜੋ ਵੀ ਹੋਵੇਗਾ ਮੈਂ ਉਸ ਦੇ ਖਿਲਾਫ ਬੋਲਾਂਗਾ। 


ਮੁਕੇਸ਼ ਖੰਨਾ ਕਹਿੰਦੇ ਹਨ ਇਹ ਕਹਿਣਾ ਕਿੱਥੋਂ ਤੱਕ ਠੀਕ ਹੈ ਕਿ ਸੁਤੰਤਰਤਾ ਸਾਨੂੰ ਭੀਖ ਵਿਚ ਮਿਲੀ ਹੈ। ਉਨ੍ਹਾਂ ਦਾ ਇਹ ਬਿਆ ਚਾਪਲੂਸੀ ਤੋਂ ਪ੍ਰੇਰਿਤ ਹੈ, ਬਹੁਤ ਹੀ ਬਚਕਾਨਾ ਹੈ। ਪਦਮ ਅਵਾਰਡ ਦਾ ਸਾਈਟ ਇਫੈਕਟ ਹੈ। ਜੇਕਰ ਸਾਨੂੰ 1947 ਵਿਚ ਆਜ਼ਾਦੀ ਨਹੀਂ ਮਿਲੀ ਸੀ ਤਾਂ ਕੀ ਅਸੀਂ ਲੋਕਾਂ ਨੇ 60 ਸਾਲ ਗੁਲਾਮੀ ਵਿਚ ਜੀਏ ਹਨ? ਮੈਂ ਤਾਂ ਅਜੇ ਵੀ ਕਹਿੰਦਾ ਹਾਂ ਅਸੀਂ ਹੁਣ ਵੀ ਗੁਲਾਮੀ ਵਿਚ ਜੀ ਰਹੇ ਹਾਂ। ਜੇਕਰ ਤੁਸੀਂ ਇਹ ਕਹਿੰਦੇ ਹੋ ਕਿ ਆਜ਼ਾਦੀ 1947 ਵਿਚ ਨਹੀਂ ਮਿਲੀ ਤਾਂ ਤੁਸੀਂ ਚੰਦਰਸ਼ੇਖਰ ਆਜ਼ਾਦ, ਸੁਭਾਸ਼ ਚੰਦਰ ਬੋਸ ਵਰਗੇ ਕ੍ਰਾਂਤੀਕਾਰੀਆਂ ਦਾ ਅਪਮਾਨ ਕੀਤਾ ਹੈ। ਅੰਗਰੇਜ਼ਾਂ ਨੂੰ ਡਰਾਉਣ ਵਿਚ ਕ੍ਰਾਂਤੀਕਾਰੀਆਂ ਦੀ ਅਹਿਮ ਭੂਮਿਕਾ ਰਹੀ ਹੈ। ਤੁਹਾਡੇ ਕੋਲ ਅਜਿਹਾ ਬੋਲਣ ਦਾ ਅਧਿਕਾਰ ਨਹੀਂ ਹੈ। ਸੁਭਾਸ਼ ਚੰਦਰ ਬੋਸ ਨਾਲ ਤਾਂ ਆਰ.ਐੱਸ.ਐੱਸ. ਦੇ ਨੇਤਾ ਵੀ ਜਾ ਕੇ ਮਿਲਦੇ ਸਨ। ਮੈਂ ਵੀ ਕਹਿੰਦਾ ਹਾਂ ਕਿ ਸਿਰਫ ਗਾਂਧੀ ਅਤੇ ਨਹਿਰੂ ਕਾਰਣ ਆਜ਼ਾਦੀ ਨਹੀਂ ਮਿਲੀ।


ਮੁਕੇਸ਼ ਖੰਨਾ ਆਪਣੀ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਦੇ ਹਨ, ਦੇਸ਼ ਦਾ ਅਪਮਾਨ ਕਰਨ ਦੇ ਮਾਮਲੇ ਵਿਚ ਇਹ ਮੋਹਤਰਮਾ ਤਾਂ ਵੀਰ ਦਾਸ ਤੋਂ 10 ਕਦਮ ਅੱਗੇ ਵੱਧ ਗਈ ਹੈ। ਖੁਦ ਨੂੰ ਝਾਂਸੀ ਦੀ ਰਾਣੀ ਕਹਾਉਣਾ ਪਸੰਦ ਕਰਦੀ ਹੈ। ਲਕੜੀ ਦੀ ਕਾਠੀ, ਕਾਠੀ ਦਾ ਘੋੜੇ 'ਤੇ ਬੈਠ ਕੇ ਮਣੀਕਰਣਿਕਾ ਫਿਲਮ ਕਰਦੀ ਹੈ ਅਤੇ ਇਹੀ ਮਣੀਕਰਣਿਕਾ ਉਨ੍ਹਾਂ ਕ੍ਰਾਂਤੀਕਾਰੀਆਂ ਦਾ ਅਪਮਾਨ ਕਰ ਰਹੀ ਹੈ ਜਿਨ੍ਹਾਂ ਨੇ ਆਪਣੀ ਧਰਤੀ ਨੂੰ ਆਜ਼ਾਦ ਕਰਵਾਉਣ ਵਿਚ ਆਪਣੀ ਜਾਨ ਤੱਕ ਵਾਰ ਦਿੱਤੀ। ਲਾਹਣਤ ਹੈ ਅਜਿਹੇ ਸ਼ਖਸ 'ਤੇ! ਕੀ ਅਜਿਹੇ ਲੋਕਾਂ ਨੂੰ ਪਦਮ ਐਵਾਰਡ ਮਿਲਣਾ ਚਾਹੀਦਾ ਹੈ? ਮੇਰੇ ਹਿਸਾਬ ਨਾਲ ਇਹ ਪਦਮ ਐਵਾਰਡ ਦਾ ਅਪਮਾਨ ਹੈ।


ਦੱਸ ਦਈਏ ਕਿ ਮੁਕੇਸ਼ ਖੰਨਾ ਇਸ ਤੋਂ ਪਹਿਲਾਂ ਵੀ ਕੰਗਨਾ ਰਨੌਤ 'ਤੇ ਭੜਕ ਚੁੱਕੇ ਹਨ। ਦੱਸ ਦਈਏ ਕਿ ਅਭਿਨੇਤਰੀ ਕੰਗਨਾ ਰਣੌਤ ਦੇ ਖਿਲਾਫ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਜਿਸ ਵਿਚ ਉਨ੍ਹਾਂ ਦੇ ਸਾਰੇ ਸੋਸ਼ਲ ਮੀਡੀਆ ਪੋਸਟ ਨੂੰ ਭਵਿੱਖ ਵਿਚ ਸੈਂਸਰ ਕਰਨ ਦੀ ਮੰਗ ਕੀਤੀ ਗਈ ਹੈ। ਸੈਂਸਰ ਦੀ ਮੰਗ ਦਾ ਕਾਰਣ ਇਹ ਹੈ ਵੀ ਕਿ ਐਕਟ੍ਰੈਸ ਕਈ ਵਾਰ ਸੋਸ਼ਲ ਮੀਡੀਆ 'ਤੇ ਕਈ ਵਿਵਾਦਤ ਅਤੇ ਭੜਕਾਊ ਪੋਸਟ ਕਰ ਚੁੱਕੀ ਹੈ।

In The Market