LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਵਾਈ ਸਫਰ ਕਰਨ ਵਾਲਿਆਂ ਲਈ ਵੱਡੀ ਖਬਰ, ਹੁਣ ਇਨ੍ਹਾਂ ਲੋਕਾਂ ਨੂੰ ਨਹੀਂ ਦੇਣੀ ਪਵੇਗੀ ਆਰ.ਟੀ.ਪੀ.ਸੀ.ਆਰ. ਰਿਪੋਰਟ

rtpcr flight

ਗੋਰਖਪੁਰ (ਇੰਟ.)- ਮੁੰਬਈ (Mumbai) ਅਤੇ ਕੋਲਕਾਤਾ (Calcutta) ਜਾਣ ਵਾਲੇ ਯਾਤਰੀਆਂ ਲਈ ਰਾਹਤ ਭਰੀ ਖਬਰ ਹੈ। ਕੋਰੋਨਾ ਵੈਕਸੀਨ (Corona Vaccine) ਦੀਆਂ ਦੋਵੇਂ ਡੋਜ਼ (Two Dose) ਲਗਵਾਉਣ ਵਾਲੇ ਲੋਕ ਬਿਨਾਂ ਆਰ.ਟੀ.-ਪੀ.ਸੀ.ਆਰ. (RT-PCR) ਦੇ ਹੀ ਸਫਰ ਕਰ ਸਕਣਗੇ। ਇਸ ਦੇ ਲਈ ਉਨ੍ਹਾਂ ਨੇ ਸਿਰਫ ਵੈਕਸੀਨ (Vaccine) ਲਗਵਾਉਣ ਦਾ ਪ੍ਰਮਾਣ ਪੱਤਰ ਆਪਣੇ ਨਾਲ ਰੱਖਣਾ ਹੋਵੇਗਾ। ਨਵਾਂ ਨਿਰਦੇਸ਼ ਆਉਣ ਤੋਂ ਬਾਅਦ ਗੋਰਖਪੁਰ ਤੋਂ ਮੁੰਬਈ (Mumbai) ਅਤੇ ਕੋਲਕਾਤਾ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵੱਧ ਗਈ ਹੈ। ਕੋਰੋਨਾ ਵਾਇਰਸ (Corona Virus) ਦੀ ਰੋਕਥਾਮ ਲਈ ਮਹਾਰਾਸ਼ਟਰ (Maharashtra) ਅਤੇ ਪੱਛਮੀ ਬੰਗਾਲ (Pachmi Government) ਸਰਕਾਰ ਨੇ ਬਾਹਰ ਤੋਂ ਆਉਣ ਵਾਲੇ ਯਾਤਰੀਆਂ ਲਈ ਆਰ.ਟੀ.-ਪੀ.ਸੀ.ਆਰ. ਲਾਜ਼ਮੀ ਕਰ ਦਿੱਤਾ ਸੀ। ਮਹਾਰਾਸ਼ਟਰ ਜਾਣ ਵਾਲੇ ਲੋਕਾਂ ਨੂੰ 48 ਘੰਟੇ ਅਤੇ ਪੱਛਮੀ ਬੰਗਾਲ ਜਾਣ ਵਾਲਿਆਂ ਨੂੰ 72 ਘੰਟੇ ਪਹਿਲਾਂ ਦੀ ਰਿਪੋਰਟ ਨਾਲ ਲੈ ਕੇ ਜਾਣਾ ਸੀ। 

Negative RT-PCR report may not remain mandatory for domestic flying, says  minister Hardeep Singh Puri | Latest News India - Hindustan Times

read this- ਵਿਰੋਧੀ ਧਿਰ ਦੇ ਹੰਗਾਮੇ ਵਿਚਾਲੇ ਕਈ ਬਿੱਲ ਪਾਸ, ਦੋਵੇਂ ਸਦਨਾਂ ਕਲ ਤੱਕ ਲਈ ਮੁਲਤਵੀ

ਗੋਰਖਪੁਰ ਤੋਂ ਮੁੰਬਈ ਲਈ ਤਿੰਨ ਅਤੇ ਕੋਲਕਾਤਾ ਲਈ ਇਕ ਜਹਾਜ਼ ਰੋਜ਼ਾਨਾ ਉਡਾਣ ਭਰਦੇ ਹਨ। ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾਉਣ ਵਾਲੇ ਲੋਕਾਂ ਲਈ ਵੀ ਆਰ.ਟੀ.ਪੀ.ਸੀ.ਆਰ. ਲਾਜ਼ਮੀ ਸੀ। ਇਸ ਦੀ ਵਜ੍ਹਾ ਨਾਲ ਮੁੰਬਈ ਅਤੇ ਕੋਲਕਾਤਾ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਘੱਟ ਹੋ ਗਈ ਸੀ। ਨਾਗਰਿਕ ਹਵਾਬਾਜ਼ੀ ਮੰਤਰਾਲਾ ਦੀ ਪਹਿਲ 'ਤੇ ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਸਰਕਾਰ ਨੇ ਕੋਰੋਨਾ ਦੀਆਂ ਦੋਵੇਂ ਵੈਕਸੀਨ ਲਗਵਾ ਚੁੱਕੇ ਲੋਕਾਂ ਨੂੰ ਰਾਹਤ ਦਿੱਤੀ ਹੈ। ਏਅਰਪੋਰਟ ਨਿਰਦੇਸ਼ਕ ਪ੍ਰਭਾਕਰ ਬਾਜਪੇਈ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ ਅਤੇ ਦੂਜੀ ਡੋਜ਼ ਲਈ ਹੋਏ 15 ਦਿਨ ਹੋ ਚੁੱਕੇ ਹਨ, ਨੈਗੇਟਿਵ ਆਰ.ਟੀ.-ਪੀ.ਸੀ.ਆਰ. ਰਿਪੋਰਟ ਲੈ ਜਾਣ ਤੋਂ ਛੋਟ ਦਿੱਤੀ ਗਈ ਹੈ। ਆਰ.ਟੀ.-ਪੀ.ਸੀ.ਆਰ. ਰਿਪੋਰਟ ਲੈ ਜਾਣ ਤੋਂ ਛੋਟ ਮਿਲਣ ਤੋਂ ਬਾਅਦ ਵੀ ਸਾਰੇ ਲੋਕਾਂ ਨੂੰ ਕੋਵਿਡ ਕਾਲ ਦਾ ਪਾਲਣ ਕਰਨਾ ਹੋਵੇਗਾ। ਹਰ ਵੇਲੇ ਕੋਵਿਡ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਜਿਨ੍ਹਾਂ ਲੋਕਾਂ ਨੇ ਵੈਕਸੀਨ ਦੀਆਂ ਦੋਵੇਂ ਡੋਜ਼ ਨਹੀਂ ਲਗਵਾਈਆਂ ਹਨ ਉਨ੍ਹਾਂ ਨੂੰ ਹੁਣ 48 ਦੀ ਵਜ੍ਹਾ 72 ਘੰਟੇ ਪਹਿਲਾਂ ਦੀ ਆਰ.ਟੀ.-ਪੀ.ਸੀ.ਆਰ. ਨੈਗੇਟਿਵ ਰਿਪੋਰਟ ਸਫਰ ਕਰਦੇ ਸਮੇਂ ਆਪਣੇ ਕੋਲ ਰੱਖਣੀ ਹੋਵੇਗੀ।

In The Market