LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਰੋਧੀ ਧਿਰ ਦੇ ਹੰਗਾਮੇ ਵਿਚਾਲੇ ਕਈ ਬਿੱਲ ਪਾਸ, ਦੋਵੇਂ ਸਦਨਾਂ ਕਲ ਤੱਕ ਲਈ ਮੁਲਤਵੀ

sansad session

ਨਵੀਂ ਦਿੱਲੀ (ਇੰਟ.)- ਪੈਗਾਸਸ ਜਾਸੂਸੀ ਕਾਂਡ (pegasus) ਦੀ ਜਾਂਚ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਹੁਣ ਤੱਕ ਸਦਨ ਦੀ ਕਾਰਵਾਈ ਨਹੀਂ ਚੱਲਣ ਦਿੱਤੀ ਹੈ। ਮਾਨਸੂਨ ਸੈਸ਼ਨ (Monsoon Session) ਦੇ 9ਵੇਂ ਦਿਨ ਵੀ ਵਿਰੋਧੀ ਧਿਰ ਦੇ ਹੰਗਾਮੇ ਦੇ ਚਲਦੇ ਦੋਹਾਂ ਸਦਨਾਂ ਦੀ ਕਾਰਵਾਈ ਨੂੰ ਸਹੀ ਤਰੀਕੇ ਨਾਲ ਨਹੀਂ ਚਲਾਇਆ ਜਾ ਸਕਿਆ। ਭਾਰੀ ਹੰਗਾਮੇ ਦੇ ਚੱਲਦੇ ਲੋਕਸਭਾ (Loksabha) ਅਤੇ ਰਾਜ ਸਭਾ (Rajya sabha) ਨੂੰ ਕਲ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਵਿਰੋਧੀ ਧਿਰ ਨੇ ਸਾਫ ਕਰ ਦਿੱਤਾ ਹੈ ਕਿ ਜਦੋਂ ਤੱਕ ਸਰਕਾਰ ਚਰਚਾ ਲਈ ਰਾਜ਼ੀ ਨਹੀਂ ਹੋਵੇਗੀ ਉਦੋਂ ਤੱਕ ਸੰਸਦ ਦਾ ਸੰਗਰਾਮ ਠੱਪ ਨਹੀਂ ਹੋਵੇਗਾ। ਉਥੇ ਹੀ ਲੋਕ ਸਭਾ ਪ੍ਰਧਾਨ ਓਮ ਪ੍ਰਕਾਸ਼ ਬਿਰਲਾ (Om Parkash Birla) ਨੇ ਸੰਸਦ ਵਿਚ ਹੰਗਾਮਾ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਹੈ।

Parliament Today Live Updates: Rajya Sabha Latest News, Parliament of India  Lok Sabha Today News and Updates

Read this- ਟੋਕੀਓ ਓਲੰਪਿਕ- ਭਾਰਤੀ ਟੀਮ ਨੇ ਗੋਲਡ ਮੈਡਲ ਜੇਤੂ ਅਰਜਨਟੀਨਾ ਨੂੰ ਹਰਾਇਆ, CM ਕੈਪਟਨ ਨੇ ਦਿੱਤੀ ਵਧਾਈ 

ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਮੈਂਬਰਾਂ ਦੇ ਖਿਲਾਫ ਕਾਰਵਾਈ ਕਰਨੀ ਹੋਵੇਗੀ। ਸਰਕਾਰ ਨੇ ਲੋਕ ਸਭਾ ਵਿਚ ਦੋ ਹੋਰ ਰਾਜ ਸਭਾ ਵਿਚ ਇਕ ਬਿੱਲ ਪਾਸ ਕਰ ਕੇ ਇਹ ਸਾਫ ਸੰਦੇਸ਼ ਦੇ ਦਿੱਤਾ ਹੈ ਕਿ ਵਿਰੋਧੀ ਧਿਰ ਦੇ ਦਬਾਅ ਦੀ ਉਸ ਨੂੰ ਪਰਵਾਹ ਨਹੀਂ। ਲੋਕਸਭਾ ਵਿਚ ਭਾਰੀ ਹੰਗਾਮੇ ਵਿਚਾਲੇ ਦਿ ਏਅਰਪੋਰਟਸ ਇਕਨਾਮਿਕਸ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਸੋਧ) ਬਿ4ਲ ਅਤੇ ਫੈਕਟਰ ਰੈਗੂਲੇਸ਼ਨ (ਸੋਧ) ਬਿੱਲ 2021 ਪਾਸ ਹੋ ਗਿਆ ਹੈ। ਵਿਰੋਧੀ ਧਿਰ ਦੇ ਹੰਗਾਮੇ ਵਿਚਾਲੇ ਕੋਕੋਨਟ ਡਿਵੈਲਪਮੈਂਟ ਬੋਰਡ (ਸੋਧ) ਬਿੱਲ, 2021 ਵੀ ਰਾਜ ਸਭਾ ਵਿਚ ਪਾਸ ਹੋ ਗਿਆ। ਰਾਜ ਸਭਾ ਨੂੰ ਕਲ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। 

In The Market