ਟੋਕੀਓ (ਇੰਟ.)- ਭਾਰਤੀ ਟੀਮ (Indian Team) ਨੇ ਰੀਓ ਓਲੰਪਿਕ (Rio Olympics) ਸੋਨ ਤਮਗਾ (Gold medal) ਜੇਤੂ ਅਰਜਨਟੀਨਾ (Argentina) ਨੂੰ 3-1 ਨਾਲ ਹਰਾ ਕੇ ਟੋਕੀਓ ਓਲੰਪਿਕ (Tokyo Olympics) ਦੀ ਪੁਰਸ਼ ਹਾਕੀ ਮੁਕਾਬਲੇਬਾਜ਼ੀ ਦੇ ਕੁਆਰਟਰ ਫਾਈਨਲ (Quarter final) ਵਿਚ ਥਾਂ ਪੱਕੀ ਕਰ ਲਈ ਹੈ। ਆਖਰੀ ਤਿੰਨ ਮਿੰਟ ਵਿਚ ਦੋ ਗੋਲ ਕਰ ਕੇ ਟੀਮ ਇੰਡੀਆ (Team India) ਨੇ ਆਪਣੇ ਧਮਾਕੇਦਾਰ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ। ਪਿਛਲੇ ਮੈਚ ਵਿਚ ਸਪੇਨ (Spain) ਨੂੰ ਹਰਾਉਣ ਤੋਂ ਬਾਅਦ ਭਾਰਤੀ ਟੀਮ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਇਹ ਮਹੱਤਵਪੂਰਨ ਮੁਕਾਬਲਾ ਜਿੱਤਿਆ। ਆਪਣਾ ਪਹਿਲਾ ਓਲੰਪਿਕ ਖੇਡ (Olympics) ਰਹੀ ਭਾਰਤ ਦੀ ਨੌਜਵਾਨ ਬ੍ਰਿਗੇਡ ਨੇ ਇਸ ਜਿੱਤ ਵਿਚ ਸੂਤਰਧਾਰ ਦੀ ਭੂਮਿਕਾ ਨਿਭਾਈ ਅਤੇ ਭਾਰਤ ਨੂੰ ਹਾਕੀ (Hockey) ਵਿਚ ਚਾਰ ਦਹਾਕਿਆਂ ਬਾਅਦ ਓਲੰਪਿਕ ਤਮਗਾ (Olympics medal) ਜਿੱਤਣ ਦੇ ਹੋਰ ਨੇੜੇ ਪਹੁੰਚਾ ਦਿੱਤਾ ਹੈ। ਭਾਰਤੀ ਹਾਕੀ ਟੀਮ ਦੀ ਇਸ ਜਿੱਤ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਟਵੀਟ ਕੀਤਾ ਗਿਆ ਹੈ ਅਤੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਗਈ ਹੈ।
A sterling show by Indian Hockey Team to beat defending Olympic champions Argentina to reach quarter finals. We are a step closer to a medal. Well done boys, keep up the momentum.



