LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ ਬੰਦ: ਦਿੱਲੀ-ਗੁਰੂਗ੍ਰਾਮ ਬਾਰਡਰ 'ਤੇ ਮਹਾਜਾਮ, ਗੱਡੀਆਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ

27s4

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਵਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਭਾਰਤ ਬੰਦ ਦਾ ਸੱਦਾ ਸਵੇਰੇ 6 ਵਜੇ ਤੋਂ ਸ਼ਾਮੀਂ 4 ਵਜੇ ਤੱਕ ਦਿੱਤਾ ਗਿਆ ਹੈ। ਦਿੱਲੀ ਦੀਆਂ ਸਰਹੱਦਾਂ ਉੱਤੇ ਪਹਿਲਾਂ ਹੀ ਹਜ਼ਾਰਾਂ ਕਿਸਾਨ ਡਟੇ ਹੋਏ ਹਨ, ਅਜਿਹੇ ਵਿਚ ਹੁਣ ਭਾਰਤ ਬੰਦ ਕਾਰਨ ਦਿੱਲੀ, ਯੂਪੀ ਤੇ ਨੇੜੇ ਦੇ ਖੇਤਰਾਂ ਵਿਚ ਮਹਾਜਾਮ ਦੇਖਣ ਨੂੰ ਮਿਲ ਰਿਹਾ ਹੈ।

ਪੜੋ ਹੋਰ ਖਬਰਾਂ: ਭਾਰਤ ਬੰਦ: ਦੇਸ਼ ਭਰ 'ਚ ਕਿਸਾਨਾਂ ਦੀ ਕਾਲ ਨੂੰ ਭਰਵਾਂ ਹੁੰਗਾਰਾ, ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ, ਪੁਲਿਸ ਹਾਈ ਅਲਰਟ

ਦਿੱਲੀ-ਗੁਰੂਗ੍ਰਾਮ ਬਾਰਡਰ 'ਤੇ ਮਹਾਜਾਮ
ਦਿੱਲੀ-ਗੁਰੂਗ੍ਰਾਮ ਬਾਰਡਰ ਤੋਂ ਸੋਮਵਾਰ ਸਵੇਰੇ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ। ਇਥੇ ਬਾਰਡਰ ਉੱਤੇ ਗੱਡੀਆਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹਨ ਤੇ ਹਜ਼ਾਰਾਂ ਕਾਰਾਂ ਸੜਕਾਂ ਉੱਤੇ ਦਿਖਾਈ ਦੇ ਰਹੀਆਂ ਹਨ। ਕਿਸਾਨਾਂ ਦੇ ਪ੍ਰਦਰਸ਼ਨ ਦੇ ਕਾਰਨ ਕਈ ਥਾਈਂ ਸੜਕਾਂ ਬੰਦ ਹਨ, ਉਥੇ ਹੀ ਅੱਜ ਸੋਮਵਾਰ ਹੈ ਤੇ ਦਫਤਰ ਜਾਣ ਦੇ ਲਈ ਵੀ ਲੋਕਾਂ ਦਾ ਨਿਕਲਣਾ ਹੋ ਰਿਹਾ ਹੈ। ਅਜਿਹੇ ਵਿਚ ਗੁਰੂਗ੍ਰਾਮ ਬਾਰਡਰ ਉੱਚੇ ਬਹੁਤ ਹੀ ਵੱਡਾ ਜਾਮ ਲੱਗਿਆ ਹੋਇਆ ਹੈ।

ਪੜੋ ਹੋਰ ਖਬਰਾਂ: ਨਰਿੰਦਰ ਤੋਮਰ ਦਾ ਗੱਲਬਾਤ ਦਾ ਸੱਦਾ, ਟਿਕੈਤ ਬੋਲੇ-'ਖੇਤੀਬਾੜੀ ਮੰਤਰੀ ਰੱਟੂ'

ਜੇਕਰ ਤੁਸੀਂ ਦਿੱਲੀ, ਗਾਜ਼ੀਆਬਾਦ, ਗੁਰੂਗ੍ਰਾਮ, ਨੋਇਡਾ ਜਾਂ ਨੇੜੇ ਦੇ ਇਲਾਕਿਆਂ ਵਿਚ ਸਫਰ ਕਰਨ ਦੀ ਸੋਚ ਰਹੇ ਹੋ ਤਾਂ ਅਜਿਹਾ ਕਰਨ ਤੋਂ ਬਚੋ ਕਿਉਂਕਿ ਕਈ ਥਾਂਵਾਂ ਉੱਤੇ ਰੂਟ ਡਾਈਵਰਟ ਕੀਤੇ ਗਏ ਹਨ ਜਾਂ ਫਿਰ ਰਸਤਾ ਬੰਦ ਹੈ। ਇਸ ਤੋਂ ਇਲਾਵਾ ਯੂਪੀ-ਗਾਜ਼ੀਪੁਰ ਬਾਰਡਰ ਪੂਰੀ ਤਰ੍ਹਾਂ ਬੰਦ ਹੈ। ਲਾਲਕਿਲੇ ਦੇ ਨੇੜੇ ਦਾ ਰਸਤਾ ਤੇ ਛੱਤਾ ਰੇਲ-ਸੁਭਾਸ਼ ਮਾਰਗ ਵੀ ਬੰਦ ਹੈ। ਪੰਡਿਤ ਸ਼੍ਰੀ ਰਾਮ ਸ਼ਰਮਾ ਮੈਟ੍ਰੋ ਸਟੇਸ਼ਨ ਦੀ ਐਂਟਰੀ-ਐਗਜ਼ਿਟ ਬੰਦ ਹੈ। ਦਿੱਲੀ-ਨੋਇਡਾ ਦੇ ਲਈ ਡੀਐੱਨਡੀ ਦੀ ਵਰਤੋਂ, ਗਾਜ਼ਿਆਬਾਦ ਦੇ ਲਈ ਵਿਕਾਸ ਮਾਰਗ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ।

ਪੜੋ ਹੋਰ ਖਬਰਾਂ: ਬੰਦ ਦੀ ਕਾਲ ਨੂੰ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਵਲੋਂ ਪੂਰਨ ਸਮਰਥਨ

ਇਨ੍ਹਾਂ ਰੂਟਾਂ ਤੋਂ ਇਲਾਵਾ ਕਿਸਾਨਾਂ ਦੇ ਪ੍ਰਦਰਸ਼ਨ ਦਾ ਕਈ ਥਾਂਵਾਂ ਉੱਤੇ ਅਸਰ ਦੇਖਣ ਨੂੰ ਮਿਲਿਆ ਹੈ। ਦਿੱਲੀ-ਅੰਮ੍ਰਿਤਸਰ ਹਾਈਵੇਅ, ਦਿੱਲੀ-ਅੰਬਾਲਾ, ਦਿੱਲੀ-ਚੰਡੀਗੜ੍ਹ ਦੇ ਰਸਤਿਆਂ ਉੱਤੇ ਕਿਸਾਨਾਂ ਨੇ ਸੜਕਾਂ ਉੱਤੇ ਹੀ ਜਾਮ ਲਾ ਦਿੱਤਾ ਹੈ। ਦਿੱਲੀ ਦੇ ਗਾਜ਼ੀਪੁਰ ਬਾਰਡਰ, ਸਿੰਘੂ ਬਾਰਡਰ, ਐੱਨਐੱਚ9, ਐੱਨਐੱਚ24 ਉੱਤੇ ਵੀ ਕਿਸਾਨਾਂ ਦੇ ਪ੍ਰਦਰਸ਼ਨ ਦੇ ਕਾਰਨ ਜਾਮ ਲੱਗਿਆ ਹੈ।

In The Market