LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਰਿੰਦਰ ਤੋਮਰ ਦਾ ਗੱਲਬਾਤ ਦਾ ਸੱਦਾ, ਟਿਕੈਤ ਬੋਲੇ-'ਖੇਤੀਬਾੜੀ ਮੰਤਰੀ ਰੱਟੂ'

27s1

ਨਵੀਂ ਦਿੱਲੀ- ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ਉੱਤੇ ਕਿਸਾਨਾਂ ਦਾ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਸੰਯੁਕਤ ਕਿਸਾਨ ਮੋਰਚਾ ਅੱਜ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਗਾਜ਼ੀਪੁਰ ਬਾਰਡਰ ਐੱਨਐੱਚ-9, ਐੱਨਐੱਚ-24 ਨੂੰ ਕਿਸਾਨਾਂ ਨੇ ਜਾਮ ਕਰ ਦਿੱਤਾ ਹੈ। ਕਿਸਾਨ ਸੰਗਠਨ ਨਾਲ ਜੁੜੇ ਨੇਤਾ ਇਥੇ ਜੰਮ ਗਏ ਹਨ। ਗਾਜ਼ੀਪੁਰ ਬਾਰਡਰ ਦੇ ਇਲਾਵਾ ਕਿਸਾਨਾਂ ਨੇ ਸ਼ੰਭੂ ਬਾਰਡਰ ਵੀ ਜਾਮ ਕਰ ਦਿੱਤਾ ਹੈ।

ਪੜੋ ਹੋਰ ਖਬਰਾਂ: ਭਾਰਤ ਬੰਦ: ਦੇਸ਼ ਭਰ 'ਚ ਕਿਸਾਨਾਂ ਦੀ ਕਾਲ ਨੂੰ ਭਰਵਾਂ ਹੁੰਗਾਰਾ, ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ, ਪੁਲਿਸ ਹਾਈ ਅਲਰਟ

ਇਸ ਦੌਰਾਨ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਸਾਨ ਸੰਗਠਨਾਂ ਨੂੰ ਮੁੜ ਗੱਲਬਾਤ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਖੇਤੀਬਾੜੀ ਮੰਤਰੀ 'ਰੱਟੂ' ਹਨ। ਟਿਕੈਤ ਨੇ ਕਿਹਾ ਕਿ ਜੇਕਰ ਸਰਕਾਰ ਕਾਨੂੰਨ ਵਿਚ 10 ਸਾਲ ਵਿਚ ਸੁਧਾਰ ਕਰੇਗੀ ਤਾਂ ਇਹ ਅੰਦੋਲਨ 10 ਸਾਲ ਤੱਕ ਜਾਰੀ ਰਹੇਗਾ। ਅਸੀਂ ਵਾਪਸ ਨਹੀਂ ਜਾਵਾਂਗੇ।

ਟਿਕੈਤ ਨੇ ਕਿਹਾ ਕਿ ਕਿਸੇ ਦੇ ਵਿਚਾਰ ਨੂੰ ਤੁਸੀਂ ਵਿਚਾਰ ਨਾਲ ਹੀ ਬਦਲ ਸਕਦੇ ਹੋ। ਬੰਦੂਕ ਦੀ ਤਾਕਤ ਨਾਲ ਤੁਸੀਂ ਵਿਚਾਰ ਨਹੀਂ ਬਦਲ ਸਕਦੇ। ਖੇਤੀਬਾੜੀ ਮੰਤਰੀ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਉਹ ਰੱਟੂ ਹਨ, ਜਿਵੇਂ ਬਚਪਨ ਵਿਚ ਪੜਾਇਆ ਜਾਂਦਾ ਸੀ। ਉਹ ਪੜ ਲਿਆ ਉਨ੍ਹਾਂ ਹੀ ਬੋਲੇਗਾ, ਜ਼ਿਆਦਾ ਬੋਲੇਗਾ ਨਹੀਂ। ਟਿਕੈਤ ਨੇ ਕਿਹਾ ਕਿ ਉਹ ਕਹਿੰਦੇ ਹਨ ਕਿ ਕਾਨੂੰਨ ਵਾਪਸ ਨਹੀਂ ਲੈਣਗੇ, ਸੋਧ ਉੱਤੇ ਗੱਲ ਕਰਨੀ ਹੈ, ਗੱਲ ਕਰ ਲਓ।

ਪੜੋ ਹੋਰ ਖਬਰਾਂ: ਅਮਰੀਕਾ ਫੇਰੀ ਤੋਂ ਵਾਪਸ ਪਰਤੇ PM ਮੋਦੀ, 65 ਘੰਟਿਆਂ 'ਚ ਕੀਤੀਆਂ 24 ਮੀਟਿੰਗਾਂ

ਦੱਸ ਦਈਏ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਵਲੋਂ ਚੁੱਕੇ ਜਾਣ ਵਾਲੇ ਕਿਸੇ ਵੀ ਮਸਲੇ ਉੱਤੇ ਚਰਚਾ ਦੇ ਲਈ ਤਿਆਰ ਹਨ। ਤੋਮਰ ਨੇ ਗੱਲਬਾਤ ਦਾ ਰਸਤਾ ਅਪਣਾਉਣ ਦੀ ਅਪੀਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਦਿੱਲੀ ਦੀ ਸਰਹੱਦ ਉੱਤੇ ਦਿੰਦੇ ਹੋਏ 300 ਦਿਨ ਤੋਂ ਵਧੇਰੇ ਹੋ ਚੁੱਕੇ ਹਨ। ਕਿਸਾਨ ਨੇਤਾਵਾਂ ਤੇ ਸਰਕਾਰ ਦੇ ਪ੍ਰਤੀਨਿਧੀਆਂ ਦੇ ਵਿਚਾਲੇ 10 ਦੌਰ ਦੀ ਗੱਲਬਾਤ ਵੀ ਹੋਈ ਸੀ, ਜੋ ਬੇਨਤੀਜਾ ਰਹੀ ਸੀ। ਜਨਵਰੀ ਮਹੀਨੇ ਵਿਚ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਆਖਰੀ ਵਾਰ ਗੱਲਬਾਤ ਹੋਈ ਸੀ।

In The Market