LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

4 ਦਿਨਾਂ ਲਈ ਬੈਂਕ Closed, ਬੈਂਕ ਮੁਲਾਜ਼ਮ ਯੂਨੀਅਨਾਂ ਵਲੋਂ ਬੁਲਾਈ ਗਈ ਹੜਤਾਲ 

26m bank holiday

ਨਵੀਂ ਦਿੱਲੀ : ਅੱਜ ਸ਼ਨੀਵਾਰ ਤੋਂ ਲੈ ਕੇ ਮੰਗਲਵਾਰ ਤੱਕ ਬੈਂਕ ਬੰਦ (Bank closed) ਰਹਿਣਗੇ। ਹਫਤਾਵਾਰੀ ਛੁੱਟੀ ਅਤੇ ਬੈਂਕ ਹੜਤਾਲ (Bank strike) ਕਾਰਣ ਲਗਾਤਾਰ ਚਾਰ ਦਿਨ ਤੱਕ ਬੈਂਕਾਂ ਵਿਚ ਕੰਮ ਨਹੀਂ ਹੋਵੇਗਾ। ਜਿੱਥੇ ਸ਼ਨੀਵਾਰ ਅਤੇ ਐਤਵਾਰ ਹਫਤਾਵਾਰੀ ਛੁੱਟੀ (Sunday is a weekly holiday) ਕਾਰਣ ਬੈਂਕ ਵਿਚ ਕੰਮ-ਕਾਜ ਨਹੀਂ ਹੋਵੇਗਾ, ਉਥੇ ਹੀ 28 ਅਤੇ 29 (ਸੋਮਵਾਰ ਅਤੇ ਮੰਗਲਵਾਰ) ਨੂੰ ਬੈਂਕ ਯੂਨੀਅਨ (Bank Union) ਵਲੋਂ ਕੀਤੀ ਜਾਣ ਵਾਲੀ ਹੜਤਾਲ ਕਾਰਣ ਬੈਂਕਾਂ ਵਿਚ ਕੰਮ ਨਹੀਂ ਹੋਵੇਗਾ। ਪੂਰੇ ਦੇਸ਼ ਦੀਆਂ ਬੈਂਕਾਂ ਯੂਨੀਅਨਸ ਨੇ ਸਰਕਾਰ ਦੀ ਕਥਿਤ ਨਿੱਜੀਕਰਣ (Alleged personalization) ਦੀਆਂ ਨੀਤੀਆਂ ਦੇ ਵਿਰੋਧ ਵਿਚ ਦੋ ਦਿਨ ਹੜਤਾਲ ਕਰਨ ਦਾ ਸੱਦਾ ਦਿੱਤਾ ਹੈ। Also Read : ਸਾਊਦੀ ਅਰਬ ਵਿਚ ਹੂਤੀ ਬਾਗੀਆਂ ਨੇ ਕੀਤਾ ਵੱਡਾ ਹਮਲਾ, ਸਕਿੰਟਾਂ 'ਚ ਪਲਾਂਟ ਤਬਾਹ

Agra News : Bank close for four days from 26th March 2022 – Agraleaks
ਬੈਂਕ ਯੂਨੀਅਨ ਦੀ ਹੜਤਾਲ ਨਾਲ ਬੈਂਕਿੰਗ ਸੇਵਾਵਾਂ 'ਤੇ ਉਲਟ ਅਸਰ ਪੈ ਸਕਦਾ ਹੈ। ਜਿਸ ਨਾਲ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੋਵੇਗਾ। ਹਾਲਾਂਕਿ, ਅੱਜ ਕਲ ਬਹੁਤ ਸਾਰੀਆਂ ਬੈਂਕਿੰਗ ਸਹੂਲਤਾਂ ਆਨਲਾਈਨ ਮੁਹੱਈਆ ਹਨ, ਪਰ ਕੁਝ ਕੰਮ ਬੈਂਕ ਬ੍ਰਾਂਚ ਵਿਚ ਹੀ ਜਾ ਕੇ ਕਰਵਾਉਣੇ ਹੁੰਦੇ ਹਨ। ਭਾਰਤੀ ਬੈਂਕ ਸੰਘ (ਆਈ.ਬੀ.ਏ.) ਦੇ ਹਵਾਲੇ ਤੋਂ ਦੱਸਿਆ ਗਿਆ ਕਿ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਣ ਅਤੇ ਬੈਂਕ ਕਾਨੂੰਨ ਸੋਧ ਬਿੱਲ 2021 ਦੇ ਵਿਰੋਧ ਵਿਚ ਬੈਂਕ ਯੀਨੀਅਨ ਵਲੋਂ 28 ਅਤੇ 29 ਮਾਰਚ ਨੂੰ ਬੁਲਾਈ ਗਈ ਦੋ ਦਿਨਾਂ ਹੜਤਾਲ ਵਿਚ ਆਲ ਇੰਡੀਆ ਬੈਂਕ ਐਂਪਲਾਇਜ਼ ਐਸੋਸੀਏਸ਼ਨ (ਏ.ਆਈ.ਬੀ.ਈ.ਏ.), ਬੈਂਕ ਐਂਪਲਾਇਜ਼ ਫੈਡਰੇਸ਼ਨ ਆਫ ਇੰਡੀਆ (ਬੀ.ਈ.ਐੱਫ.ਆਈ.) ਅਤੇ ਆਲ ਇੰਡੀਆ ਬੈੰਕ ਅਫਸਰ ਐਸੋਸੀਏਸ਼ਨ (ਏ.ਆਈ.ਬੀ.ਓ.ਏ.) ਹਿੱਸਾ ਲਵੇਗੀ। Also Read : ਕੈਨੇਡਾ 2021 ਵਿਚ ਰਿਕਾਰਡ 2.17 ਲੱਖ ਭਾਰਤੀ ਵਿਦਿਆਰਥੀਆਂ ਦਾ ਦਾਖਲਾ, 50 ਫੀਸਦੀ ਪੰਜਾਬ ਤੋਂ 

Why Closing Bank Branches is a Mistake | The MSR Group

ਦੇਸ਼ ਦੇ ਸਭ ਤੋਂ ਵੱਡੇ ਸਟੇਟ ਬੈਂਕ ਆਫ ਇੰਡੀਆ ਵਲੋਂ ਕਿਹਾ ਗਿਆ ਹੈ ਕਿ ਬੈਂਕ ਯੂਨੀਅਨ ਦੀ ਹੜਤਾਲ ਕਾਰਣ 28 ਅਤੇ 29 ਮਾਰਚ ਨੂੰ ਬੈਂਕ ਕੰਮ-ਕਾਜ ਪ੍ਰਭਾਵਿਤ ਰਹੇਗਾ। ਦੱਸ ਦਈਏ ਕਿ ਇਸ ਵਾਰ ਪੇਂਡੂ ਬੈਂਕਾਂ ਵਿਚ ਵੀ ਹੜਤਾਲ ਰਹੇਗੀ। ਆਲ ਇੰਡੀਆ ਰੀਜ਼ਨਲ ਰੂਰਲ ਬੈਂਕ ਇੰਪਲਾਇਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਸ ਵਲੋਂ ਵੀ ਹੜਤਾਲ ਦਾ ਨੋਟਿਸ ਕੇਂਦਰ ਸਰਕਾਰ ਨੂੰ ਪਿਛਲੇ ਮਹੀਨੇ ਹੀ ਭੇਜ ਦਿੱਤਾ ਗਿਾ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਰਕਾਰ ਗ੍ਰਾਮੀਣ ਬੈਂਕਾਂ ਤੋਂ ਵੀ ਪਿੱਛਾ ਛੁਡਾਉਣਾ ਚਾਹੁੰਦੀ ਹੈ। ਕੇਂਦਰ ਸਰਕਾਰ ਇਨ੍ਹਾਂ ਬੈਂਕਾਂ ਵਿਚ ਆਪਣੀ 50 ਫੀਸਦੀ ਹਿੱਸੇਦਾਰੀ ਕੱਢਣਾ ਚਾਹੁੰਦੀ ਹੈ। ਅਜੇ ਗ੍ਰਾਮੀਣ ਬੈਂਕਾਂ ਵਿਚ ਕੇਂਦਰ ਸਰਕਾਰ ਦੀ 50 ਫੀਸਦੀ ਅਤੇ ਸੂਬਾ ਸਰਕਾਰ ਦੀ 15 ਫੀਸਦੀ ਭਾਈਵਾਲੀ ਹੈ, ਸਬੰਧਿਤ ਸਰਕਾਰੀ ਬੈਂਕ ਦੀ 35 ਫੀਸਦੀ ਪੂੰਜੀ ਲੱਗੀ ਹੋਈ ਹੈ।

In The Market