LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਣੀਪੁਰ: ਫੌਜ ਦੀ ਟੁਕੜੀ 'ਤੇ ਅੱਤਵਾਦੀ ਹਮਲਾ, CO ਸਣੇ 5 ਜਵਾਨ ਸ਼ਹੀਦ, 2 ਪਰਿਵਾਰਕ ਮੈਂਬਰ ਵੀ ਹਲਾਕ

13n 13

ਇੰਫਾਲ: ਮਣੀਪੁਰ 'ਚ ਫੌਜ ਦੀ ਟੁਕੜੀ 'ਤੇ ਆਈਡੀ ਹਮਲੇ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਫੌਜ ਦੀ ਟੁਕੜੀ 'ਤੇ ਘਾਤ ਲਗਾ ਕੇ ਬੈਠੇ ਅੱਤਵਾਦੀਆਂ ਨੇ ਹਮਲਾ ਕੀਤਾ। ਇਸ ਹਮਲੇ ਵਿੱਚ ਅਸਾਮ ਰਾਈਫਲਜ਼ ਦੇ ਸੀਓ ਸਮੇਤ 5 ਜਵਾਨ ਸ਼ਹੀਦ ਹੋ ਗਏ ਸਨ। ਇਸ ਦੇ ਨਾਲ ਹੀ ਇਸ ਹਮਲੇ 'ਚ ਅਧਿਕਾਰੀ ਦੇ ਪਰਿਵਾਰ ਦੇ ਦੋ ਮੈਂਬਰਾਂ ਦੀ ਵੀ ਮੌਤ ਹੋ ਗਈ।

Also Read: 'ਸਿਟੀ ਬਿਊਟੀਫੁੱਲ' ਚੰਡੀਗੜ੍ਹ ਨੂੰ ਮਿਲੀ ਇਲੈਕਟ੍ਰਿਕ ਬੱਸਾਂ ਦੀ ਸੌਗਾਤ, ਕਈ ਖੂਬੀਆਂ ਨਾਲ ਹਨ ਲੈਸ

ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਮਣੀਪੁਰ ਦੇ ਚੂਰਾਚੰਦਪੁਰ ਜ਼ਿਲ੍ਹੇ ਦੇ ਸਿੰਘਾਤ ਵਿੱਚ ਹੋਇਆ। ਅੱਤਵਾਦੀਆਂ ਨੇ ਇੱਥੇ ਅਸਾਮ ਰਾਈਫਲਜ਼ ਦੇ ਕਮਾਂਡਿੰਗ ਅਫਸਰ ਦੇ ਕਾਫਲੇ 'ਤੇ ਹਮਲਾ ਕੀਤਾ। ਕਾਫ਼ਲੇ ਵਿੱਚ ਕਮਾਂਡਿੰਗ ਅਫ਼ਸਰ ਦੇ ਪਰਿਵਾਰਕ ਮੈਂਬਰ ਅਤੇ ਤਤਕਾਲ ਕਾਰਵਾਈ ਟੀਮ ਦੇ ਮੈਂਬਰ ਹਾਜ਼ਰ ਸਨ। ਸੀਓ, ਕਵਿੱਕ ਐਕਸ਼ਨ ਟੀਮ ਦੇ ਤਿੰਨ ਕਰਮਚਾਰੀ ਅਤੇ ਸੀਓ ਦੇ ਪਰਿਵਾਰ ਦੇ ਦੋ ਮੈਂਬਰ ਅੱਤਵਾਦੀ ਹਮਲੇ ਵਿੱਚ ਮਾਰੇ ਗਏ। ਇਸ ਹਮਲੇ ਪਿੱਛੇ ਮਨੀਪੁਰ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦਾ ਹੱਥ ਦੱਸਿਆ ਜਾ ਰਿਹਾ ਹੈ।

Also Read: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ (ਤਸਵੀਰਾਂ)

ਰਾਜਨਾਥ ਸਿੰਘ ਨੇ ਜ਼ਾਹਿਰ ਕੀਤਾ ਦੁੱਖ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ, ''ਮਣੀਪੁਰ 'ਚ ਅਸਾਮ ਰਾਈਫਲਜ਼ ਦੇ ਕਾਫਲੇ 'ਤੇ ਕਾਇਰਾਨਾ ਹਮਲਾ ਬੇਹੱਦ ਦਰਦਨਾਕ ਅਤੇ ਨਿੰਦਣਯੋਗ ਹੈ। ਦੇਸ਼ ਨੇ ਸੀਓ ਅਤੇ ਉਸਦੇ ਪਰਿਵਾਰ ਦੇ ਦੋ ਮੈਂਬਰਾਂ ਸਮੇਤ 5 ਸੈਨਿਕ ਗੁਆ ਦਿੱਤੇ।

Also Read: SBI ਕ੍ਰੈਡਿਟ ਕਾਰਡ ਧਾਰਕਾਂ ਲਈ ਬੁਰੀ ਖਬਰ, ਇਸ ਸੇਵਾ ਲਈ ਦੇਣੇ ਪੈਣਗੇ ਵਾਧੂ ਪੈਸੇ

ਮਣੀਪੁਰ ਦੇ ਮੁੱਖ ਮੰਤਰੀ ਨੇ ਜਤਾਇਆ ਦੁੱਖ
ਮਣੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਨੇ ਟਵੀਟ ਕੀਤਾ, 46 ਅਸਾਮ ਰਾਈਫਲਜ਼ ਦੇ ਕਾਫਲੇ 'ਤੇ ਕਾਇਰਾਨਾ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ, ਜਿਸ ਵਿੱਚ ਸੀਓ ਅਤੇ ਉਨ੍ਹਾਂ ਦੇ ਪਰਿਵਾਰ ਸਮੇਤ ਕੁਝ ਕਰਮਚਾਰੀ ਮਾਰੇ ਗਏ ਸਨ। ਰਾਜ ਦੇ ਸੁਰੱਖਿਆ ਬਲ ਅਤੇ ਅਰਧ ਸੈਨਿਕ ਬਲ ਪਹਿਲਾਂ ਹੀ ਅੱਤਵਾਦੀਆਂ ਖਿਲਾਫ ਆਪਰੇਸ਼ਨ ਚਲਾ ਰਹੇ ਹਨ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Also Read: ਗੁਰਪੁਰਬ ਲਈ ਪਾਕਿ ਅੰਬੈਸੀ ਨੇ 855 ਸ਼ਰਧਾਲੂਆਂ ਦਾ ਵੀਜ਼ਾ ਕੀਤਾ ਮਨਜ਼ੂਰ, 191 ਨਾਂ ਕੱਟੇ

ਅੱਤਵਾਦੀ ਸੰਗਠਨ ਹੈ ਪੀਪਲਜ਼ ਲਿਬਰੇਸ਼ਨ ਆਰਮੀ
ਮਣੀਪੁਰ ਦੀ ਪੀਪਲਜ਼ ਲਿਬਰੇਸ਼ਨ ਆਰਮੀ 1978 ਵਿੱਚ ਬਣਾਈ ਗਈ ਸੀ। ਇਸ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਹੈ। ਮਣੀਪੁਰ ਵਿੱਚ ਇਹ ਸੰਗਠਨ ਪਿਛਲੇ ਸਮੇਂ ਵਿੱਚ ਭਾਰਤੀ ਸੁਰੱਖਿਆ ਬਲਾਂ ਉੱਤੇ ਧੋਖੇ ਨਾਲ ਹਮਲੇ ਕਰਦਾ ਰਿਹਾ ਹੈ। ਇਸ ਦਾ ਗਠਨ ਵਿਸ਼ਵਾਸਰ ਸਿੰਘ ਨੇ ਕੀਤਾ ਸੀ। ਇਹ ਅੱਤਵਾਦੀ ਸੰਗਠਨ ਆਜ਼ਾਦ ਮਣੀਪੁਰ ਦੀ ਮੰਗ ਕਰਦਾ ਰਿਹਾ ਹੈ।

In The Market