LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਸਿਟੀ ਬਿਊਟੀਫੁੱਲ' ਚੰਡੀਗੜ੍ਹ ਨੂੰ ਮਿਲੀ ਇਲੈਕਟ੍ਰਿਕ ਬੱਸਾਂ ਦੀ ਸੌਗਾਤ, ਕਈ ਖੂਬੀਆਂ ਨਾਲ ਹਨ ਲੈਸ

13m11

ਚੰਡੀਗੜ੍ਹ: ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਅੱਜ ਇਲੈਕਟ੍ਰਿਕ ਬੱਸਾਂ ਦੀ ਸੌਗਾਤ ਮਿਲ ਗਈ ਹੈ। ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਹਰੀ ਝੰਡੀ ਦੇ ਕੇ ਇਨ੍ਹਾਂ ਬੱਸਾਂ ਨੂੰ ਰਵਾਨਾ ਕੀਤਾ। ਪਹਿਲੀ ਵਾਰ ਵਿਚ 11 ਇਲੈਕਟ੍ਰਿਕ ਬੱਸਾਂ ਅੱਜ ਚੰਡੀਗੜ੍ਹ ਦੀਆਂ ਸੜਕਾਂ ਉੱਤੇ ਦੌੜਨਾ ਸ਼ੁਰੂ ਹੋ ਜਾਣਗੀਆਂ ਤੇ 29 ਹੋਰ ਬੱਸਾਂ ਜਲਦੀ ਹੀ ਇਸ ਬੇੜੇ ਵਿਚ ਸ਼ਾਮਲ ਹੋਣਗੀਆਂ। ਇਸ ਵਿੱਤੀ ਸਾਲ ਕੁੱਲ 80 ਬੱਸਾਂ ਚੰਡੀਗੜ੍ਹ ਨੂੰ ਮਿਲਣਗੀਆਂ।

Also Read: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ (ਤਸਵੀਰਾਂ)

ਇਹ ਇਲੈਕਟ੍ਰਿਕ ਬੱਸਾਂ ਕਈ ਖੂਬੀਆਂ ਨਾਲ ਲੈਸ ਹਨ। ਇਹ ਬੱਸਾਂ ਇਕ ਵਾਰ ਚਾਰਜ ਕਰਨ ਉੱਤੇ ਤਕਰੀਬਨ 230 ਕਿਲੋਮੀਟਰ ਦੌੜਨਗੀਆਂ ਤੇ ਸਿਰਫ 2 ਘੰਟੇ ਵਿਚ ਚਾਰਜ ਹੋ ਜਾਣਗੀਆਂ। ਜ਼ੀਰੋ ਕਾਰਬਨ ਬੈਸਡ ਇਹ ਬੱਸਾਂ ਲੋਅ-ਫਲੋਰ ਹਨ ਤੇ ਨਾਲ ਹੀ ਇਨ੍ਹਾਂ ਵਿਚ ਆਧੁਨਿਕ ਸੇਵਾਵਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਬੱਸਾਂ ਵਿਚ ਸੀਸੀਟੀਵੀ ਕੈਮਰੇ ਲੱਗੇ ਹਨ ਤੇ ਹਰ ਸੀਟ ਉੱਤੇ ਪੈਨਿਕ ਬਟਨ ਲੱਗਾ ਹੈ। ਅੱਗ ਲੱਗਦੇ ਹੀ ਦਰਵਾਜ਼ੇ ਖੁੱਲ ਜਾਣਗੇ ਤੇ ਮੈਸੇਜ ਕੰਟਰੋਲ ਰੂਮ ਨੂੰ ਜਾਵੇਗਾ। ਮੋਬਾਇਲ ਚਾਰਜਿੰਗ ਪੁਆਇੰਟ ਦੇ ਨਾਲ-ਨਾਲ ਆਰਾਮਦਾਇਕ ਸੀਟਾਂ ਵੀ ਇਨ੍ਹਾਂ ਬੱਸਾਂ ਨੂੰ ਖਾਸ ਬਣਾਉਂਦੀਆਂ ਹਨ।

Also Read: SBI ਕ੍ਰੈਡਿਟ ਕਾਰਡ ਧਾਰਕਾਂ ਲਈ ਬੁਰੀ ਖਬਰ, ਇਸ ਸੇਵਾ ਲਈ ਦੇਣੇ ਪੈਣਗੇ ਵਾਧੂ ਪੈਸੇ

In The Market