LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪ੍ਰਧਾਨਮੰਤਰੀ ਮੋਦੀ ਦਾ ਨਾਗਰਿਕਾਂ ਨੂੰ ਕੀਤੀ ਅਪੀਲ, ਪਦਮ ਪੁਰਸਕਾਰਾਂ ਲਈ ਆਪਣੀ ਪਸੰਦ ਦੇ ਲੋਕਾਂ ਨੂੰ ਕਰੋ ਨਾਮਜ਼ਦ

modi apeel

ਨਵੀਂ ਦਿੱਲੀ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narinder Modi) ਨੇ ਐਤਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪਸੰਦ ਦੇ ਅਜਿਹੇ ਲੋਕਾਂ ਨੂੰ ਪਦਮ ਸ਼੍ਰੀ ਪੁਰਸਕਾਰਾਂ ਲਈ ਨਾਮਜ਼ਦ ਕਰਨ। ਜੋ ਜ਼ਮੀਨੀ ਪੱਧਰ 'ਤੇ ਅਸਾਧਾਰਣ ਕੰਮ ਕਰ ਰਹੇ ਹਨ। ਮੋਦੀ ਨੇ ਇਕ ਟਵੀਟ (Tweet) ਕੀਤਾ ਕਿ ਭਾਰਤ ਵਿਚ ਜ਼ਮੀਨੀ ਪੱਧਰ 'ਤੇ ਅਸਾਧਾਰਣ ਕੰਮ ਕਰਨ ਵਾਲੇ ਕਈ ਲੋਕ ਹਨ, ਪਰ ਉਨ੍ਹਾਂ ਬਾਰੇ ਬਹੁਤ ਜ਼ਿਆਦਾ ਲੋਕ ਅਕਸਰ ਜਾਣਦੇ ਨਹੀਂ ਹਨ। ਉਨ੍ਹਾਂ ਨੇ ਪੁਰਸਕਾਰ ਲਈ ਵੈੱਬਸਾਈਟ ਦਾ ਲਿੰਕ ਸਾਂਝਾ ਕਰਦੇ ਹੋਏ ਟਵੀਟ ਕੀਤਾ, ਭਾਰਤ ਵਿਚ ਕਈ ਪ੍ਰਤਿਭਾਸ਼ਾਲੀ ਲੋਕ ਹਨ, ਜੋ ਜ਼ਮੀਨੀ ਪੱਧਰ 'ਤੇ ਅਸਾਧਾਰਣ ਕੰਮ ਕਰ ਰਹੇ ਹਨ।

PM Modi to chair high-level meet on oxygen availability, review Covid-19  situation at 11:30am today | Latest News India - Hindustan Times

Read this- ਕੇਜਰੀਵਾਲ ਵਲੋਂ ਹੁਣ ਇਸ ਸੂਬੇ ਵਿਚ ਕੀਤਾ ਗਿਆ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ

ਅਕਸਰ ਸਾਨੂੰ ਉਨ੍ਹਾਂ ਬਾਰੇ ਵਿਚ ਜ਼ਿਆਦਾ ਦੇਖਣ ਜਾਂ ਸੁਣਨ ਨੂੰ ਨਹੀਂ ਮਿਲਦਾ ਹੈ। ਕੀ ਤੁਸੀਂ ਅਜਿਹੇ ਪ੍ਰੇਰਕ ਲੋਕਾਂ ਨੂੰ ਜਾਣਦੇ ਹੋ? ਤੁਸੀਂ ਉਨ੍ਹਾਂ ਨੂੰ ਪਦਮ ਪੁਰਸਕਾਰ ਲਈ ਨਾਮਜ਼ਦ ਕਰ ਸਕਦੇ ਹਨ। ਨਾਮਜ਼ਦਗੀ 15 ਸਤੰਬਰ ਤੱਕ ਖੁੱਲ੍ਹੇ ਹਨ। ਦੱਸ ਦਈਏ ਕਿ ਪਦਮ ਸ਼੍ਰੀ ਪੁਰਸਕਾਰ- ਪਦਮ ਸ਼੍ਰੀ ਵਿਭੂਸ਼ਨ ਅਤੇ ਪਦਮ ਸ਼੍ਰੀ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਹਨ। ਪਿਛਲੇ ਕੁਝ ਸਾਲਾਂ ਵਿਚ, ਮੋਦੀ ਸਰਕਾਰ ਨੇ ਸੈਂਕੜੇ ਗੁਮਨਾਮ ਨਾਇਕਾਂ ਨੂੰ ਵੱਖ-ਵੱਖ ਖੇਤਰਾਂ ਵਿਚ ਉਨ੍ਹਾਂ ਦੀ ਉਪਲਬਧੀ ਅਤੇ ਸਮਾਜ ਵਿਚ ਉਨ੍ਹਾਂ ਦੇ ਯੋਗਦਾਨ ਲਈ ਪਦਮ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਹੈ।

PM Modi's rating falls to new low as India reels from COVID-19 | Reuters

Read this- ਭਾਰਤ ਸਰਕਾਰ ਨਾਲ ਤਣਾਅ ਦੌਰਾਨ ਟਵਿੱਟਰ ਨੇ ਲਿਆ ਵੱਡਾ ਫੈਸਲਾ, ਨਿਯੁਕਤ ਕੀਤਾ ਸ਼ਿਕਾਇਤ ਅਧਿਕਾਰੀ

1954 ਵਿਚ ਸ਼ੁਰੂ ਕੀਤੇ ਗਏ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਗਣਤੰਤਰ ਦਿਵਸ ਦੇ ਮੌਕੇ 'ਤੇ ਕੀਤੀ ਜਾਂਦੀ ਹੈ। 2020 ਵਿਚ 141 ਲੋਕਾਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਜ ਕੀਤਾ ਗਿਆ ਸੀ। ਇਸ ਵਿਚ 7 ਹਸਤੀਆਂ ਨੂੰ ਪਦਮ ਵਿਭੂਸ਼ਣ, 16 ਨੂੰ ਪਦਮ ਭੂਸ਼ਣ ਅਤੇ 118 ਨੂੰ ਪਦਮਸ਼੍ਰੀ ਪੁਰਸਕਾਰ ਨਾਲ ਨਵਾਜਿਆ ਗਿਆ। ਜਾਰਜ ਫਰਨਾਂਡਿਸ, ਅਰੁਣ ਜੇਟਲੀ, ਸਰ ਅਨਿਰੁੱਧ ਜੁਗਨਾਥ, ਐੱਮ.ਸੀ. ਮੈਰੀ ਕੌਮ, ਛੰਨੂਲਾਲ ਮਿਸ਼ਰਾ, ਸੁਸ਼ਮਾ ਸਵਰਾਜ, ਪੇਜਾਵਰਾ ਮਠ ਦੇ ਮਹੰਤ ਸ਼੍ਰੀ ਵਿਸ਼ੇਸ਼ਾਤੀਰਥ ਨੂੰ ਪਦਮ ਵਿਭੂਸ਼ਨ ਦਿੱਤਾ ਗਿਆ ਸੀ।

In The Market