LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੇਜਰੀਵਾਲ ਵਲੋਂ ਹੁਣ ਇਸ ਸੂਬੇ ਵਿਚ ਕੀਤਾ ਗਿਆ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ

300 unit

ਨਵੀਂ ਦਿੱਲੀ (ਇੰਟ.)- ਉੱਤਰਾਖੰਡ ਵਿਧਾਨ ਸਭਾ ਚੋਣਾਂ (Uttrakhand Vidhan Sabha Election) ਲਈ ਆਮ ਆਦਮੀ ਪਾਰਟੀ (Aam Admi party)ਵਲੋਂ ਅੱਜ ਵੱਡਾ ਐਲਾਨ ਕੀਤਾ ਗਿਆ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind kejriwal) ਨੇ ਐਲਾਨ ਕੀਤਾ ਕਿ ਉੱਤਰਾਖੰਡ (Uttrakhand) ਵਿਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਆਮ ਲੋਕਾਂ ਨੂੰ 300 ਯੂਨਿਟ ਬਿਜਲੀ ਮੁਫਤ (300 unit Electricity Free) ਦਿੱਤੀ ਜਾਵੇਗੀ। ਕੇਜਰੀਵਾਲ ਨੇ ਵਾਅਦਾ ਕੀਤਾ ਕਿ ਉੱਤਰਾਖੰਡ ਵਿਚ ਸਰਕਾਰ ਬਣਨ ਤੋਂ ਬਾਅਦ ਸਾਰੇ ਪੁਰਾਣੇ ਬਿੱਲ ਮੁਆਫ ਕਰ ਦਿੱਤੇ ਜਾਣਗੇ। ਆਪ ਦੀ ਸਰਕਾਰ ਲੋਕਾਂ ਨੂੰ 24 ਘੰਟੇ ਫ੍ਰੀ ਬਿਜਲੀ ਦੇਵੇਗੀ। ਨਾਲ ਹੀ ਕਿਸਾਨਾਂ ਨੂੰ ਵੀ ਮੁਫਤ ਬਿਜਲੀ ਦਿੱਤੀ ਜਾਵੇਗੀ।

Arvind Kejriwal Will Visit Uttarakhand Tomorrow Targeted BJP For Expensive  Electricity In State - अरविंद केजरीवाल ने कहा- क्या उत्तराखंड वासियों को  फ्री बिजली नहीं मिलनी चाहिए? कल ...

Read this- ਭਾਰਤ ਸਰਕਾਰ ਨਾਲ ਤਣਾਅ ਦੌਰਾਨ ਟਵਿੱਟਰ ਨੇ ਲਿਆ ਵੱਡਾ ਫੈਸਲਾ, ਨਿਯੁਕਤ ਕੀਤਾ ਸ਼ਿਕਾਇਤ ਅਧਿਕਾਰੀ

ਇਸ ਤੋਂ ਇਲਾਵਾ ਸੀ.ਐੱਮ. ਨੇ ਕਿਹਾ ਕਿ ਭਗਵਾਨ ਨੇ ਉੱਤਰਾਖੰਡ ਨੂੰ ਸਭ ਕੁਝ ਦਿੱਤਾ, ਪਰ ਉੱਤਰਾਖੰਡ ਦੇ ਨੇਤਾਵਾਂ ਅਤੇ ਪਾਰਟੀਆਂ ਨੇ ਇਸ ਨੂੰ ਬਰਬਾਦ ਕਰਨ ਵਿਚ ਕੋਈ ਕਮੀ ਨਹੀਂ ਛੱਡੀ, ਉੱਤਰਾਖੰਡ ਵਿਚ 2 ਪਾਰਟੀਆਂ ਹਨ ਜਿਵੇਂ ਚੱਕੀ ਦੇ 2 ਪਾਰਟੀਆਂ ਵਿਚਾਲੇ ਦਾਣੇ ਪਿਸਦੇ ਹਨ ਅਜਿਹੇ ਹੀ ਉੱਤਰਾਖੰਡ ਦੀ ਜਨਤਾ 20 ਸਾਲ ਤੋਂ ਪਿਸ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੀ ਸੀ.ਐੱਣ. ਅਰਵਿੰਦ ਕੇਜਰੀਵਾਲ ਨੇ ਉੱਤਰਾਖੰਡ ਦੇ ਲੋਕਾਂ ਨੂੰ ਫ੍ਰੀ ਬਿਜਲੀ ਦੇਣ ਬਾਰੇ ਇਕ ਟਵੀਟ ਕਰ ਕੇ ਸੰਕੇਤ ਦਿੱਤਾ ਸੀ, ਉਨ੍ਹਾਂ ਨੇ ਆਪਣੇ ਟਵੀਟ ਵਿਚ ਕਿਹਾ ਸੀ, ਦਿੱਲੀ ਆਪਣੀ ਬਿਜਲੀ ਨਹੀਂ ਬਣਾਉਂਦਾ, ਦੂਜੇ ਸੂਬਿਆਂ ਤੋਂ ਖਰੀਦਦਾ ਹੈ ਫਿਰ ਵੀ ਦਿੱਲੀ ਵਿਚ ਬਿਜਲੀ ਮੁਫਤ ਹੈ।

No power cuts, 300 units of free electricity: Arvind Kejriwal's poll  promise for Uttarakhand | India News – India TV

Read this- ATS ਵਲੋਂ ਛਾਪੇਮਾਰੀ ਦੌਰਾਨ ਧਮਾਕਾਖੇਜ਼ ਸਮੱਗਰੀ ਸਣੇ ਅਲਕਾਇਦਾ ਅੱਤਵਾਦੀ ਗ੍ਰਿਫਤਾਰ, ਦੂਜੇ ਦੀ ਭਾਲ ਜਾਰੀ 

ਕੀ ਉੱਤਰਾਖੰਡ ਵਾਸੀਆਂ ਨੂੰ ਮੁਫਤ ਬਿਜਲੀ ਨਹੀਂ ਮਿਲਣੀ ਚਾਹੀਦੀ? ਦੇਹਰਾਦੂਨ ਦੌਰੇ ਤੋਂ ਪਹਿਲਾਂ ਸੀ.ਐੱਮ. ਕੇਜਰੀਵਾਲ ਦਾ ਇਹ ਬਿਆਨ ਉੱਤਰਾਖੰਡ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਹਾਲ ਦੇ ਦਿਨਾਂ ਵਿਚ ਪ੍ਰਦੇਸ਼ ਵਿਚ ਸਿਆਸੀ ਉਠਾਪਟਕ ਦੇ ਵਿਚਾਲੇ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਨਾਲ ਸਰਗਰਮ ਹੋਈ ਹੈ, ਸੀ.ਐੱਮ. ਕੇਜਰੀਵਾਲ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਹੋਰ ਭੱਖਣ ਦੀ ਸੰਭਾਵਨਾ ਹੈ।

In The Market