LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ ਸਰਕਾਰ ਨਾਲ ਤਣਾਅ ਦੌਰਾਨ ਟਵਿੱਟਰ ਨੇ ਲਿਆ ਵੱਡਾ ਫੈਸਲਾ, ਨਿਯੁਕਤ ਕੀਤਾ ਸ਼ਿਕਾਇਤ ਅਧਿਕਾਰੀ

twitter news

ਨਵੀਂ ਦਿੱਲੀ (ਇੰਟ.)- ਕੇਂਦਰ ਸਰਕਾਰ (Central Government) ਦੇ ਨਾਲ ਆਈ.ਟੀ. ਨਿਯਮਾਂ (IT Rules) ਨੂੰ ਲੈ ਕੇ ਤਣਾਅ ਅਤੇ ਦਿੱਲੀ ਹਾਈ ਕੋਰਟ (Delhi High Court) ਵਲੋਂ ਦੋ ਟੁੱਕ ਜਵਾਬ ਮਿਲਣ ਤੋਂ ਬਾਅਦ ਆਖਿਰਕਾਰ ਟਵਿੱਟਰ (Twitter) ਨੇ ਭਾਰਤ ਵਿਚ ਸਥਾਨਕ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਕਰ ਦਿੱਤੀ ਹੈ। ਕੰਪਨੀ ਨੇ ਵਿਨੇ ਪ੍ਰਕਾਸ਼ (Vinay parkash) ਨੂੰ ਨਵਾਂ ਸ਼ਿਕਾਇਤ ਅਧਿਕਾਰੀ ਨਿਯੁਕਤ ਕੀਤਾ ਹੈ। ਕੰਪਨੀ ਦੀ ਵੈੱਬਸਾਈਟ 'ਤੇ ਨਵੇਂ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਬਾਰੇ ਸੂਚਨਾ ਦਿੱਤੀ ਗਈ ਹੈ।

Twitter | No more fake news: Twitter will label tweets that contain  harmful, misleading content on coronavirus

Read this- ATS ਵਲੋਂ ਛਾਪੇਮਾਰੀ ਦੌਰਾਨ ਧਮਾਕਾਖੇਜ਼ ਸਮੱਗਰੀ ਸਣੇ ਅਲਕਾਇਦਾ ਅੱਤਵਾਦੀ ਗ੍ਰਿਫਤਾਰ, ਦੂਜੇ ਦੀ ਭਾਲ ਜਾਰੀ 

ਭਾਰਤ 'ਚ ਨਵੇਂ ਸੂਚਨਾ ਤਕਨਾਲੋਜੀ (ਆਈ.ਟੀ.) ਨਿਯਮਾਂ ਦਾ ਪਾਲਣ ਕਰਨ 'ਚ ਅਸਫ਼ਲ ਰਹਿਣ ਕਾਰਨ ਟਵਿੱਟਰ ਲਗਾਤਾਰ ਵਿਵਾਦਾਂ ਦੇ ਘੇਰੇ 'ਚ ਸੀ। ਨਵੇਂ IT ਨਿਯਮਾਂ ਮੁਤਾਬਕ 50 ਲੱਖ ਤੋਂ ਜ਼ਿਆਦਾ ਯੂਜ਼ਰਸ ਵਾਲੀ ਸੋਸ਼ਲ ਮੀਡੀਆ ਕੰਪਨੀਆਂ ਨੂੰ ਤਿੰਨ ਮਹੱਤਵਪੂਰਨ ਨਿਯੁਕਤੀਆਂ- ਮੁੱਖ ਪਾਲਣਾ ਅਧਿਕਾਰੀ, ਨੋਡਲ ਅਧਿਕਾਰੀ ਅਤੇ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਕਰਨ ਦੀ ਲੋੜ ਹੈ। ਇਹ ਤਿੰਨ ਅਧਿਕਾਰੀ ਭਾਰਤ ਦੇ ਵਾਸੀ ਹੋਣੇ ਚਾਹੀਦੇ ਹਨ। ਟਵਿੱਟਰ ਦੀ ਵੈੱਬਸਾਈਟ 'ਤੇ ਪਾਈ ਗਈ ਸੂਚਨਾ ਅਨੁਸਾਰ ਵਿਨੇ ਪ੍ਰਕਾਸ਼ ਕੰਪਨੀ ਦੇ ਸ਼ਿਕਾਇਤ ਅਧਿਕਾਰੀ (ਆਰ.ਜੀ.ਓ.) ਹਨ। ਯੂਜ਼ਰ ਪੇਜ਼ 'ਤੇ ਦਿੱਤੀ ਗਈ ਵੈੱਬਸਾਈਟ ਰਾਹੀਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।

India Covid: Anger as Twitter ordered to remove critical virus posts - BBC  News

Read this- ਤਾਲਿਬਾਨ ਦਾ ਖਤਰਾ: ਭਾਰਤੀ ਡਿਪਲੋਮੈਟ ਤੇ ਸੁਰੱਖਿਆ ਮੁਲਾਜ਼ਮ ਬੁਲਾਏ ਵਾਪਸ, ਐਮਰਜੈਂਸੀ ਸੇਵਾਵਾਂ ਰਹਿਣਗੀਆਂ ਚਾਲੂ 
ਪ੍ਰਕਾਸ਼ ਦਾ ਨਾਮ ਕੰਪਨੀ ਦੇ ਗਲੋਬਲ ਕਾਨੂੰਨ ਨੀਤੀ ਡਾਇਰੈਕਟਰ ਜੇਰਮੀ ਕੇਸਲ ਨਾਲ ਪਾਇਆ ਗਿਆ ਹੈ। ਕੇਸਲ ਅਮਰੀਕਾ 'ਚ ਸਥਿਤ ਹਨ। ਕੰਪਨੀ ਨੇ 26 ਮਈ 2021 ਤੋਂ 25 ਜੂਨ 2021 ਲਈ ਆਪਣੀ ਪਾਲਣਾ ਰਿਪੋਰਟ ਵੀ ਪ੍ਰਕਾਸ਼ਿਤ ਕੀਤੀ ਹੈ। 26 ਮਈ ਤੋਂ ਲਾਗੂ ਹੋਏ ਨਵੇਂ IT ਨਿਯਮਾਂ ਅਧੀਨ ਇਹ ਇਕ ਹੋਰ ਜ਼ਰੂਰਤ ਹੈ। ਇਸ ਤੋਂ ਪਹਿਲਾਂ ਟਵਿੱਟਰ ਨੇ ਆਈ.ਟੀ. ਨਿਯਮਾਂ ਦੇ ਅਧੀਨ ਧਰਮੇਂਦਰ ਚਤੁਰ ਨੂੰ ਭਾਰਤ ਲਈ ਆਪਣਾ ਅੰਤਰਿਮ ਨਿਵਾਸੀ ਸ਼ਿਕਾਇਤ ਅਧਿਕਾਰੀ ਨਿਯੁਕਤ ਕੀਤਾ ਸੀ। ਚਤੁਰ ਨੇ ਪਿਛਲੇ ਮਹੀਨੇ ਅਸਤੀਫ਼ਾ ਦੇ ਦਿੱਤਾ ਸੀ। ਟਵਿੱਟਰ ਦੇ ਭਾਰਤ 'ਚ ਕਰੀਬ 1.75 ਕਰੋੜ ਪ੍ਰਯੋਗਕਰਤਾ ਹਨ। ਨਵੇਂ ਸੋਸ਼ਲ ਮੀਡੀਆ ਨਿਯਮਾਂ ਨੂੰ ਲੈ ਕੇ ਟਵਿੱਟਰ ਦਾ ਭਾਰਤ ਸਰਕਾਰ ਨਾਲ ਵਿਵਾਦ ਚੱਲ ਰਿਹਾ ਹੈ। ਟਵਿੱਟਰ ਨੇ ਭਾਰਤ 'ਚ ਮੱਧਵਰਤੀ ਦੇ ਰੂਪ 'ਚ ਆਪਣਾ ਕਾਨੂੰਨੀ ਕਵਚ ਗੁਆ ਦਿੱਤਾ ਹੈ।

In The Market