LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਤਾਲਿਬਾਨ ਦਾ ਖਤਰਾ: ਭਾਰਤੀ ਡਿਪਲੋਮੈਟ ਤੇ ਸੁਰੱਖਿਆ ਮੁਲਾਜ਼ਮ ਬੁਲਾਏ ਵਾਪਸ, ਐਮਰਜੈਂਸੀ ਸੇਵਾਵਾਂ ਰਹਿਣਗੀਆਂ ਚਾਲੂ 

kabul terrorist

ਕਾਬੁਲ (ਇੰਟ.)- ਭਾਰਤ ਨੇ ਅਫਗਾਨਿਸਤਾਨ (Afghanistan) ਵਿਚ ਸੁਰੱਖਿਆ (Security) ਦੀ ਵਿਗੜਦੀ ਸਥਿਤੀ ਅਤੇ ਕੰਧਾਰ (Kandhar) ਦੇ ਆਸ-ਪਾਸ ਦੇ ਨਵੇਂ ਇਲਾਕਿਆਂ 'ਤੇ ਤਾਲਿਬਾਨ (Taliban) ਦੇ ਕਬਜ਼ੇ ਦੇ ਮੱਦੇਨਜ਼ਰ ਇਸ ਦੱਖਣੀ ਅਫਗਾਨ ਸ਼ਹਿਰ ਵਿਚ ਆਪਣੇ ਵਣਜ ਸਫਾਰਤਖਾਨੇ (Embassies) ਦੇ  ਤਕਰੀਬਨ 50 ਡਿਪਲੋਮੈਟਾਂ ਅਤੇ ਸੁਰੱਖਿਆ ਮੁਲਾਜ਼ਮਾਂ ਨੂੰ ਵਾਪਸ ਬੁਲਾ ਲਿਆ ਹੈ। ਇਸ ਸਬੰਧੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

Taliban attacks capital of northwest Afghan province of Badghis | Taliban  News | Al Jazeera

Read this- ਮੁਲਕ ਵਿਚ ਬੀਤੇ 24 ਘੰਟਾਂ ਵਿਚ ਆਏ 41,506 ਮਾਮਲੇ, 895 ਲੋਕਾਂ ਦੀ ਹੋਈ ਮੌਤ

ਵਿਦੇਸ਼ ਮੰਤਰਾਲਾ (Ministry of Foreign Affairs) ਦੇ ਬੁਲਾਰੇ ਅਰਿੰਦਮ ਬਾਗਚੀ (Arindam Bagchi) ਨੇ ਅੱਜ ਐਤਵਾਰ ਨੂੰ ਬਿਆਨ ਜਾਰੀ ਕਰ ਕੇ ਸਥਿਤੀ ਨੂੰ ਸਾਫ ਕਰਦੇ ਹੋਏ ਕਿਹਾ ਹੈ ਕਿ ਕੰਧਾਰ ਵਿਚ ਭਾਰਤ ਦੇ ਮਹਾਵਣਜ ਸਫਾਰਤਖਾਨੇ ਨੂੰ ਬੰਦ ਨਹੀਂ ਕੀਤਾ ਗਿਆ ਹੈ। ਹਾਲਾਂਕਿ ਕੰਧਾਰ ਸ਼ਹਿਰ ਦੇ ਨੇੜੇ ਭਿਆਨਕ ਲੜਾਈ ਦੇ ਕਾਰਣ ਭਾਰਤ ਸਥਿਤ ਮੁਲਾਜ਼ਮਾਂ ਨੂੰ ਕੁਝ ਸਮੇਂ ਲਈ ਵਾਪਸ ਲਿਆਂਦਾ ਗਿਆ ਹੈ। ਉਥੇ ਸਥਾਨਕ ਮੁਲਾਜ਼ਮ ਕੰਮ ਕਰਦੇ ਰਹਿਣਗੇ। 

Afghanistan To Rush Troops To Border As Taliban Extends Gains

Read this- ਪੰਜਾਬ ਦੇ ਕਈ ਹਿੱਸਿਆਂ ਵਿਚ ਪਿਆ ਮਾਨਸੂਨ ਦਾ ਪਹਿਲਾ ਮੀਂਹ, ਲੋਕਾਂ ਨੂੰ ਮਿਲੀ ਰਾਹਤ 

ਓਧਰ ਦੂਜੇ ਪਾਸੇ ਭਾਰਤ ਸਰਕਾਰ ਨੇ ਉਨ੍ਹਾਂ ਖ਼ਬਰਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਅਫਗਾਨਿਸਤਾਨ ਵਿਚ ਵਿਗੜਦੀ ਸੁਰੱਖਿਆ ਸਥਿਤੀ ਕਾਰਨ ਕੰਧਾਰ ਵਿਚ ਭਾਰਤੀ ਕੌਂਸਲੇਟ ਜਨਰਲ ਬੰਦ ਕਰ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਸਪੱਸ਼ਟ ਕੀਤਾ ਕਿ ਅਫਗਾਨਿਸਤਾਨ ਵਿਚ ਸਰਕਾਰੀ ਸੁਰੱਖਿਆ ਫੋਰਸਾਂ ਅਤੇ ਤਾਲਿਬਾਨ ਵਿਚਾਲੇ ਭਿਆਨਕ ਹਿੰਸਾ ਦੌਰਾਨ ਕੰਧਾਰ ਸਥਿਤ ਭਾਰਤੀ ਕੌਂਸਲੇਟ ਜਨਰਲ ਵਿਚ ਤਾਇਨਾਤ ਭਾਰਤੀ ਕਾਮਿਆਂ ਨੂੰ ਅਸਥਾਈ ਰੂਪ ਨਾਲ ਵਾਪਸ ਸੱਦਿਆ ਗਿਆ ਹੈ ਅਤੇ ਸਥਾਨਕ ਕਾਮਿਆਂ ਜ਼ਰੀਏ ਮਿਸ਼ਨ ਕੰਮ ਕਰ ਰਿਹਾ ਹੈ। ਬਾਗਚੀ ਨੇ ਕਿਹਾ, ‘ਭਾਰਤ ਅਫਗਾਨਿਸਤਾਨ ਵਿਚ ਤੇਜ਼ੀ ਨਾਲ ਬਦਲ ਰਹੀ ਸੁਰੱਖਿਆ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਸਾਡੇ ਕਾਮਿਆਂ ਦੀ ਸੁਰੱਖਿਆ ਮਹੱਤਵਪੂਰਨ ਹੈ। ਕੰਧਾਰ ਵਿਚ ਭਾਰਤੀ ਕੌਂਸਲੇਟ ਜਨਰਲ ਨੂੰ ਬੰਦ ਨਹੀਂ ਕੀਤਾ ਗਿਆ ਹੈ। ਹਾਲਾਂਕਿ ਕੰਧਾਰ ਸ਼ਹਿਰ ਨੇੜੇ ਭਿਆਨਕ ਸੰਘਰਸ਼ ਕਾਰਨ ਭਾਰਤ ਦੇ ਕਰਮਚਾਰੀਆਂ ਨੂੰ ਫਿਲਹਾਲ ਵਾਪਸ ਸੱਦਿਆ ਗਿਆ ਹੈ।

In The Market