ATS ਵਲੋਂ ਛਾਪੇਮਾਰੀ ਦੌਰਾਨ ਧਮਾਕਾਖੇਜ਼ ਸਮੱਗਰੀ ਸਣੇ ਅਲਕਾਇਦਾ ਅੱਤਵਾਦੀ ਗ੍ਰਿਫਤਾਰ 

ਲਖਨਊ (ਇੰਟ.)- ਰਾਜਧਾਨੀ ਲਖਨਊ (Capital Lakhnau) ਵਿਚ ਅੱਤਵਾਦੀ ਸੰਗਠਨ ਅਲਕਾਇਦਾ (Terrorist Group Al Qaeda) ਦਾ ਇਕ ਅੱਤਵਾਦੀ ਭਾਰੀ ਧਮਾਕਾਖੇਜ਼ਾਂ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਜਦੋਂ…

ਲਖਨਊ (ਇੰਟ.)- ਰਾਜਧਾਨੀ ਲਖਨਊ (Capital Lakhnau) ਵਿਚ ਅੱਤਵਾਦੀ ਸੰਗਠਨ ਅਲਕਾਇਦਾ (Terrorist Group Al Qaeda) ਦਾ ਇਕ ਅੱਤਵਾਦੀ ਭਾਰੀ ਧਮਾਕਾਖੇਜ਼ਾਂ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਜਦੋਂ ਕਿ ਦੁਬੱਗਾ ਇਲਾਕੇ ਦੀ ਸੀਤਾ ਵਿਹਾਰ ਕਾਲੋਨੀ ਵਿਚ ਦੂਜੇ ਦੀ ਭਾਲ ਜਾਰੀ ਹੈ। ਏ.ਟੀ.ਐੱਸ. (ATS) ਨੂੰ ਇਥੇ ਸ਼ੱਕੀ ਅੱਤਵਾਦੀ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ। ਏ.ਟੀ.ਐੱਸ. ਨੇ ਸ਼ਾਹਿਦ ਉਰਫ ਗੁੱਡੂ (Shahid alias Guddu) ਅਤੇ ਵਸੀਮ (Wasim) ਨੂੰ ਗ੍ਰਿਫਤਾਰ ਕਰ ਕੇ ਆਪਣੀ ਗੱਡੀ ਵਿਚ ਬਿਠਾ ਲਿਆ ਹੈ। ਹੋਰ ਲੋਕਾਂ ਤੋਂ ਪੁੱਛਗਿੱਛ ਜਾਰੀ ਹੈ। ਸ਼ਾਹਿਦ ਆਪਣੇ ਪਰਿਵਾਰ ਨਾਲ ਦੁਬੱਗਾ ਦੀ ਸੀਤਾ ਵਿਹਾਰ ਕਾਲੋਨੀ (Sita Vihar Colony) ਵਿਚ ਰਹਿੰਦਾ ਹੈ। ਉਸ ਨੇ ਪੰਜ ਮਕਾਨਾਂ ਨੂੰ ਕਿਰਾਏ ‘ਤੇ ਲਿਆ ਹੋਇਆ ਹੈ।

छापेमारी के लिए पहुंची एटीएस टीम।

Read this- ਤਾਲਿਬਾਨ ਦਾ ਖਤਰਾ: ਭਾਰਤੀ ਡਿਪਲੋਮੈਟ ਤੇ ਸੁਰੱਖਿਆ ਮੁਲਾਜ਼ਮ ਬੁਲਾਏ ਵਾਪਸ, ਐਮਰਜੈਂਸੀ ਸੇਵਾਵਾਂ ਰਹਿਣਗੀਆਂ ਚਾਲੂ 

ਏ.ਟੀ.ਐੱਸ. ਨੂੰ ਕਾਕੋਰੀ ਥਾਣਾ ਖੇਤਰ ਦੇ ਦੁਬੱਗਾ ਸਥਿਤ ਇਕ ਘਰ ਵਿਚ ਸ਼ੱਕੀ ਲੋਕਾਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ। ਮਾਮਲੇ ਦੀ ਪੜਤਾਲ ਲਈ ਏ.ਟੀ.ਐੱਸ. ਦੀ ਟੀਮ ਨੇ ਛਾਪੇਮਾਰੀ ਕੀਤੀ ਹੈ। ਟੀਮ ਘਰ ਦੇ ਅੰਦਰ ਮੌਜੂਦ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਏ.ਟੀ.ਐੱਸ. ਦੀ ਟੀਮ ਦੇ ਨਾਲ ਵੱਡੀ ਗਿਣਤੀ ਵਿਚ ਪੁਲਿਸ ਦਸਤੇ ਵੀ ਮੌਜੂਦ ਹਨ। ਮਾਮਲੇ ਵਿਚ ਇਕ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪ੍ਰੈਸ਼ਰ ਕੁੱਕਰ ਬੰਬ ਬਰਾਮਦ ਹੋਣ ਦੀ ਸੂਚਨਾ ਹੈ। ਮਿਲੀ ਜਾਣਕਾਰੀ ਮੁਤਾਬਕ, ਏ.ਟੀ.ਐੱਸ. ਨੇ ਮਲਿਹਬਾਦ ਵਾਸੀ ਸ਼ਾਹਿਦ ਦੇ ਗੈਰਾਜ ‘ਤੇ ਛਾਪਾ ਮਾਰਿਆ ਹੈ। ਘਰ ਅੰਦਰ ਵਸੀਮ ਨਾਂ ਦਾ ਨੌਜਵਾਨ ਮੌਜੂਦ ਹੈ।

Leave a Reply

Your email address will not be published. Required fields are marked *