ਨਵੀਂ ਦਿੱਲੀ: ਜਦੋਂ ਦੁਨੀਆ ਵਿਚ ਕੋਰੋਨਾ ਵਾਇਰਸ (Corona virus) ਦੇ ਓਮੀਕ੍ਰੋਨ ਵੈਰੀਐਂਟ (Omicron variant) ਦੇ ਕੇਸ ਘੱਟ ਹੁੰਦੇ ਦਿਖ ਰਹੇ ਹਨ ਤਾਂ ਇਕ ਹੋਰ ਵੈਰੀਐਂਟ (Variants) ਨੇ ਚਿੰਤਾਵਾਂ ਵਧਾ ਦਿੱਤੀਆਂ ਹਨ। ਕੋਵਿਡ ਦੇ ਨਿਓਕੋਵ ਵੈਰੀਐਂਟ (Newkov variant) ਨੂੰ ਘਾਤਕ ਬਣਾਇਆ ਜਾ ਰਿਹਾ ਹੈ। ਚੀਨ ਦੇ ਵੁਹਾਨ (Wuhan) ਦੇ ਵਿਗਿਆਨੀਆਂ ਨੇ ਚਿੰਤਾ ਜਤਾਈ ਹੈ ਕਿ ਕੋਵਿਡ ਦਾ ਨਿਓਕੋਵ ਵੈਰੀਐਂਟ (Newkov variant of Covid) ਪਿਛਲੇ ਸਾਰੇ ਵੈਰੀਐਂਟ (All variants) ਪਿਛਲੇ ਸਾਰੇ ਵੈਰੀਐਂਟ ਤੋਂ ਜ਼ਿਆਦਾ ਘਾਤਕ ਹੋ ਸਕਦਾ ਹੈ। ਵਿਗਿਆਨੀਆਂ ਨੇ ਦੱਸਿਆ ਹੈ ਕਿ ਕੋਵਿਡ ਤੋਂ ਪਹਿਲਾਂ ਇਨਫੈਕਟਿਡ (Infected) ਹੋ ਚੁੱਕੇ ਜਾਂ ਕੋਵਿਡ ਦਾ ਟੀਕਾ ਲੈਣ ਤੋਂ ਬਾਅਦ ਵੀ ਲੋਕ ਨਿਓਕੋਵ ਅਤੇ ਪੀ.ਡੀ.ਐਫ. -2180-CoV ਦੀ ਲਾਗ ਦੀ ਲਪੇਟ ਵਿਚ ਆ ਸਕਦੇ ਹਨ।
ਵੁਹਾਨ ਵਿਚ ਵਿਗਿਆਨੀਆਂ ਦੀ ਇਕ ਰਿਸਰਚ ਪੇਰਰ ਦੇ ਮੁਤਾਬਕ ਨਿਓਕੋਵ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ ਜਾਂ ਮਰਸ-ਕੋਰੋਨਾ ਵਾਇਰਸ ਨਾਲ ਸਬੰਧਿਤ ਹਨ। ਪੇਪਰ ਨੂੰ ਬਾਓਰੇਕਸਿਵ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਅਜੇ ਤੱਕ ਇਸ ਦੀ ਸਮੀਖਿਆ ਨਹੀਂ ਕੀਤੀ ਗਈ ਹੈ। ਦੱਖਣੀ ਅਫਰੀਕਾ ਵਿਚ ਇਕ ਚਮਗਾਦੜ ਵਿਚ ਲੱਭਿਆ ਗਿਆ ਇਹ ਵਾਇਰਸ ਸਿਰਫ ਜਾਨਵਰਾਂ ਵਿਚਾਲੇ ਫੈਲਣ ਲਈ ਜਾਣਿਆ ਜਾਂਦਾ ਸੀ। ਹਾਲਾਂਕਿ ਹੁਣ ਇਹ ਦੇਖਿਆ ਗਿਆ ਹੈ ਕਿ ਨਿਓਕੋਵ ਅਤੇ ਪੀ.ਡੀ.ਐੱਫ.-2180-CoV ਐਂਟਰੀ ਲਈ ਬੈਟ ACE2 ਅਤੇ ਹਿਊਮਨ ACE2 ਸਣੇ ਕੁਝ ਤਰ੍ਹਾਂ ਦੇ ਐਂਜੀਓਟੈਂਸਿਨ ਪਰਿਵਰਤਿਤ ਐਂਜਾਈਮ ਦੀ ਵਰਤੋਂ ਕਰਦੇ ਹਨ। Also Read : ਨਵਜੋਤ ਸਿੱਧੂ 'ਤੇ ਅਰਵਿੰਦ ਕੇਜਰੀਵਾਲ ਦੇ ਤਿੱਖੇ ਹਮਲੇ, 5 ਸਾਲਾਂ 'ਚ ਸਿੱਧੂ ਨੇ ਆਪਣੇ ਹਲਕੇ 'ਚ ਵੀ ਕੰਮ ਨਹੀਂ ਕਰਵਾਇਆ
ਹਾਲਾਂਕਿ ਇਹ ਇਕਦਮ ਤੋਂ ਨਵਾਂ ਵੈਰੀਐਂਟ ਨਹੀਂ ਹੈ। MERS-CoV ਵਾਇਰਸ ਬੁਖਾਰ, ਖੰਘ ਅਤੇ ਸਾਹ ਲੈਣ ਵਿਚ ਦਿੱਕਤ ਵਰਗੇ ਲੱਛਣਾਂ ਦੇ ਮਾਮਲੇ ਵਿਚ SARS-CoC-2 ਵਰਗਾ ਹੈ। 2012 ਤੋਂ 2015 ਦੌਰਾਨ ਮਿਡਲ ਈਸਟ ਦੇ ਦੇਸ਼ਾਂ ਵਿਚ ਫੈਲਿਆ ਸੀ। ਇਸ ਨਾਲ ਹੋਏ ਇਨਫੈਕਸ਼ਨ ਕਾਰਣ ਕਈ ਲੋਕਾਂ ਦੀ ਮੌਤ ਹੋ ਗਈ ਸੀ। ਰਿਸਰਚ ਵਿਚ ਨਤੀਜਿਆਂ ਦੇ ਆਧਾਰ 'ਤੇ ਦੱਸਿਆ ਗਿਆ ਹੈ ਕਿ MERS-CoC Beta-CoV (ਮਰਬੇਕੋਵਾਇਰਸ) ਦੇ ਵੰਸ਼ C ਨਾਲ ਸਬੰਧਿਤ ਹੈ, ਜੋ ਤਕਰੀਬਨ 35 ਫੀਸਦ ਦੀ ਉੱਚ ਮੌਤ ਦਰ ਨੂੰ ਦੇਖਦੇ ਹੋਏ ਇਕ ਵੱਡਾ ਖਤਰਾ ਬਣ ਗਿਆ ਹੈ। Also Read : ਸਿੱਧੂ 'ਤੇ ਭੈਣ ਵਲੋਂ ਲਗਾਏ ਇਲਜ਼ਾਮਾਂ ਤੋਂ ਬਾਅਦ ਬੋਲੇ ਮਜੀਠੀਆ, ਰੱਬ ਸੁਮੱਤ ਬਖਸ਼ੇ ਮੇਰੇ 'ਵੱਡੇ ਵੀਰ ਨੂੰ'
ਵਿਗਿਆਨੀਆਂ ਨੇ ਦੱਸਿਆ ਹੈ ਕਿ ਸਟੱਡੀ ਤੋਂ ਪਤਾ ਲੱਗਾ ਹੈ ਕਿ MERS ਨਾਲ ਸਬੰਧਿਤ ਵਾਇਰਸ ਵਿਚ ACE2 ਦੀ ਵਰਤੋਂ ਦੇ ਪਹਿਲੇ ਮਾਮਲੇ ਨੂੰ ਪ੍ਰਦਰਸ਼ਿਤ ਕਰਦਾ ਹੈ। ਇਸ ਦੀ ਮੌਤ ਦਰ ਅਤੇ ਟਰਾਂਸਮਿਸ਼ਨ ਦਰ ਦੋਵੇਂ ਉੱਚ ਹਨ। ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ ਵਿਚ ਵਾਇਰਸ ਡ੍ਰੋਮੇਡਰੀ ਊਂਟਾਂ ਨਾਲ ਇਨਸਾਨਾਂ ਵਿਚ ਟਰਾਂਸਫਰ ਕੀਤਾ ਗਿਆ ਸੀ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਮੁਤਾਬਕ ਵਾਇਰਸ ਦੀ ਸ਼ੁਰੂਆਤ ਕਿਵੇਂ ਹੋਈ, ਇਹ ਪੂਰੀ ਤਰ੍ਹਾਂ ਨਾਲ ਸਾਫ ਨਹੀਂ ਹੈ। ਪਰ ਵਾਇਰਸ ਦੇ ਜੀਨੋਮ ਵਿਸ਼ਲੇਸ਼ਣ ਕੀਤੇ ਜਾਣ ਤੋਂ ਬਾਅਦ ਇਹ ਮੰਨਿਆ ਜਾਂਦਾ ਹੈ ਕਿ ਇਸ ਦੀ ਸ਼ੁਰੂਆਤ ਚਮਗਾਦੜਾਂ ਵਿਚ ਹੋਈ ਸੀ ਅਤੇ ਬਾਅਦ ਵਿਚ ਸਮੇਂ ਵਿਚ ਊਂਟਾਂ ਵਿਚ ਫੈਲ ਗਈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Punjab-Haryana Weather Update : पंजाब-हरियाणा में कोहरे का कहर; तापमान में भारी गिरावट, जानें अपने शहर का हाल
Aaj ka Rashifal: आज के दिन धनु-वृष राशि वाले पाएंगे कार्यों में सफलता, जानें अन्य राशियों का हाल
Dominica पीएम मोदी को देगा सर्वोच्च राष्ट्रीय पुरस्कार