LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਏਅਰਪੋਰਟ 'ਤੇ ਟਲਿਆ ਵੱਡਾ ਹਾਦਸਾ, ਜਹਾਜ਼ ਦੇ ਪਹੀਏ 'ਚੋਂ ਨਿਕਲੀ ਚੰਗਿਆੜੀ

2f airport

ਲੰਡਨ : ਬ੍ਰਿਟੇਨ ਦੇ ਹੀਥਰੋ ਏਅਰਪੋਰਟ (Heathrow Airport, UK) 'ਤੇ ਲੈਂਡਿੰਗ (Landing) ਦੌਰਾਨ ਬ੍ਰਿਟਿਸ਼ ਏਅਰਵੇਜ਼ (British Airways) ਦਾ ਇਕ ਜਹਾਜ਼ ਦੁਰਘਟਨਾਗ੍ਰਸਤ ਹੋਣ ਤੋਂ ਵਾਲ-ਵਾਲ ਬੱਚ ਗਿਆ। ਜਿਸ ਵੇਲੇ ਜਹਾਜ਼ ਦੇ ਪਾਇਲਟ ਨੇ ਏਅਰਪੋਰਟ (The pilot flew to the airport) 'ਤੇ ਲੈਂਡਿੰਗ ਦੀ ਕੋਸ਼ਿਸ਼ ਕੀਤੀ। ਉਥੇ ਕੋਰੀ ਤੂਫਾਨ ਕਾਰਨ 90 ਮੀਲ ਪ੍ਰਤੀ ਘੰਟੇ (ਲਗਭਗ 144 ਕਿਲੋਮੀਟਰ ਪ੍ਰਤੀ ਘੰਟੇ) ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਵੀਡੀਓ (Video) ਵਿਚ ਨਜ਼ਰ ਆ ਰਿਹਾ ਹੈ। ਕਿ ਹਵਾ ਵਿਚ ਡਗਮਗਾਉਂਦਾ ਹੋਇਆ ਏਅਰਬਸ-ਏ321 (Airbus-A321) ਦਾ ਇਕ ਪਹੀਆ ਜਿਵੇਂ ਹੀ ਜ਼ਮੀਨ ਨੂੰ ਟਚ ਕਰਦਾ ਹੈ, ਉਸ ਦਾ ਸੰਤੁਲਨ ਵਿਗੜ ਜਾਂਦਾ ਹੈ। Also Read : ਲੌਰੀਅਸ ਵਰਲਡ ਬ੍ਰੇਕਥਰੂ ਆਫ ਦਿ ਈਅਰ ਐਵਾਰਡ 2022 ਲਈ ਨੋਮੀਨੇਟ ਹੋਏ ਨੀਰਜ ਚੋਪੜਾ

BA jet in near-miss at Heathrow after landing aborted in high winds | Heathrow  airport | The Guardian
ਪਾਇਲਟ ਜਹਾਜ਼ ਨੂੰ ਸੰਭਾਲਦਾ ਹੈ ਅਤੇ ਦੁਬਾਰਾ ਕੋਸ਼ਿਸ਼ ਕਰਦਾ ਹੈ। ਹਾਲਾਂਕਿ ਇਸ ਵਾਰ ਦੋਵੇਂ ਪਹੀਏ ਇਕੱਠੇ ਜ਼ਮੀਨ ਨੂੰ ਟਚ ਕਰਦੇ ਹਨ ਅਤੇ ਪਹੀਆਂ ਦੀ ਰਗੜ ਨਾਲ ਧੂੰਆਂ ਉਠਣ ਲੱਗਦਾ ਹੈ। ਬੈਲੇਂਸ ਨਹੀਂ ਬਨਣ ਕਾਰਣ ਜਹਾਜ਼ ਫਿਰ ਹਿਚਕੋਲੇ ਖਾਂਦਾ ਨਜ਼ਰ ਆਉਂਦਾ ਹੈ। ਜਹਾਜ਼ ਇਕ ਪਾਸੇ ਤੇਜ਼ੀ ਨਾਲ ਝੁਕ ਜਾਂਦਾ ਹੈ। ਉਸੇ ਵੇਲੇ ਪਾਇਲਟ ਆਪਣਾ ਇਰਾਦਾ ਬਦਲਦੇ ਹੋਏ ਜਹਾਜ਼ ਨੂੰ ਹਵਾ ਵਿਚ ਉਡਾ ਲੈ ਜਾਂਦਾ ਹੈ, ਪਰ ਇਸ ਦੌਰਾਨ ਜਹਾਜ਼ ਦਾ ਪਿੱਛਲਾ ਹਿੱਸਾ ਰਨਵੇ ਨੂੰ ਟਚ ਕਰ ਲੈਂਦਾ ਹੈ। ਖੁਸ਼ਕਿਸਮਤੀ ਇਹ ਰਹੀ ਕਿ ਕੋਈ ਗੰਭੀਰ ਹਾਦਸਾ ਨਹੀਂ ਹੋਇਆ। Also Read : ਮਾਨਸਾ 'ਚ ਗਰਜੀ ਬੀਬੀ ਹਰਸਿਮਰਤ ਕੌਰ ਬਾਦਲ, ਪ੍ਰੇਮ ਅਰੋੜਾ ਦੇ ਹੱਕ 'ਚ ਮੰਗੀਆਂ ਵੋਟਾਂ

British Airways Plane Narrowly Avoids Disaster During Precarious Landing  During Storm - Opera News
ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਯੂਜ਼ਰਸ ਆਖਰੀ ਸਮੇਂ ਪਾਇਲਟ ਦੀ ਸੂਝਬੂਝ ਅਤੇ ਜਹਾਜ਼ ਨੂੰ ਦੁਬਾਰਾ ਹਵਾ ਵਿਚ ਉਡਾ ਲਿਜਾਉਣ ਦੇ ਫੈਸਲੇ ਦੀ ਤਾਰੀਫ ਕਰ ਰਹੇ ਹਨ। ਜਹਾਜ਼ ਵਿਚ ਕਿੰਨੇ ਲੋਕ ਸਵਾਰ ਸਨ। ਫਿਲਹਾਲ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ, ਪਰ ਸਾਰੇ ਲੋਕ ਸੁਰੱਖਿਅਤ ਹਨ। ਬ੍ਰਿਟਿਸ਼ ਏਅਰਵੇਜ਼ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਕੰਪਨੀ ਦੇ ਸਾਰੇ ਪਾਇਲਟ ਜ਼ਿਆਦਾਤਰ ਖਰਾਬ ਮੌਸਮ ਵਿਚ ਵੀ ਹਾਲਾਤ ਨੂੰ ਸੰਭਾਲਣ ਲਈ ਉੱਚ ਪੱਧਰੀ ਟ੍ਰੇਂਡ ਹੁੰਦੇ ਹਨ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੇ ਜਹਾਜ਼ ਵਿਚ ਸਵਾਰ ਸਾਰੇ ਲੋਕਾਂ ਦੀ ਸੁਰੱਖਿਅਤ ਲੈਂਡਿੰਗ ਕਰਵਾਈ।

In The Market