LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੌਰੀਅਸ ਵਰਲਡ ਬ੍ਰੇਕਥਰੂ ਆਫ ਦਿ ਈਅਰ ਐਵਾਰਡ 2022 ਲਈ ਨੋਮੀਨੇਟ ਹੋਏ ਨੀਰਜ ਚੋਪੜਾ

2f neeraj1

ਨਵੀਂ ਦਿੱਲੀ : ਓਲੰਪਿਕਸ ਐਥਲੈਟਿਕਸ (Olympic Athletics) ਵਿਚ ਦੇਸ਼ ਲਈ ਪਹਿਲਾ ਸੋਨ ਤਮਗਾ (Gold medal) ਲਿਆਉਣ ਵਾਲੇ ਭਾਰਤੀ ਖਿਡਾਰੀ ਨੀਰਜ ਚੋਪੜਾ (Indian player Neeraj Chopra) ਇਕ ਹੋਰ ਕੌਮਾਂਤਰੀ ਸਨਮਾਨ ਤੋਂ ਬੱਸ ਇਕ ਕਦਮ ਦੂਰ ਹਨ। ਦਰਅਸਲ ਨੀਰਜ ਚੋਪੜਾ ਨੂੰ ਸਭ ਤੋਂ ਵੱਡੇ ਖੇਡ ਐਵਾਰਡ ਲੌਰੀਅਸ ਵਰਲਡ ਬ੍ਰੇਕਥਰੂ ਆਫ ਦਿ ਈਅਰ (Sports Award Laureus World Breakthrough of the Year) ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਸਾਲ 2022 ਦੇ ਇਸ ਐਵਾਰਡ ਲਈ ਕੁਲ 6 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਸ ਵਿਚੋਂ ਇਕ ਨੀਰਜ ਚੋਪੜਾ ਵੀ ਹੈ। ਹੋਰ ਨਾਮਜ਼ਦ ਵਿਅਕਤੀਆਂ ਵਿਚ ਐਮਾ ਰਾਡੂਕਾਨੂੰ, ਡੇਨੀਅਲ ਮੇਦਵੇਦੇਵ, ਪੇਡ੍ਰੀ ਯੁਲਿਮਾਰ ਰੋਜਾਸ ਅਤੇ ਏਰੀਅਨ ਟਿਟਮਸ ਸ਼ਾਮਲ ਹਨ। Also Read : ਮਾਨਸਾ 'ਚ ਗਰਜੀ ਬੀਬੀ ਹਰਸਿਮਰਤ ਕੌਰ ਬਾਦਲ, ਪ੍ਰੇਮ ਅਰੋੜਾ ਦੇ ਹੱਕ 'ਚ ਮੰਗੀਆਂ ਵੋਟਾਂ


ਤੁਹਾਨੂੰ ਦੱਸ ਦਈਏ ਕਿ ਭਾਰਤੀ ਖਿਡਾਰੀਆਂ ਵਿਚ ਹੁਣ ਤੱਕ ਸਿਰਫ 3 ਲੋਕਾਂ ਨੂੰ ਇਸ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। 2019 ਵਿਚ ਪਹਿਲਵਾਨ ਵਿਨੇਸ਼ ਫੋਗਾਟ ਨੂੰ ਨਾਮਜ਼ਦ ਕੀਤਾ ਗਿਆ ਸੀ ਜਦੋਂ ਕਿ ਸਚਿਨ ਤੇਂਦੁਲਕਰ ਨੇ ਲੌਰੀਅਸ ਸਪੋਰਟਿੰਗ ਮੋਮੈਂਟ ਐਵਾਰਡ 2000-2020 ਐਵਾਰਡ ਜਿੱਤਿਆ ਸੀ। ਇਸ ਤਰ੍ਹਾਂ ਨੀਰਜ ਚੋਪੜਾ, ਲੌਰੀਅਸ ਐਵਾਰਡ ਲਈ ਨਾਮਜ਼ਦ ਹੋਣ ਵਾਲੇ ਸਿਰਫ ਤੀਜੇ ਭਾਰਤੀ ਐਥਲੀਟ ਹਨ।

In The Market