ਨਵੀਂ ਦਿੱਲੀ (ਇੰਟ.)- ਬਹੁਜਨ ਸਮਾਜ ਪਾਰਟੀ (BSP), ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਅਤੇ ਜੰਮੂ-ਕਸ਼ਮੀਰ ਨੈਸ਼ਨਲ ਕਾਨਫ਼ਰੰਸ (JKNC) ਦੇ ਮੈਂਬਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ (Shiromani Akali dal) ਦੀ ਹਰਸਿਮਰਤ ਕੌਰ ਬਾਦਲ (Harsimrat Kaur Badal) ਦੀ ਅਗਵਾਈ ਵਿਚ ਇਕ ਵਫ਼ਦ ਨੇ ਅੱਜ ਦੁਪਹਿਰ ਰਾਸ਼ਟਰਪਤੀ ਭਵਨ (Rashtrapati Bhavan) ਵਿਖੇ ਰਾਸ਼ਟਰਪਤੀ ਕੋਵਿੰਦ (President Ramnath Kovind) ਨਾਲ ਮੁਲਾਕਾਤ ਕੀਤੀ। ਹਰਸਿਮਰਤ ਕੌਰ ਬਾਦਲ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਇਕੱਠੇ ਹੋ ਕੇ ਮੁੱਦੇ ਉਠਾਉਣ ਲਈ ਕਾਂਗਰਸ (Congress), ਟੀ.ਐੱਮ.ਸੀ. (TMC) ਅਤੇ ਡੀ.ਐੱਮ .ਕੇ (DMK) ਦੇ ਨੇਤਾਵਾਂ ਨਾਲ ਸੰਪਰਕ ਕੀਤਾ ਸੀ ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਕਿਸੇ ਨੇ ਵੀ ਪੇਸ਼ ਹੋਣ ਦੀ ਖੇਚਲ ਨਹੀਂ ਕੀਤੀ।
We, a delegation of MPs representing 7 political parties, today met & apprised @rashtrapatibhvn of the undemocratic stonewalling of 2 serious issues in Parliament - #FarmLaws & #PegasusSpyware. We also urged him to constitute a Joint Select Committee to resolve these issues. 1/2 pic.twitter.com/vL9RXq2TOl
— Harsimrat Kaur Badal (@HarsimratBadal_) July 31, 2021
ਇਸ ਤੋਂ ਪਹਿਲਾਂ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਮੰਗਲਵਾਰ ਨੂੰ ਇਕ ਨਵਾਂ ਸਿਆਸੀ ਮੋਰਚਾ ਤਿਆਰ ਕੀਤਾ ਗਿਆ। ਇਸ ਮੋਰਚੇ ਵਿਚ ਸ਼੍ਰੋਮਣੀ ਅਕਾਲੀ ਦਲ ਸਮੇਤ 7 ਸਿਆਸੀ ਪਾਰਟੀ ਸ਼ਾਮਲ ਹੋਈਆਂ ਸਨ। ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਇਕਜੁੱਟ ਹੋਏ ਇਨ੍ਹਾਂ ਸਾਰੇ ਸਿਆਸੀ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਚਿੱਠੀ ਭੇਜ ਕੇ ਮਾਨਸੂਨ ਸੈਸ਼ ਵਿਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ 'ਤੇ ਚਰਚਾ ਦੀ ਮੰਗ ਕੀਤੀ ਸੀ। ਚਿੱਠੀ ਵਿਚ ਸਾਰੀਆਂ ਪਾਰਟੀਆਂ ਨੇ ਪੈਗਾਸਸ ਜਾਸੂਸੀ ਮਾਮਲੇ ਵਿਚ ਵੀ ਚਰਚਾ ਦੀ ਵਕਾਲਤ ਕੀਤੀ ਸੀ। 6 ਹੋਰ ਸਿਆਸੀ ਪਾਰਟੀਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਚਿੱਠੀ ਭੇਜ ਕੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਸੰਸਦ ਵਿਚ ਐੱਨ.ਡੀ.ਏ. ਸਰਕਾਰ ਦੇ ਅੜੀਅਲ ਰਵੱਈਏ ਬਾਰੇ ਉਨ੍ਹਾਂ ਨੂੰ ਜਾਣੂੰ ਕਰਵਾਉਣ ਲਈ ਸਮਾਂ ਦਿੱਤਾ ਜਾਵੇ, ਜੋ ਤਿੰਨੋ ਖੇਤੀ ਕਾਨੂੰਨਾਂ 'ਤੇ ਸਾਰੀਆਂ ਚਰਚਾਵਾਂ ਨੂੰ ਹੋਣ ਨਹੀਂ ਦੇ ਰਹੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर