LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਕਾਂਗਰਸ ਦੇ ਚੱਲ ਰਹੇ ਸੰਕਟ 'ਤੇ ਛੇਤੀ ਆ ਸਕਦੈ ਫੈਸਲਾ

captain amrinder singh22

ਨਵੀਂ ਦਿੱਲੀ (ਇੰਟ.)- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Congress president Sonia Gandhi) 8-10 ਜੁਲਾਈ ਤੱਕ ਪੰਜਾਬ ਸਰਕਾਰ (Punjab Government) ਅਤੇ ਪਾਰਟੀ ਵਿਚ ਛਿੜੀ ਖਾਨਾਜੰਗੀ ਬਾਰੇ ਫ਼ੈਸਲਾ ਕਰਨਗੇ। ਏਆਈਸੀਸੀ (AICC) ਦੇ ਪ੍ਰਦੇਸ਼ ਇੰਚਾਰਜ ਜਨਰਲ ਸਕੱਤਰ ਹਰੀਸ਼ ਰਾਵਤ (Harish Rawat) ਨੇ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਰਾਹੁਲ ਗਾਂਧੀ (Rahul Gandhi) ਨਾਲ ਮੁਲਾਕਾਤ ਤੋਂ ਬਾਅਦ ਇਹ ਗੱਲ ਕਹੀ। ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਤੋਂ ਬਾਅਦ ਪੰਜਾਬ 'ਤੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਜ਼ਮੀਨੀ ਹਕੀਕਤ ਦਾ ਵਿਸ਼ਲੇਸ਼ਣ ਕਰ ਲੈਣਾ ਚਾਹੁੰਦੀ ਹੈ। ਇਸ ਦੇ ਲਈ ਉਹ ਪੰਜਾਬ ਵਿਚ ਇਕ ਸੁਤੰਤਰ ਸਰਵੇ ਕਰਵਾ ਰਹੀ ਹੈ।

Sonia Gandhi To Discuss Protest Plans Against Centre At Meet On June 24

Read this- ਅੰਡਰਵਰਲਡ ਡੌਨ ਦਾਊਦ ਇਬ੍ਰਾਹਿਮ ਦਾ ਭਰਾ ਇਕਬਾਲ ਕਾਸਕਰ ਗ੍ਰਿਫਤਾਰ

ਸਰਵੇ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਉਹ ਅੰਤਿਮ ਫੈਸਲਾ ਲਵੇਗੀ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਸਰਵੇ ਨੇਤਾ ਦੀ ਹਰਮਨਪਿਆਰਤਾ ਨੂੰ ਲੈ ਕੇ ਕਰਵਾਇਆ ਜਾ ਰਿਹਾ ਹੈ ਜਾਂ ਸਰਕਾਰ ਦੇ ਕੰਮਕਾਜ ਨੂੰ ਲੈ ਕੇ, ਪਰ ਸਰਵੇ ਦੀ ਰਿਪੋਰਟ 'ਤੇ ਬਹੁਤ ਕੁਝ ਨਿਰਭਰ ਹੋਵੇਗਾ ਕਿ ਕਾਂਗਰਸ ਹਾਈਕਮਾਨ ਕੀ ਕਦਮ ਚੁੱਕੇ। ਓਧਰ ਪਾਰਟੀ ਅਗਵਾਈਕਰਤਾ ਵਲੋਂ ਪੰਜਾਬ ਕਾਂਗਰਸ ਦੇ ਬਾਰੇ ਵਿਚ ਫੈਸਲੇ ਨੂੰ ਲੈ ਕੇ ਸੂਬਾ ਇੰਚਾਰਜ ਹਰੀਸ਼ ਰਾਵਤ ਨੇ ਅਹਿਮ ਸੰਕੇਤ ਦਿੱਤੇ ਹਨ। ਉਨ੍ਹਾਂ ਦੇ ਸੰਕੇਤ ਮੁਤਾਬਕ, ਸੋਨੀਆ ਗਾਂਧੀ ਜੁਲਾਈ ਦੇ ਸ਼ੁਰੂ ਤੱਕ ਪੰਜਾਬ ਕਾਂਗਰਸ ਦੇ ਮਾਮਲੇ ਵਿਚ ਫੈਸਲਾ ਲੈ ਸਕਦੀ ਹੈ।
ਇਸ ਦੇ ਨਾਲ ਹੀ ਪਾਰਟੀ ਦੀ ਅਗਵਾਈ ਦਾ ਪੰਜਾਬ ਕਾਂਗਰਸ ਵਿਚ ਕਲੇਸ਼ ਨੂੰ ਲੈ ਕੇ ਰੁਖ ਬੇਹੱਦ ਗੰਭੀਰ ਹੈ। ਸੋਨੀਆ ਪੰਜਾਬ ਇਕਾਈ ਦੇ ਵਿਵਾਦ ਦਾ ਠੋਸ ਹੱਲ ਚਾਹੁੰਦੀ ਹੈ ਅਤੇ ਇਸ ਬਾਰੇ ਵਿਚ ਸੂਬੇ ਦੇ ਨੇਤਾਵਾਂ ਨੂੰ ਸੰਕੇਤ ਵੀ ਦਿੱਤੇ ਗਏ ਹਨ। ਇਹੀ ਕਾਰਣ ਹੈ ਕਿ ਪਾਰਟੀ ਵਿਚ ਹੁਣ ਖੁਲ੍ਹੇਆਮ ਬਿਆਨਬਾਜ਼ੀ ਫਿਲਹਾਲ ਬੰਦ ਹੈ। 

In The Market