LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 7,974 ਨਵੇਂ ਮਾਮਲੇ , 343 ਮੌਤਾਂ

42

ਨਵੀਂ ਦਿੱਲੀ : ਭਾਰਤ (India) ਵਿਚ ਵੀਰਵਾਰ ਯਾਨੀ ਅਜ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 7,974 ਨਵੇਂ ਕੇਸ (7,974 new cases of corona) ਸਾਹਮਣੇ ਆਏ ਹਨ। ਜੋ ਕਿ ਬੁੱਧਵਾਰ ਦੇ ਡੇਲੀ ਮਾਮਲਿਆਂ ਵਿਚ 14.2 ਫੀਸਦੀ ਜ਼ਿਆਦਾ ਹੈ। ਉਥੇ ਹੀ ਮੌਤਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਬੁੱਧਵਾਰ ਨੂੰ ਜਿੱਥੇ ਇਕ ਦਿਨ ਵਿਚ 247 ਮੌਤਾਂ (247 deaths) ਹੋਈਆਂ ਸਨ। ਉਥੇ ਹੀ ਵੀਰਵਾਰ ਦੀ ਸਵੇਰੇ 343 ਮੌਤਾਂ ਦਰਜ ਹੋਈਆਂ ਹਨ। Also Read : ਸੋਹੇਲ ਖਾਨ ਦੀ ਪਤਨੀ ਤੋਂ ਬਾਅਦ ਹੁਣ 10 ਸਾਲ ਦਾ ਪੁੱਤਰ ਹੋਇਆ ਕੋਰੋਨਾ ਪਾਜ਼ੇਟਿਵ 

ਮੰਗਲਵਾਰ ਦੀ ਸਵੇਰੇ ਇਕ ਦਿਨ ਵਿਚ ਮੌਤਾਂ ਦੀ ਗਿਣਤੀ 252 ਸੀ। ਉਥੇ ਹੀ ਪਿਛਲੇ 24 ਘੰਟਿਆਂ ਵਿਚ ਕੁਲ ਮਾਮਲਿਆਂ ਦੀ ਗਿਣਤੀ 3,47,18,602 ਹੋ ਗਈ ਹੈ। ਐਕਟਿਵ ਕੇਸ 87,245 ਹਨ। ਜਿਸ ਤੋਂ ਬਾਅਦ ਕੁਲ ਰਿਕਵਰੀ 3,41 54,879 ਹੋ ਗਈ ਹੈ। 343 ਮੌਤਾਂ ਤੋਂ ਬਾਅਦ ਦੇਸ਼ ਵਿਚ ਕੁਲ 4,76,478 ਲੋਕਾਂ ਦੀ ਮੌਤ ਹੋਈ ਹੈ। ਜੇਕਰ ਵੈਕਸੀਨੇਸ਼ਨ ਦੀ ਗੱਲ ਕਰੀਏ ਤਾਂ ਕੁਲ 1, 35, 25, 36, 986 ਲੋਕਾਂ ਦਾ ਵੈਕਸੀਨੇਸ਼ਨ ਹੋਇਆ ਹੈ।


ਉਥੇ ਹੀ ਓਮੀਕ੍ਰੋਨ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬੇ ਮਹਾਰਾਸ਼ਟਰ ਹੈ ਜਿੱਥੇ ਹੁਣ ਤੱਕ ਕੁਲ 32 ਮਾਮਲੇ ਮਿਲ ਚੁੱਕੇ ਹਨ। ਉਥੇ ਹੀ ਰਾਜਸਥਾਨ 17 ਮਾਮਲਿਆਂ ਦੇ ਨਾਲ ਦੂਜੇ ਨੰਬਰ 'ਤੇ ਹੈ। ਇਸ ਤੋਂ ਇਲਾਵਾ ਗੁਜਰਾਤ (4), ਕਰਨਾਟਕ (3), ਕੇਰਲ (5), ਆਂਧਰਾ ਪ੍ਰਦੇਸ਼ (1), ਤੇਲੰਗਾਨਾ (2), ਪੱਛਮੀ ਬੰਗਾਲ (1), ਚੰਡੀਗੜ੍ਹ (1), ਤਾਮਿਲਨਾਡੂ (1) ਅਤੇ ਦਿੱਲੀ ਵਿਚ (6) ਮਾਮਲੇ ਹਨ। ਉਥੇ ਹੀ ਪੂਰੀ ਦੁਨੀਆ ਵਿਚ ਵੱਡੇ ਪੱਧਰ 'ਤੇ ਲੋਕਾਂ ਨੂੰ ਲਗਾਈ ਜਾ ਰਹੀ ਚੀਨੀ ਵੈਕਸੀਨ ਸਿਨੋਵੈਕ ਬਾਇਓਟੈਕ ਓਮੀਕ੍ਰੋਨ ਦੇ ਖਿਲਾਫ ਕਾਰਗਰ ਨਹੀਂ ਹੈ। ਇਹ ਓਮੀਕ੍ਰੋਨ ਵੈਰੀਅੰਟ ਨੂੰ ਬੇਅਸਰ ਕਰਨ ਲਈ ਭਰਪੂਰ ਐਂਟੀਬਾਡੀਜ਼ ਪ੍ਰਦਾਨ ਨਹਈਂ ਕਰਦੀ ਹੈ, ਹਾਂਗਕਾਂਗ ਦੇ ਵਿਗਿਆਨੀਆਂ ਨੇ ਆਪਣੀ ਲੈਬ ਵਿਚ ਸੋਧ ਦੇ ਆਧਾਰ 'ਤੇ ਇਹ ਗੱਲ ਕਹੀ ਹੈ।

In The Market