LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਫ਼ਗਾਨਿਸਤਾਨ ਤੋਂ ਭਾਰਤ ਪਰਤੇ ਲੋਕਾਂ 'ਤੇ ਕੋਰੋਨਾ ਵਾਇਰਸ ਦਾ ਸਾਇਆ, 2 ਲੋਕ ਨਿਕਲੇ ਕੋਰੋਨਾ ਪਾਜ਼ੇਟਿਵ

23 flight

ਨਵੀਂ ਦਿੱਲੀ- ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੇ ਫਸੇ ਭਾਰਤੀਆਂ ਨੂੰ ਕੱਢਣ ਦਾ ਕੰਮ ਜਾਰੀ ਹੈ। ਹੋਰ ਦੇਸ਼ਾਂ ਦੀ ਤਰ੍ਹਾਂ ਅਫ਼ਗਾਨਿਸਤਾਨ ’ਚ ਫਸੇ ਭਾਰਤੀਆਂ ਨੂੰ ਕੱਢਣ ਲਈ ਭਾਰਤ ਵੀ ਆਪਰੇਸ਼ਨ ਚਲਾ ਰਿਹਾ ਹੈ। ਅਫ਼ਗਾਨਿਸਤਾਨ ਤੋਂ ਕੱਢੇ ਗਏ ਭਾਰਤ ਦੇ 146 ਭਾਰਤੀ ਨਾਗਰਿਕ ਕਤਰ ਦੀ ਰਾਜਧਾਨੀ ਤੋਂ ਚਾਰ ਵੱਖ-ਵੱਖ ਜਹਾਜ਼ਾਂ ਰਾਹੀਂ ਸੋਮਵਾਰ ਨੂੰ ਭਾਰਤ ਪਹੁੰਚੇ। ਇਨ੍ਹਾਂ 146 ਲੋਕਾਂ ’ਚੋਂ 2 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। 

ਪੜੋ ਹੋਰ ਖਬਰਾਂ: ਭਾਰਤ 'ਚ ਅਕਤੂਬਰ ਮਹੀਨੇ ਸਿਖਰ 'ਤੇ ਹੋਵੇਗੀ ਕੋਰੋਨਾ ਦੀ ਤੀਜੀ ਲਹਿਰ! ਮਾਹਰਾਂ ਦਿੱਤੀ ਚਿਤਾਵਨੀ

 

ਮਾਮਲੇ ਨਾਲ ਸੰਬੰਧਤ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤਣਾਅ ਪੀੜਤ ਦੇਸ਼ ’ਚ ਫਸੇ ਆਪਣੇ ਨਾਗਰਿਕਾਂ ਅਤੇ ਅਫ਼ਗਾਨ ਭਾਗੀਦਾਰਾਂ ਨੂੰ ਕੱਢਣ ਦੀ ਭਾਰਤ ਦੀ ਮੁਹਿੰਮ ਦੇ ਇਨ੍ਹਾਂ ਲੋਕਾਂ ਨੂੰ ਦਿੱਲੀ ਲਿਆਂਦਾ ਗਿਆ। ਕਾਬੁਲ ’ਚ ਨਿਕਾਸੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਦੋਹਾ ਤੋਂ ਭਾਰਤ ਲਿਆਂਦਾ ਗਿਆ ਇਹ ਭਾਰਤੀਆਂ ਦਾ ਦੂਜਾ ਜੱਥਾ ਹੈ।  ਇਸ ਤੋਂ ਪਹਿਲਾਂ, ਐਤਵਾਰ ਨੂੰ ਦੋਹਾ ਤੋਂ ਇਕ ਵਿਸ਼ੇਸ਼ ਜਹਾਜ਼ ਰਾਹੀਂ 135 ਭਾਰਤੀ ਦਿੱਲੀ ਪਹੁੰਚੇ ਸਨ। ਦੋਹਾ ਤੋਂ ਦੇਸ਼ ਪਰਤੇ ਭਾਰਤੀਆਂ ਦੇ ਦੂਜੇ ਜੱਥੇ ’ਚੋਂ 104 ਲੋਕਾਂ ਨੂੰ ‘ਵਿਸਤਾਰਾ’ ਦੀ ਉਡਾਣ ਤੋਂ, 30 ਨੂੰ ‘ਕਤਰ ਏਅਰਵੇਜ਼’ ਅਤੇ 11 ਨੂੰ ‘ਇੰਡੀਗੋ’ ਦੀ ਉਡਾਣ ਰਾਹੀਂ ਵਾਪਸ ਲਿਆਂਦਾ ਗਿਆ। ਇਕ ਵਿਅਕਤੀ ‘ਏਅਰ ਇੰਡੀਆ’ ਦੀ ਉਡਾਣ ਤੋਂ ਵੀ ਪਰਤਿਆ। 

ਪੜੋ ਹੋਰ ਖਬਰਾਂ: ਸਰਕਾਰ ਨਾਲ ਗੱਲਬਾਤ ਲਈ ਜਲੰਧਰ ਡੀ.ਸੀ. ਦਫ਼ਤਰ ਮੀਟਿੰਗ ਹਾਲ 'ਚ ਪਹੁੰਚੇ ਗੰਨਾ ਕਿਸਾਨ, ਮੀਟਿੰਗ ਸ਼ੁਰੂ

 

ਅਫ਼ਗਾਨਿਸਤਾਨ ਦੀ ਰਾਜਧਾਨੀ ਤੋਂ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਦੇ ਅਧੀਨ ਭਾਰਤ ਤਿੰਨ ਉਡਾਣਾਂ ਰਾਹੀਂ 2 ਅਫਗਾਨ ਸੰਸਦ ਮੈਂਬਰਾਂ ਸਮੇਤ 392 ਲੋਕਾਂ ਨੂੰ ਐਤਵਾਰ ਨੂੰ ਦੇਸ਼ ਵਾਪਸ ਲਿਆਇਆ ਸੀ। ਅਮਰੀਕੀ ਫ਼ੌਜੀਆਂ ਦੀ ਵਤਨ ਵਾਪਸੀ ਦੀ ਪਿੱਠ ਭੂਮੀ ’ਚ ਅਫ਼ਗਾਨਿਸਤਾਨ ’ਚ ਇਸ ਮਹੀਨੇ ਤੇਜ਼ੀ ਨਾਲ ਆਪਣੇ ਪੈਰ ਪਸਾਰਦੇ ਹੋਏ ਰਾਜਧਾਨੀ ਕਾਬੁਲ ਸਮੇਤ ਉੱਥੋਂ ਦੇ ਜ਼ਿਆਦਾਤਰ ਇਲਾਕਿਆਂ ’ਤੇ ਕਬਜ਼ਾ ਜਮ੍ਹਾ ਲਿਆ ਹੈ।

ਪੜੋ ਹੋਰ ਖਬਰਾਂ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਭਾਰਤ ਪਰਤਣ ਦੀ ਉਡੀਕ 'ਚ 46 ਅਫ਼ਗ਼ਾਨ ਸਿੱਖ

In The Market