LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

10 ਮੰਤਰੀ ਤੇ 20 ਵਿਧਾਇਕ ਕੋਰੋਨਾ ਪਾਜ਼ੇਟਿਵ, DY ਸੀ.ਐੱਮ. ਨੇ ਦਿੱਤੀ ਲਾਕਡਾਊਨ ਦੀ ਚੇਤਾਵਨੀ

1j corona positive

ਨਵੀਂ ਦਿੱਲੀ : ਕੋਰੋਨਾ ਵਾਇਰਸ (Corona virus) ਦੇ ਕੇਸ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਕੋਰੋਨਾ (Corona) ਦੇ ਨਵੇਂ ਰੂਪ ਓਮੀਕ੍ਰੋਨ (New look Omicron) ਦੇ ਵੀ ਕੇਸ ਦੇਸ਼ ਵਿਚ ਆ ਰਹੇ ਹਨ, ਜਿਸ ਕਾਰਣ ਕਈ ਸਟੇਟ ਸਰਕਾਰਾਂ ਵਲੋਂ ਗਾਈਡਲਾਈਨਜ਼ (Guidelines) ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਬਾਵਜੂਦ ਕੋਰੋਨਾ (Corona) ਦੇ ਕੇਸਾਂ ਵਿਚ ਵਾਧਾ ਹੋ ਰਿਹਾ ਹੈ। ਸੂਬੇ ਵਿਚ ਵੱਧ ਰਹੇ ਕੇਸਾਂ ਨੂੰ ਲੈ ਕੇ ਡਿਪਟੀ ਸੀ.ਐੱਮ. (Deputy CM) ਵਲੋਂ ਚਿੰਤਾ ਜ਼ਾਹਿਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹੀ ਹਾਲ ਰਹੇ ਤਾਂ ਪੂਰਨ ਲਾਕਡਾਊਨ (Complete lockdown) ਲਗਾਉਣ ਦੀ ਨੌਬਤ ਮੁੜ ਤੋਂ ਆ ਜਾਵੇਗੀ। Also Read : ਜਨਵਰੀ ਦੇ ਪਹਿਲੇ ਦਿਨ ਹੀ ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, ਦੇਖੋ ਸੂਚੀ

ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਡਿਪਟੀ ਸੀ.ਐੱਮ. ਅਜੀਤ ਪਵਾਰ ਨੇ ਜਾਣਕਾਰੀ ਦਿੱਤੀ ਹੈ ਕਿ ਵੱਡੀ ਗਿਣਤੀ ਵਿਚ ਮੰਤਰੀ ਅਤੇ ਵਿਧਾਇਕ ਇਨਫੈਕਟਿਡ ਹੋਏ ਹਨ। ਪਵਾਰ ਨੇ ਦੱਸਿਆ ਕਿ ਮਹਾਰਾਸ਼ਟਰ ਵਿਚ 10 ਮੰਤਰੀ ਅਤੇ 20 ਵਿਧਾਇਕਾਂ ਦੀ ਰਿਪੋਰਟ ਕੋਵਿਡ ਪਾਜ਼ੇਟਿਵ ਆਈ ਹੈ। ਪਵਾਰ ਨੇ ਕਿਹਾ ਕਿ ਜੇਕਰ ਸੂਬੇ ਵਿਚ ਕੋਵਿਡ ਮਰੀਜ਼ਾਂ ਦੀ ਗਿਣਤੀ ਵੱਧਦੀ ਰਹੀ ਤਾਂ ਸਰਕਾਰ ਨੂੰ ਹੋਰ ਪਾਬੰਦੀਆੰ ਲਗਾਉਣੀਆਂ ਪੈ ਸਕਦੀਆਂ ਹਨ। ਪਵਾਰ ਨੇ ਹਰੋ ਪਾਬੰਦੀਆਂ ਲਗਾਏ ਜਾਣ ਦੀ ਸੰਭਾਵਨਾ ਬਾਰੇ ਸਵਾਲ ਕੀਤੇ ਜਾਣ 'ਤੇ ਜਵਾਬ ਦਿੱਤਾ ਕਿ ਸੂਬਾ ਸਰਕਾਰ ਮਰੀਜ਼ਾਂ ਦੀ ਵੱਧਦੀ ਗਿਣਤੀ 'ਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮਰੀਜ਼ਾਂ ਦੀ ਗਿਣਤੀ ਵੱਧਦੀ ਰਹੀ, ਤਾਂ ਸਖ਼ਤ ਪਾਬੰਦੀ ਲਾਗੂ ਕੀਤੀ ਜਾਵੇਗੀ। ਕਈ ਪਾਬੰਦੀਆਂ ਤੋਂ ਬਚਣ ਲਈ ਹਰ ਵਿਅਕਤੀ ਨੂੰ ਨਿਯਮਾਂ ਦਾ ਪਾਲਨ ਕਰਨਾ ਚਾਹੀਦਾ ਹੈ।

In The Market