LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੀ.ਡੀ.ਐੱਸ. ਬਿਪਿਨ ਰਾਵਤ ਦੇ ਹੈਲੀਕਾਪਟਰ ਕ੍ਰੈਸ਼ ਦੀ ਰਿਪੋਰਟ ਵਿਚ ਹੋਇਆ ਨਵਾਂ ਖੁਲਾਸਾ

15jan10

ਨਵੀਂ ਦਿੱਲੀ : ਤਾਮਿਲਨਾਡੂ (Tamil Nadu) ਵਿਚ 8 ਦਸੰਬਰ ਨੂੰ ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ ਦਾ ਹੈਲੀਕਾਪਟਰ ਪਾਇਲਟ (Helicopter pilot) ਦੀ ਗਲਤੀ ਕਾਰਣ ਕ੍ਰੈਸ਼ ਹੋਇਆ ਸੀ। ਹੈਲੀਕਾਪਟਰ (Helicopter) ਵਿਚ ਕਿਸੇ ਤਰ੍ਹਾਂ ਦਾ ਟੈਕਨੀਕਲ ਫਾਲਟ (Technical fault), ਸਾਜ਼ਿਸ਼ ਜਾਂ ਲਾਪਰਵਾਹੀ ਨਹੀਂ ਸੀ। ਤਿੰਨੋ ਫੌਜ ਦੀ ਸਾਂਝੀ ਜਾਂਚ, ਯਾਨੀ ਟ੍ਰਾਈ ਸਰਵੀਸਿਜ਼ ਕੋਰਟ ਆਫ ਇੰਕਵਾਇਰੀ (Tri Services Court of Inquiry) ਦੀ ਸ਼ੁਰੂਆਤ ਰਿਪੋਰਟ (Initial report) ਵਿਚ ਇਹ ਗੱਲ ਕਹੀ ਗਈ ਹੈ। ਇੰਡੀਅਨ ਏਅਰਫੋਰਸ (Indian Air Force) ਨੇ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਦੇ ਮੁਤਾਬਕ ਮੌਸਮ ਵਿਚ ਅਚਾਨਕ ਬਦਲਾਅ ਅਤੇ ਬੱਦਲਾਂ ਦੇ ਆ ਜਾਣ ਕਾਰਣ ਪਾਇਲਟ ਗਲਤੀ (Pilot error) ਨਾਲ ਪਹਾੜਾਂ ਨਾਲ ਟਕਰਾ ਗਿਆ।ਏਅਰਫੋਰਸ (Air Force) ਨੇ ਦੱਸਿਆ ਕਿ ਫਲਾਈਟ ਡੇਟਾ ਰਿਕਾਰਡਰ ਅਤੇ ਕਾਕਪਿਟ ਵਾਇਸ ਰਿਕਾਰਡਰ ਦੀ ਸ਼ੁਰੂਆਤੀ ਜਾਂਚ ਵਿਚ ਕਿਸੇ ਤਰ੍ਹਾਂ ਦੀ ਲਾਪਰਵਾਹੀ, ਮਸ਼ੀਨਰੀ ਨਾਲ ਛੇੜਛਾੜ ਜਾਂ ਹੈਲੀਕਾਪਟਰ ਵਿਚ ਤਕਨੀਕੀ ਗੜਬੜੀ ਦਾ ਖਦਸ਼ਾ ਨਹੀਂ ਮਿਲਿਆ ਹੈ।

CDS chopper crash: Mechanical failure ruled out, sudden weather change led  to pilot's spatial disorientation

8 ਦਸੰਬਰ ਨੂੰ ਭਾਰਤੀ ਏਅਰਫੋਰਸ ਦਾ ਐੱਮ.ਆਈ.17 ਹੈਲੀਕਾਪਟਰ ਤਾਮਿਨਲਾਡੂ ਦੇ ਕੁੰਨੂਰ ਵਿਚ ਕ੍ਰੈਸ਼ ਹੋ ਗਿਆ ਸੀ। ਹਾਦਸੇ ਵਿਚ ਜਨਰਲ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਦੇ ਨਾਲ 12 ਹੋਰ ਲੋਕਾਂ ਦੀ ਮੌਤ ਹੋ ਗਈ ਸੀ। ਹੈਲੀਕਾਪਟਰ ਕ੍ਰੈਸ਼ ਨੂੰ ਲੈ ਕੇ ਚਸ਼ਮਦੀਦ ਨੇ ਦੱਸਿਆ ਸੀ ਕਿ ਹੈਲੀਕਾਪਟਰ ਤੇਜ਼ੀ ਨਾਲ ਦਰੱਖਤਾਂ 'ਤੇ ਡਿੱਗਿਆ ਸੀ। ਇਸ ਤੋਂ ਬਾਅਦ ਉਸ ਵਿਚ ਅੱਗ ਲੱਗ ਗਈ। ਇਕ ਹੋਰ ਚਸ਼ਮਦੀਦ ਦਾ ਕਹਿਣਾ ਸੀ ਕਿ ਉਸ ਨੇ ਲੋਕਾਂ ਨੂੰ ਡਿੱਗਦੇ ਹੋਏ ਦੇਖਿਆ ਸੀ ਜਿਨ੍ਹਾਂ ਨੂੰ ਅੱਗ ਲੱਗੀ ਹੋਈਸੀ। ਘਟਨਾ ਦੇ ਇਕ ਚਸ਼ਮਦੀਦ ਕ੍ਰਿਸ਼ਨਾਸਵਾਮੀ ਨੇ ਦੱਸਿਆ ਸੀ ਮੈਂ ਆਪਣੇ ਘਰ ਵਿਚ ਸੀ। ਉਸੇ ਵੇਲੇ ਇਕ ਤੇਜ਼ ਆਵਾਜ਼ ਸੁਣਾਈ ਦਿੱਤੀ। ਬਾਹਰ ਆ ਕੇ ਦੇਖਿਆ ਤਾਂ ਹੈਲੀਕਾਪਟਰ ਕ੍ਰੈਸ਼ ਹੋਇਆ ਸੀ। ਇਹ ਇਕ ਤੋਂ ਬਾਅਦ ਇਕ ਦੋ ਦਰੱਖਤਾਂ ਨਾਲ ਟਕਰਾਇਆ। ਇਸ ਤੋਂ ਬਾਅਦ ਉਸ ਵਿਚ ਅੱਗ ਲੱਗ ਗਈ।ਸੀ.ਡੀ.ਐੱਸ. ਬਿਪਿਨ ਰਾਵਤ ਦਾ ਜੋ ਹੈਲੀਕਾਪਟਰ ਕ੍ਰੈਸ਼ ਹੋਇਆ ਉਸ ਨੂੰ ਮਾਸਟਰ ਗ੍ਰੀਨ ਕੈਟੇਗਰੀ ਦਾ ਕਰੂ ਉਡਾ ਰਿਹਾ ਸੀ। ਹੈਲੀਕਾਪਟਰ ਉਡਾਉਣ ਵਾਲਾ ਪਾਇਲਟ ਅਤੇ ਉਸ ਦਾ ਪੂਰਾ ਕਰੂ ਚੰਗੀ ਤਰ੍ਹਾਂ ਨਾਲ ਟ੍ਰੇਂਡ ਸੀ।

CDS chopper crash: Probe report in January, unintentional error likely  cause | India News,The Indian Express

ਉਹ ਮਾਸਟਰ ਗ੍ਰੀਨ ਕੈਟੇਗਰੀ ਦਾ ਸੀ। ਇਸ ਤੋਂ ਬਾਅਦ ਵੀ ਹੈਲੀਕਾਪਟਰ ਕ੍ਰੈਸ਼ ਕਿਉਂ ਹੋਇਆ। ਇਸ ਸਵਾਲ ਦੇ ਜਵਾਬ ਦਾ ਇੰਤਜ਼ਾਰ ਸਿਰਫ ਸਰਕਾਰ ਨੂੰ ਹੀ ਨਹੀਂ ਸਗੋਂ ਆਮ ਜਨਤਾ ਨੂੰ ਵੀ ਸੀ। ਮੀਡੀਆ ਰਿਪੋਰਟਸ ਮੁਤਾਬਕ ਕੁਝ ਸਮਾਂ ਪਹਿਲਾਂ ਇਸ ਸਾਰੇ ਮਾਮਲੇ ਦੀ ਇਕ ਜਾਂਚ ਰਿਪੋਰਟ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਵੀ ਸੌਂਪੀ ਗਈ ਸੀ। ਇਸ ਰਿਪੋਰਟ ਵਿਚ ਕੁਝ ਸੁਝਾਅ ਵੀ ਦਿੱਤੇ ਗਏ ਸਨ। ਭਾਵੇਂ ਹੀ ਵੀ.ਵੀ.ਆਈਜ਼ ਦੇ ਪਲੇਨ/ਹੈਲੀਕਾਪਟਰ ਨੂੰ ਉਡਾਉਣ ਵਾਲਾ ਪਾਇਲਟ ਮਾਸਟਰ ਗ੍ਰੀਨ ਕੈਟੇਗਰੀ ਦਾ ਪਾਇਲਟ ਹੋਵੇ, ਪਰ ਖਰਾਬ ਮੌਸਮ ਜਾਂ ਮੁਸ਼ਕਲ ਹਾਲਾਤਾਂ ਵਿਚ ਏਅਰ ਟ੍ਰੈਫਿਕ ਕੰਟਰੋਲਰ ਨੂੰ ਉਸ ਨੂੰ ਸਲਾਹ ਦੇਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਜੇਕਰ ਏਅਰ ਟ੍ਰੈਫਿਕ ਕੰਟਰੋਲਰ ਨੂੰ ਲੱਗਦਾ ਹੈ ਕਿ ਪਾਇਲਟ ਦੇ ਉਡਾਣ ਭਰਨ ਜਾਂ ਲੈਂਡ ਕਰਨ ਦੇ ਜਜਮੈਂਟ ਤੋਂ ਉਹ ਸੰਤੁਸ਼ਟ ਨਹੀਂ ਹੈ ਤਾਂ ਉਹ ਫਾਈਨਲ ਕਾਨਲ ਵੀ ਲੈ ਸਕਦਾ ਹੈ।
 

In The Market