LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CBSE ਨੇ 10ਵੀਂ ਦਾ ਨਤੀਜਾ ਵੀ ਕੀਤਾ ਜਾਰੀ, 93.60 ਫ਼ੀਸਦੀ ਰਿਹਾ Result

cbsc result new

ਨਵੀਂ ਦਿੱਲੀ-ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 10ਵੀਂ ਦੇ ਨਤੀਜੇ 2024 ਦਾ ਵੀ ਐਲਾਨ ਕਰ ਦਿੱਤਾ ਹੈ। ਵਿਦਿਆਰਥੀ ਜਿਨ੍ਹਾਂ ਨੇ ਦੇਸ਼ ਭਰ ਵਿਚ CBSE 10ਵੀਂ ਬੋਰਡ ਦੀ ਪ੍ਰੀਖਿਆ ਦਿੱਤੀ ਹੈ, ਉਹ ਆਪਣਾ ਨਤੀਜਾ CBSE ਦੀ ਅਧਿਕਾਰਤ ਵੈੱਬਸਾਈਟ cbse.gov ਤੋਂ ਇਲਾਵਾ cbseresults.nic.in, results.cbse.nic.in, cbse.nic.in, digilocker.gov.in, results.gov.in ਉਤੇ ਵੀ ਨਤੀਜਾ ਵੇਖ ਸਕਦੇ ਹਨ।
CBSE ਜਮਾਤ 10 ਦੀ ਬੋਰਡ ਪ੍ਰੀਖਿਆ 15 ਫਰਵਰੀ ਤੋਂ 13 ਮਾਰਚ, 2024 ਤੱਕ ਆਯੋਜਿਤ ਕੀਤੀ ਗਈ ਸੀ। ਇਹ ਪ੍ਰੀਖਿਆ ਦਿਨ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਇੱਕੋ ਸ਼ਿਫਟ ਵਿਚ ਦੇਸ਼ ਭਰ ਵਿੱਚ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ ਆਯੋਜਿਤ ਕੀਤੀ ਗਈ ਸੀ। ਦੇਸ਼ ਭਰ ਵਿਚ ਲਗਭਗ 39 ਲੱਖ ਉਮੀਦਵਾਰਾਂ ਨੇ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈਆਂ ਸਨ। ਇਸ ਸਾਲ ਪਾਸ ਫ਼ੀਸਦੀ 0.48% ਵਧੀ ਹੈ। 2023 ਵਿਚ 10ਵੀਂ ਜਮਾਤ ਦੀ ਪਾਸ ਫ਼ੀਸਦੀ 92.12 ਫ਼ੀਸਦੀ ਸੀ ਪਰ ਇਸ ਸਾਲ ਪਾਸ ਫ਼ੀਸਦੀ 93.60% ਹੈ।
ਦੱਸ ਦੇਈਏ CBSE 94.75 ਫ਼ੀਸਦੀ ਕੁੜੀਆਂ ਪਾਸ ਹੋਈਆਂ ਹਨ। ਮੁੰਡਿਆਂ ਦੇ ਮੁਕਾਬਲੇ 2.04 ਫ਼ੀਸਦੀ ਤੋਂ ਵੱਧ ਕੁੜੀਆਂ ਪਾਸ ਹੋਈਆਂ ਹਨ। ਇਸ ਵਾਰ 47 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਬਨ। 2.12 ਲੱਖ ਤੋਂ ਵੱਧ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।  ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ CBSE ਨੇ ਅੱਜ 12ਵੀਂ ਜਮਾਤ ਦੇ ਨਤੀਜਿਆਂ ਦਾ ਵੀ ਐਲਾਨ ਕੀਤਾ ਹੈ, ਜਿਸ ਵਿਚ ਕੁੜੀਆਂ ਨੇ ਬਾਜ਼ੀ ਮਾਰੀ ਹੈ।

In The Market