LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਾਕਸਰ ਪੂਜਾ ਰਾਣੀ ਹੋਈ ਟੋਕੀਓ ਓਲੰਪਿਕਸ ਵਿਚੋਂ ਬਾਹਰ, ਮਿਲੀ ਹਾਰ

boxer2

ਨਵੀਂ ਦਿੱਲੀ (ਇੰਟ.)- ਭਾਰਤੀ ਮਹਿਲਾ ਮੁੱਕੇਬਾਜ਼ ਪੂਜਾ ਰਾਣੀ (Indian women's boxer Pooja Rani) 75 ਕਿਗ੍ਰਾ ਮਿਡਿਲਵੇਟ ਵਰਗ ਦੇ ਰਾਉਂਡ 16 ਵਿਚ ਚੀਨੀ ਬਾਕਸਰ ਲੀ ਕਿਆਨ (Chinese boxer Li Qian) ਤੋਂ ਹਾਰ ਗਈ ਹੈ। ਲੀ ਕਿਆਨ ਨੇ ਇਹ ਮੁਕਾਬਲਾ 5-0 ਨਾਲ ਜਿੱਤਿਆ। ਪੂਜਾ ਰਾਣੀ (Pooja rani) ਨੇ ਪ੍ਰੀ ਕੁਆਰਟਰ ਫਾਈਨਲ (Pre-quarter finals) ਵਿਚ ਅਲਜੀਰੀਆ (Algeria) ਦੀ ਇਚਰਕ ਚਾਏਬ (Icharak Chaib) 'ਤੇ 5-0 ਨਾਲ ਜਿੱਤ ਦਰਜ ਕਰ ਕੇ ਕੁਆਰਟਰ ਫਾਈਨਲ (Quarter finals) ਵਿਚ ਐਂਟਰ ਕੀਤਾ ਸੀ। ਪਹਿਲੀ ਵਾਰ ਓਲੰਪਿਕ ਖੇਡਾਂ (Olympic Games) ਵਿਚ ਹਿੱਸਾ ਲੈ ਰਹੀ ਪੂਜਾ ਲੀ ਕਿਆਨ ਦੇ ਖਿਲਾਫ ਮੁਕਾਬਲੇ ਵਿਚ ਇਕ ਵਾਰ ਵੀ ਰੰਗ ਵਿਚ ਨਹੀਂ ਨਜ਼ਰ ਆਈ। ਤਿੰਨੋ ਰਾਉਂਡ ਵਿਚ ਚੀਨੀ ਮੁੱਕੇਬਾਜ਼ ਦਾ ਦਬਦਬਾ ਬਣਿਆ ਰਿਹਾ।

Once coy about wearing gloves, Pooja is India's latest 'Rani' in ring |  Sports News,The Indian Express

read this- ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ 'ਤੇ ਉਨ੍ਹਾਂ ਦੀ ਯਾਦਗਾਰ ਨੂੰ ਮੁੱਖ ਮੰਤਰੀ ਕੈਪਟਨ ਨੇ ਕੀਤਾ ਲੋਕਅਰਪਣ

ਦੱਸ ਦਈਏ ਕਿ ਪੂਜਾ ਰਾਣੀ ਦਾ ਓਲੰਪਿਕ ਦਾ ਸਫਰ ਕਾਫੀ ਮੁਸ਼ਕਲ ਨਾਲ ਭਰਿਆ ਰਿਹਾ। ਉਹ ਮੋਢੋ ਦੀ ਸੱਟ ਨਾਲ ਜੂਝਦੀ ਰਹੀ ਜਿਸ ਨਾਲ ਉਨ੍ਹਾਂ ਦਾ ਕਰੀਅਰ ਖਤਮ ਹੋਣ ਦਾ ਵੀ ਡਰ ਬਣਿਆ ਹੋਇਆ ਸੀ। ਉਨ੍ਹਾਂ ਦਾ ਹੱਥ ਵੀ ਸੜ੍ਹ ਗਿਆ ਸੀ ਵਿੱਤੀ ਸਹਿਯੋਗ ਦੀ ਕਮੀ ਦੇ ਬਾਵਜੂਦ ਉਹ ਇਥੋਂ ਤੱਕ ਪਹੁੰਚੀ ਹੈ। ਉਨ੍ਹਾਂ ਦੇ ਪਿਤਾ ਪੁਲਿਸ ਅਧਿਕਾਰੀ ਹਨ ਜੋ ਉਨ੍ਹਾਂ ਨੂੰ ਇਸ ਖੇਡ ਵਿਚ ਨਹੀਂ ਆਉਣ ਦੇਣਾ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਮੁੱਕੇਬਾਜ਼ੀ ਹਮਲਾਵਰ ਲੋਕਾਂ ਲਈ ਹੀ ਹੈ। ਉਨ੍ਹਾਂ ਨੇ ਇਕ ਇੰਟਰਵਿਊ ਵਿਚ ਦੱਸਿਆ ਸੀ, ਸੱਟ ਲੱਗ ਜਾਵੇਗੀ ਮੇਰੇ ਪਿਤਾ ਨੇ ਇਹੀ ਕਿਹਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਖੇਡ ਮੇਰੇ ਲਈ ਨਹੀਂ ਹੈ। ਕਿਉੰਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਮੁੱਕੇਬਾਜ਼ੀ ਸਿਰਫ ਹਮਲਾਵਰ (ਗੁੱਸੈਲ) ਲੋਕ ਹੀ ਕਰਦੇ ਹਨ।

In The Market