LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Bank Alert : 1 ਜੁਲਾਈ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਬੈਂਕ ਖਾਤਾ, ਨਹੀਂ ਦਿੱਤਾ ਜਾਵੇਗਾ ਕੋਈ ਨੋਟਿਸ 

closed bank account

ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਰਕਾਰੀ ਬੈਂਕ ਭਾਵ ਪੰਜਾਬ ਨੈਸ਼ਨਲ ਬੈਂਕ (PNB) ਖਾਤਾਧਾਰਕਾਂ ਨੂੰ ਝਟਕਾ ਦੇਣ ਜਾ ਰਿਹਾ ਹੈ। ਜੇਕਰ ਤੁਹਾਡਾ ਖਾਤਾ ਵੀ PNB ਵਿੱਚ ਹੈ ਤਾਂ ਖਬਰ ਤੁਹਾਡੇ ਲਈ ਹੈ। ਬੈਂਕ ਅਜਿਹੇ ਖਾਤੇ ਬੰਦ ਕਰਨ ਜਾ ਰਿਹਾ ਹੈ, ਜਿਸ ਦੀ ਵਰਤੋਂ ਸਾਲਾਂ ਤੋਂ ਨਹੀਂ ਕੀਤੀ ਜਾ ਰਹੀ ਹੈ। ਬੈਂਕ ਨੇ ਹਾਲ ਹੀ ਵਿੱਚ ਆਪਣੇ ਗਾਹਕਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਜਲਦ ਅਜਿਹੇ ਖਾਤਿਆਂ ਦੀ ਕੇਵਾਈਸੀ ਕਰਵਾ ਲੈਣ। ਅਜਿਹਾ ਕਰਨ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ PNB ਦੁਆਰਾ ਅਜਿਹੇ ਖਾਤੇ ਨੂੰ ਬੰਦ ਕਰ ਦਿੱਤਾ ਜਾਵੇਗਾ।

ਇਸ ਕਾਰਨ ਕੀਤੇ ਜਾਣਗੇ ਅਕਾਊਂਟ ਬੈਂਕ
ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਅਧਿਕਾਰਤ X ਹੈਂਡਲ 'ਤੇ ਪੋਸਟ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ। ਬੈਂਕ ਮੁਤਾਬਕ ਘੁਟਾਲੇਬਾਜ਼ ਸਰਗਰਮ ਹਨ। ਜੋ ਬੈਂਕ ਖਾਤੇ ਲੰਬੇ ਸਮੇਂ ਤੋਂ ਵਰਤੋਂ ਵਿਚ ਨਹੀਂ ਹਨ, ਇਹ ਘੁਟਾਲੇਬਾਜ਼ ਇਨ੍ਹਾਂ ਖਾਤਿਆਂ ਦੀ ਦੁਰਵਰਤੋ ਕਰ ਰਹੇ ਹਨ। ਇਸ ਕਾਰਨ ਬੈਂਕ ਨੂੰ ਇਹ ਕਾਰਵਾਈ ਕਰਨੀ ਪੈ ਰਹੀ ਹੈ। ਬੈਂਕ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ 30 ਅਪ੍ਰੈਲ 2024 ਤੱਕ, ਉਹ ਖਾਤੇ ਜੋ 3 ਸਾਲਾਂ ਤੋਂ ਵੱਧ ਸਮੇਂ ਤੋਂ ਵਰਤੋਂ ਵਿੱਚ ਨਹੀਂ ਹਨ, ਹੁਣ ਇੱਕ ਮਹੀਨੇ ਦੇ ਅੰਦਰ ਬੰਦ ਕਰ ਦਿੱਤੇ ਜਾਣਗੇ। ਬੈਂਕ ਨੇ ਕਿਹਾ ਕਿ 1 ਜੁਲਾਈ ਤੋਂ ਪਹਿਲਾਂ ਗਾਹਕਾਂ ਨੂੰ ਅਜਿਹੇ ਖਾਤੇ ਐਕਟਿਵ ਕਰਨੇ ਹੋਣਗੇ। ਇਸ ਤੋਂ ਬਾਅਦ ਬੈਂਕ ਕੋਈ ਨੋਟਿਸ ਨਹੀਂ ਦੇਵੇਗਾ ਤੇ ਅਜਿਹੇ ਖਾਤਿਆਂ ਨਾਲ ਜੁੜੀਆਂ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ। 

ਕੇਵਾਈਸੀ ਹੈ ਲਾਜ਼ਮੀ
ਜੇਕਰ ਤੁਸੀਂ ਡਿਐਕਟੀਵੇਟ ਕੀਤੇ ਖਾਤੇ ਨੂੰ ਮੁੜ ਐਕਟਿਵ ਕਰਨਾ ਚਾਹੁੰਦੇ ਹੋ, ਤਾਂ ਅਜਿਹੀ ਸਥਿਤੀ ਵਿੱਚ ਤੁਹਾਨੂੰ ਬੈਂਕ ਜਾ ਕੇ ਕੇਵਾਈਸੀ ਫਾਰਮ ਜਮ੍ਹਾ ਕਰਨਾ ਹੋਵੇਗਾ। ਇਸ ਦੇ ਨਾਲ ਹੀ ਤੁਹਾਨੂੰ ਕਈ ਜ਼ਰੂਰੀ ਦਸਤਾਵੇਜ਼ ਵੀ ਜਮ੍ਹਾ ਕਰਨੇ ਹੋਣਗੇ। ਤੁਹਾਡਾ ਖਾਤਾ ਰੀਐਕਟੀਵੇਟ ਹੋ ਜਾਵੇਗਾ।

ਅਜਿਹੇ ਖਾਤੇ ਬੰਦ ਨਹੀਂ ਕੀਤੇ ਜਾਣਗੇ
ਬੈਂਕ ਨੇ ਉਨ੍ਹਾਂ ਖਾਤਿਆਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ, ਜਿਨ੍ਹਾਂ ਨੂੰ ਬੈਂਕ ਬੰਦ ਨਹੀਂ ਕਰਨ ਜਾ ਰਿਹਾ ਹੈ। ਇਸ ਵਿੱਚ ਡੀਮੈਟ ਖਾਤਾ, SSY ਖਾਤਾ, ਅਟਲ ਪੈਨਸ਼ਨ ਯੋਜਨਾ (APY), ਪ੍ਰਧਾਨ ਮੰਤਰੀ ਜੀਵਨ ਜਯੋਤੀ ਯੋਜਨਾ (PMJJBY), ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY) ਵਰਗੀਆਂ ਯੋਜਨਾਵਾਂ ਦੇ ਤਹਿਤ ਖੋਲ੍ਹੇ ਗਏ ਖਾਤੇ ਸ਼ਾਮਲ ਹਨ। ਬੈਂਕ ਮਾਈਨਰ ਸੇਵਿੰਗ ਅਕਾਊਂਟ ਨੂੰ ਵੀ ਬੰਦ ਨਹੀਂ ਕਰਨ ਜਾ ਰਿਹਾ ਹੈ।

In The Market