LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ 'ਚ ਬੀਤੇ 24 ਘੰਟਿਆਂ 'ਚ ਆਏ ਕੋਰੋਨਾ ਦੇ 1,41,986 ਨਵੇਂ ਮਾਮਲੇ , 285 ਮੌਤਾਂ

8j

ਨਵੀਂ ਦਿੱਲੀ : ਭਾਰਤ (india) 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ (Corona) ਦੇ 1,41,986 ਨਵੇਂ ਮਾਮਲੇ ਸਾਹਮਣੇ (New Cases) ਆਏ ਹਨ ਜਦੋਂ ਕਿ 40,895 ਲੋਕਾਂ ਨੇ ਕੋਰੋਨਾ (Corona) ਨੂੰ ਮਾਤ ਦੇ ਦਿੱਤੀ ਹੈ ਅਤੇ ਸਿਹਤਯਾਬ (Recover) ਹੋ ਗਏ ਹਨ। ਇਸ ਦੌਰਾਨ 285 ਲੋਕਾਂ ਦੀ ਮੌਤ (285 deaths) ਹੋਣ ਦੀ ਰਿਪੋਰਟ ਦਰਜ (Report) ਕੀਤੀ ਗਈ ਹੈ। ਕੋਰੋਨਾ ਵਾਇਰਸ (Corona virus) ਦਾ ਪ੍ਰਸਾਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਦੱਸਣਯੋਗ ਹੈ ਕਿ ਦੇਸ਼ ਦੀ ਰਾਜਧਾਨੀ ਵਿਚ ਕੋਰੋਨਾ (Corona in the capital) ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ। ਰਾਜਧਾਨੀ ਵਿਚ ਬੀਤੇ ਕਲ੍ਹ 17,335 ਨਵੇਂ ਮਾਮਲੇ ਸਾਹਮਣੇ ਆਏ ਸਨ ਜਦੋਂ ਕਿ ਉਸ ਤੋਂ ਇਕ ਦਿਨ ਪਹਿਲਾਂ ਕੋਰੋਨਾ ਵਾਇਰਸ ਇਨਫੈਕਸ਼ਨ ਦੇ 15,097 ਨਵੇਂ ਮਾਮਲੇ ਸਾਹਮਣੇ ਆਏ ਸਨ। ਜੋ ਕਿ ਪਿਛਲੇ ਸਾਲ ਅੱਠ ਮਈ ਤੋਂ ਬਾਅਦ ਇਕ ਦਿਨ 'ਚ ਸਭ ਤੋਂ ਜ਼ਿਆਦਾ ਮਾਮਲੇ ਸਨ।

What younger coronavirus patients can teach researchers - Los Angeles Times

ਬੁੱਧਵਾਰ ਅਤੇ ਮੰਗਲਵਾਰ ਨੂੰ ਸਿਰਫ 10,665 ਅਤੇ 5,481 ਮਾਮਲੇ ਸਾਹਮਣੇ ਆਏ ਸਨ ਜਦਕਿ ਇਨਫੈਕਸ਼ਨ ਦਰ 11.88 ਫੀਸਦੀ ਅਤੇ 8.37 ਫੀਸਦੀ ਰਹੀ ਸੀ। ਇਹ ਵਾਧਾ ਦਿਨੋਂ -ਦਿਨ ਵੱਧਦਾ ਹੀ ਜਾ ਰਿਹਾ ਹੈ। ਇਹ ਚਿੰਤਾ ਵਾਲੀ ਗੱਲ ਹੈ ਕਿ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਇਸ ਦੀ ਲਾਗ ਹੇਠ ਆ ਰਹੇ ਹਨ।  ਇਸ ਦੌਰਾਨ ਕੋਵਿਡ-19 ਨਾਲ 9 ਲੋਕਾਂ ਦੀ ਮੌਤ ਹੋ ਗਈ ਸੀ। ਸਿਹਤ ਵਿਭਾਗ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਸੂਬੇ 'ਚ ਪਾਜ਼ੇਟਿਵਿਟੀ ਦਰ ਵੱਧਦੀ ਹੋਈ 17.73 ਫੀਸਦੀ ਤੱਕ ਪੁੱਜ ਗਈ ਹੈ। ਇਸ ਸਮੇਂ 39,873 ਲੋਕਾਂ ਦਾ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ। ਸੂਬੇ 'ਚ ਕੋਰੋਨਾ ਮਹਾਮਾਰੀ ਨਾਲ 25,136 ਮੌਤਾਂ ਦਰਜ ਕੀਤੀਆਂ ਗਈਆਂ ਹਨ। 

 

In The Market