ਅੰਮ੍ਰਿਤਸਰ ਦੇ ਮੁਦਿਤ ਜੈਨ ਨੇ CBSE ਦਸਵੀਂ ‘ਚ ਗੱਡੇ ਝੰਡੇ: 500 ‘ਚੋਂ 500 ਅੰਕ ਲੈ ਕੇ ਬਣਿਆ ਦੇਸ਼ ਦਾ ਟੌਪਰ

ਅੰਮ੍ਰਿਤਸਰ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਨਾਂ ਵੱਡੀ ਉਪਲਬਧੀ ਜੁੜੀ ਹੈ। ਸਥਾਨਕ…

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਨਾਂ ਵੱਡੀ ਉਪਲਬਧੀ ਜੁੜੀ ਹੈ।

ਅੰਮ੍ਰਿਤਸਰ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਨਾਂ ਵੱਡੀ ਉਪਲਬਧੀ ਜੁੜੀ ਹੈ। ਸਥਾਨਕ ‘ਸ੍ਰੀ ਰਾਮ ਆਸ਼ਰਮ ਸਕੂਲ’ ਦੇ ਵਿਦਿਆਰਥੀ ਮੁਦਿਤ ਜੈਨ ਨੇ ਪ੍ਰੀਖਿਆ ਵਿੱਚੋਂ 500 ਵਿੱਚੋਂ ਪੂਰੇ 500 ਅੰਕ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਮੁਦਿਤ ਦੀ ਇਸ ਬੇਮਿਸਾਲ ਸਫ਼ਲਤਾ ਨੇ ਪੂਰੇ ਪੰਜਾਬ ਅਤੇ ਸਕੂਲ ਦਾ ਨਾਂ ਦੇਸ਼ ਭਰ ਵਿੱਚ ਰੌਸ਼ਨ ਕੀਤਾ ਹੈ।

ਸਕੂਲ ਅਤੇ ਪਰਿਵਾਰ ਵਿੱਚ ਜਸ਼ਨ ਦਾ ਮਾਹੌਲ

ਨਤੀਜਾ ਐਲਾਨੇ ਜਾਣ ਤੋਂ ਬਾਅਦ ਜਿਵੇਂ ਹੀ ਮੁਦਿਤ ਦੇ ਸੌ ਫ਼ੀਸਦੀ ਅੰਕਾਂ ਦੀ ਖ਼ਬਰ ਸਾਹਮਣੇ ਆਈ, ਸ੍ਰੀ ਰਾਮ ਆਸ਼ਰਮ ਸਕੂਲ ਵਿੱਚ ਜਸ਼ਨ ਸ਼ੁਰੂ ਹੋ ਗਏ। ਅਧਿਆਪਕਾਂ ਅਤੇ ਸਟਾਫ਼ ਨੇ ਮਿਠਾਈਆਂ ਵੰਡ ਕੇ ਇੱਕ-ਦੂਜੇ ਨੂੰ ਵਧਾਈ ਦਿੱਤੀ। ਸਕੂਲ ਦੀ ਪ੍ਰਿੰਸੀਪਲ ਡਾ. ਵਿਨੋਦਿਤਾ ਨੇ ਮੁਦਿਤ ਨੂੰ ਸ਼ਾਬਾਸ਼ੀ ਦਿੰਦਿਆਂ ਕਿਹਾ ਕਿ ਇਹ ਉਸ ਦੀ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਦਾ ਨਤੀਜਾ ਹੈ, ਜੋ ਹੁਣ ਦੂਜੇ ਵਿਦਿਆਰਥੀਆਂ ਲਈ ਇੱਕ ਮਿਸਾਲ ਬਣੇਗਾ।

ਸਫਲਤਾ ਦਾ ਮੰਤਰ: ਨਿਯਮਿਤ ਪੜ੍ਹਾਈ ਅਤੇ ਲਗਨ

ਆਪਣੀ ਉਪਲਬਧੀ ਬਾਰੇ ਗੱਲ ਕਰਦਿਆਂ ਮੁਦਿਤ ਜੈਨ ਨੇ ਦੱਸਿਆ ਕਿ ਉਸ ਨੇ ਕਦੇ ਵੀ ਪੜ੍ਹਾਈ ਨੂੰ ਬੋਝ ਨਹੀਂ ਸਮਝਿਆ। ਉਸ ਨੇ ਨਿਯਮਿਤ ਤੌਰ ‘ਤੇ ਪੜ੍ਹਾਈ ਕਰਨ, ਸਮੇਂ ਦਾ ਸਹੀ ਪ੍ਰਬੰਧਨ ਕਰਨ ਅਤੇ ਆਪਣੇ ਅਧਿਆਪਕਾਂ ਦੇ ਮਾਰਗਦਰਸ਼ਨ ਨੂੰ ਆਪਣੀ ਸਫਲਤਾ ਦਾ ਮੁੱਖ ਕਾਰਨ ਦੱਸਿਆ। ਮੁਦਿਤ ਨੇ ਕਿਹਾ ਕਿ ਉਹ ਆਪਣੀ ਇਸ ਕਾਮਯਾਬੀ ਤੋਂ ਬਹੁਤ ਖੁਸ਼ ਹੈ ਅਤੇ ਇਸ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੰਦਾ ਹੈ।

ਇੰਜੀਨੀਅਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ ਮੁਦਿਤ

ਮੁਦਿਤ ਦੇ ਪਿਤਾ ਰਜਨੀਸ਼ ਜੈਨ, ਜੋ ਕੋਟਕ ਮਹਿੰਦਰਾ ਬੈਂਕ ਵਿੱਚ ਕੰਮ ਕਰਦੇ ਹਨ ਅਤੇ ਮਾਤਾ ਪਾਰੁਲ ਗੁਪਤਾ ਨੇ ਆਪਣੇ ਇਕਲੌਤੇ ਪੁੱਤਰ ਦੀ ਪ੍ਰਾਪਤੀ ‘ਤੇ ਮਾਣ ਜਤਾਇਆ ਹੈ। ਪਰਿਵਾਰ ਮੁਤਾਬਕ ਮੁਦਿਤ ਭਵਿੱਖ ਵਿੱਚ ਇੱਕ ਸਫ਼ਲ ਇੰਜੀਨੀਅਰ ਬਣਨਾ ਚਾਹੁੰਦਾ ਹੈ। ਘਰ ਵਿੱਚ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਵੱਲੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਚੰਡੀਗੜ੍ਹ ਦੇ ਸਕੂਲਾਂ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *