ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-32 ਸਥਿਤ ਸੌਪਿਨ ਸਕੂਲ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ। ਬੰਬ ਦੀ ਧਮਕੀ ਮਿਲਣ ਤੋਂ ਤੁਰੰਤ ਬਾਅਦ ਸੁਰੱਖਿਆ ਪ੍ਰਤੀਕਿਰਿਆ ਸ਼ੁਰੂ ਹੋ ਗਈ। ਪੁਲਿਸ ਟੀਮਾਂ ਦੇ ਨਾਲ ਬੰਬ ਨਿਰੋਧਕ ਦਸਤਾ ਅਤੇ ਫਾਇਰ ਬ੍ਰਿਗੇਡ ਕਰਮਚਾਰੀ ਮੌਕੇ ‘ਤੇ ਪਹੁੰਚ ਗਏ। ਸਕੂਲ ਦੇ ਅਹਾਤੇ ਨੂੰ ਘੇਰ ਕੇ ਪੂਰੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ।ਜਿਸ ਸਮੇਂ ਸਕੂਲਾਂ ਨੂੰ ਬੰਬ ਨਾਲ ਸਕੂਲਾਂ ਨੂੰ ਉਡਾਉਣ ਦੀ ਧਮਕੀ ਮਿਲੀ, ਉਸ ਸਮੇਂ ਵਿਦਿਆਰਥੀ ਪ੍ਰਾਰਥਨਾ ਸੈਸ਼ਨ ਖਤਮ ਕਰਕੇ ਆਪਣੇ ਕਲਾਸਰੂਮਾਂ ਦੇ ਅੰਦਰ ਸਨ।
ਵੱਡੀ ਪੁਲਿਸ ਫੋਰਸ ਦੇ ਅਚਾਨਕ ਆਉਣ ਨਾਲ ਵਿਦਿਆਰਥੀਆਂ ਤੇ ਸਟਾਫ ਵਿੱਚ ਦਹਿਸ਼ਤ ਫੈਲ ਗਈ। ਬੰਬ ਨਿਰੋਧਕ ਦਸਤੇ ਨੇ ਪੁਲਿਸ ਟੀਮਾਂ ਦੇ ਨਾਲ ਮਿਲ ਕੇ ਸਕੂਲ ਦੇ ਹਰ ਕੋਨੇ ਦੀ ਵਿਸਤ੍ਰਿਤ ਜਾਂਚ ਸ਼ੁਰੂ ਕਰ ਦਿੱਤੀ। ਲੋੜ ਪੈਣ ‘ਤੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਫਾਇਰ ਬ੍ਰਿਗੇਡ ਟੀਮਾਂ ਨੂੰ ਵੀ ਸਾਈਟ ‘ਤੇ ਤਾਇਨਾਤ ਕੀਤਾ ਗਿਆ ਹੈ।ਸਾਈਬਰ ਸੈੱਲ ਵੱਲੋਂ ਧਮਕੀ ਭਰੇ ਈਮੇਲ ਭੇਜਣ ਵਾਲੇ ਦਾ ਪਤਾ ਲਗਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਸਾਰੇ ਸੰਭਾਵਿਤ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।



