ਪਾਕਿਸਤਾਨ ‘ਚ ਵਾਪਰਿਆ ਵੱਡਾ ਰੇਲ ਹਾਦਸਾ, 30 ਦੀ ਮੌਤ, ਕਈ ਜ਼ਖ਼ਮੀ

ਇਸਲਾਮਾਬਾਦ: ਪਾਕਿਸਤਾਨ (Pakistan) ਵਿੱਚ ਵੱਡਾ (train accident) ਰੇਲ ਹਾਦਸਾ ਵਾਪਰਿਆ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਕਰੀਬ 30 ਲੋਕਾਂ ਦੀ ਮੌਤ ਹੋ…

ਇਸਲਾਮਾਬਾਦ: ਪਾਕਿਸਤਾਨ (Pakistan) ਵਿੱਚ ਵੱਡਾ (train accident) ਰੇਲ ਹਾਦਸਾ ਵਾਪਰਿਆ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਕਰੀਬ 30 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 50 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਹਾਦਸਾ ਸਿੰਧ ਪ੍ਰਾਂਤ ਦੇ ਦਹਾਰਕੀ ਵਿੱਚ ਵਾਪਰਿਆ। ਇਹ ਸਥਾਨ ਇੱਥੋਂ ਦੇ ਘੋਟਕੀ ਜ਼ਿਲ੍ਹੇ ਵਿੱਚ ਸਥਿਤ ਹੈ।

ਇਹ ਵੀ ਪੜੋ: ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਨਿਕਲਦੇ ਹੀ ਮੁਲਾਕਾਤ ਲਈ ਹਨੀਪ੍ਰੀਤ ਪਹੁੰਚੀ ਗੁਰੂਗ੍ਰਾਮ

ਇੱਥੇ ਦੋ ਮੁਸਾਫਰ ਰੇਲ ਗੱਡੀਆਂ ਮਿੱਲਤ ਐਕਸਪ੍ਰੈਸ (ਯੂਪੀ) ਤੇ ਸਰ ਸਯਦ ਐਕਸਪ੍ਰੈਸ (ਡੀਐਨ) ਆਪਸ ‘ਚ ਟਕਰਾ ਗਈਆਂ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕਰੀਬ 30 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜੋ: ਦੂਜੀ ਵਾਰ ਪਿਤਾ ਬਣੇ ਪ੍ਰਿੰਸ ਹੈਰੀ, ਪਤਨੀ ਮੇਘਨ ਨੇ ਧੀ ਨੂੰ ਦਿੱਤਾ ਜਨਮ

ਇਹ ਰੇਲ ਗੱਡੀਆਂ ਰੇਟੀ ਤੇ ਦਹਾਰਕੀ ਰੇਲਵੇ ਸਟੇਸ਼ਨ ਵਿਚਕਾਰ ਟਕਰਾ ਗਈਆਂ। ਮੀਡੀਆ ਰਿਪੋਰਟਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕ ਰੇਲ ਅੰਦਰ ਫਸ ਗਏ ਹਨ। ਇਸ ਕਾਰਨ ਉਨ੍ਹਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਅਤੇ  ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। 

Leave a Reply

Your email address will not be published. Required fields are marked *