ਜਲੰਧਰ : ਪੰਜਾਬ ਵਿਚ ਕੋਰੋਨਾ (Corona)ਮਾਮਲੇ ਵਧਣ ਕਰਕੇ ਨਾਈਟ ਕਰਫ਼ਿਊ ਲਾਗੂ ਕੀਤਾ ਗਿਆ ਹੈ। ਇਸ ਵਿਚਾਲੇ (jalandhar) ਜਲੰਧਰ ਤੋਂ ਵੱਡੀ ਵਾਰਦਾਤ ਹੋਣ ਦੀ ਖ਼ਬਰ ਮਿਲੀ ਹੈ। ਇੱਥੇ (Night curfew) ਨਾਈਟ ਕਰਫ਼ਿਊ ਦੌਰਾਨ ਮੰਡ ਕੰਪਲੈਕਸ ‘ਚ ਅੱਜ ਸਵੇਰੇ ਤਿੰਨ ਵਜੇ ਦੇ ਕਰੀਬ ਇਕ ਸੁਰੱਖਿਆ ਗਾਰਡ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾ ਕਾਰਣ 148 ਲੋਕਾਂ ਦੀ ਹੋਈ ਮੌਤ
ਮਿਲੀ ਜਾਣਕਾਰੀ ਦੇ ਮੁਤਾਬਿਕ ਪਤਾ ਲੱਗਾ ਹੈ ਕਿ ਪਹਿਲਾ ਸੁਰੱਖਿਆ ਗਾਰਡ ਨੂੰ ਇਕ ਇੰਟਰਲਾਕਿੰਗ ਟਾਈਲ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ ਜਿਸ ਤੋਂ ਬਾਅਦ ਇਕ ਸੋਟੀ ਨਾਲ ਵੀ ਉਸ ‘ਤੇ ਵਾਰ ਕੀਤੇ ਗਏ। ਸੁਰੱਖਿਆ ਗਾਰਡ ਦੀ ਲਾਸ਼ ਕਪੂਰਥਲਾ ਚੌਕ ਤੋਂ ਥੋੜ੍ਹਾ ਅੱਗੇ ਇਕ ਕੋਪਲੈਕਸ ਵਿਚ ਮਿਲੀ ਹੈ ।
ਜਾਣੋ ਪੂਰਾ ਮਾਮਲਾ
ਸੁਰੱਖਿਆ ਗਾਰਡ ਦਾ ਕਤਲ ਜਿਸ ਵੇਲੇ ਹੋਇਆ ਉਸ ਸਮੇਂ ਉਹ ਆਪਣੇ ਇਕ ਸਾਥੀ ਨਾਲ ਮੰਡ ਕੰਪਲੈਕਸ ‘ਚ ਪੈਂਦੀ ਇਕ ਦੁਕਾਨ ਦੇ ਬਾਹਰ ਸੁੱਤਾ ਹੋਇਆ ਸੀ, ਜਿੱਥੋਂ ਉਸ ਨੂੰ ਉਠਾ ਕੇ ਲੈ ਜਾਇਆ ਗਿਆ ਤੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਵਾਰਦਾਤ ਦਾ ਉਸ ਸਮੇਂ ਪਤਾ ਲੱਗਾ ਜਦੋਂ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੇ ਗਏ ਸਕਿਓਰਿਟੀ ਗਾਰਡ ਦੇ ਭਤੀਜੇ ਨੂੰ ਕਿਸੇ ਵਿਅਕਤੀ ਦਾ ਫੋਨ ਗਿਆ।
ਇਸ ਘਟਨਾ ਦੀ ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੇ ਭਤੀਜੇ ਨੇ ਤੁਰੰਤ ਇਸ ਦੀ ਜਾਣਕਾਰੀ ਥਾਣਾ ਨੰਬਰ-2 ਦੀ ਪੁਲਸ ਨੂੰ ਦਿੱਤੀ। ਮਾਰੇ ਗਏ ਵਿਅਕਤੀ ਦੀ ਪਛਾਣ ਰਜਿੰਦਰ ਕਾਲਾ ਦੇ ਰੂਪ ‘ਚ ਹੋਈ ਹੈ, ਜੋ ਕਿ ਪਾਰਸ ਇਨਕਲੇਵ ਦਾ ਰਹਿਣ ਵਾਲਾ ਸੀ। ਕਿਹਾ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਦੇ ਕਾਰਨ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਭਤੀਜੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਰਜਿੰਦਰ ਦਾ ਰੈਸਟੋਰੈਂਟ ਦਾ ਕੂੜਾ ਚੁੱਕਣ ਵਾਲੇ ਵਿਅਕਤੀ ਨਾਲ ਮਾਮੂਲੀ ਝਗੜਾ ਹੋਇਆ ਸੀ। ਇਸੇ ਕਰਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰੰਜਿਸ਼ ਕਾਰਨ ਹੀ ਉਕਤ ਵਿਅਕਤੀ ਵੱਲੋਂ ਰਜਿੰਦਰ ਦਾ ਕਤਲ ਕੀਤਾ ਗਿਆ ਹੋਵੇਗਾ।





