ਹਸਪਤਾਲ ਵਿਚ ਮਰੀਜ਼ ਦੀ ਮੌਤ ਹੋਣ ‘ਤੇ ਪਰਿਵਾਰ ਨੇ ਲਗਾਏ ਗੰਭੀਰ ਦੋਸ਼

ਖੰਨਾ (ਬਿਊਰੋ)- ਖੰਨਾ ਦਾ ਸਿਵਲ ਹਸਪਤਾਲ ਵਿੱਚ ਇਕ ਮਰੀਜ਼ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ…

ਖੰਨਾ (ਬਿਊਰੋ)- ਖੰਨਾ ਦਾ ਸਿਵਲ ਹਸਪਤਾਲ ਵਿੱਚ ਇਕ ਮਰੀਜ਼ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਐਮਰਜੈਂਸੀ ਵਿੱਚ ਮਾਹਰ ਡਾਕਟਰ ਦੀ ਥਾਂ ਈ.ਐੱਮ.ਓ. ਵਲੋਂ ਮਰੀਜ ਦੀ ਜਾਂਚ ਕਰ ਰਿਹਾ ਸੀ, ਜਿਸ ਵਲੋਂ ਮਰੀਜ਼ ਨੂੰ ਸਮੇਂ ਸਿਰ ਮੁਢਲੀ ਸਹਾਇਤਾ ਨਹੀਂ ਦਿੱਤੀ ਗਈ ਅਤੇ ਸਮੇ ਸਿਰ ਅੰਬੂਲੈਂਸ ਅੰਦਰ ਆਕਸੀਜ਼ਨ ਮੁਹਈਆ ਨਹੀਂ ਕਰਵਾਈ ਗਈ, ਜਿਸ ਕਾਰਣ ਮਰੀਜ਼ ਦੀ ਮੌਤ ਹੋ ਗਈ। ਦੂਜੇ ਪਾਸੇ ਹਸਪਤਾਲ ਦੇ ਡਾਕਟਰ ਇਸ ਨੂੰ ਅਚਾਨਕ ਹੋਈ ਮੌਤ ਦੱਸ ਰਹੇ ਹਨ।

ਇਹ ਵੀ ਪੜ੍ਹੋ-  ਰੋਹਿਣੀ ਕੋਰਟ ਸਾਹਮਣੇ ਥੋੜ੍ਹੀ ਦੇਰ ਵਿਚ ਸੁਸ਼ੀਲ ਕੁਮਾਰ ਨੂੰ ਕੀਤਾ ਜਾਵੇਗਾ ਪੇਸ਼

ਖੰਨਾ ਦੇ ਸਿਵਲ ਹਸਪਤਾਲ ਦਾ ਨਾਂ ਵੈਸੇ ਤਾਂ ਰੈਫ਼ਰ ਨਾ ਕਰਨ ਵਾਲੇ ਹਸਪਤਾਲਾਂ ਵਿੱਚ ਗਿਣਿਆ ਜਾਂਦਾ ਹੈ ਕਿਉਂਕਿ ਇਸ ਦਾ ਸਭ ਤੋਂ ਵੱਡਾ ਕਾਰਨ ਹਸਪਤਾਲ ਵਿੱਚ ਇਲਾਜ ਲਈ ਸਹੂਲਤਾਂ ਨਾ ਹੋਣਾ ਦੱਸਿਆ ਜਾਂਦਾ ਹੈ। ਦੇਰ ਰਾਤ ਖੰਨਾ ਸਿਵਲ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਵਿਅਕਤੀ ਨੂੰ ਰੈਫ਼ਰ ਕਰਦਿਆਂ ਸਮੇ ਮੌਤ ਹੋ ਗਈ ਤੇ ਬਾਅਦ ਵਿਚ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਵੀ ਖੰਨਾ ਸਿਵਲ ਹਸਪਤਾਲ ‘ਤੇ ਦੋਸ਼ ਲਗਾਏ ਹਨ ਜਿੱਥੇ ਮ੍ਰਿਤਕ ਦੀ ਪਤਨੀ ਨੇ ਰੈਫਰ ਕਰਨ ਸਮੇਂ ਅੰਬੂਲੈਂਸ ਵਿੱਚ ਆਕਸੀਜ਼ਨ ਨਾ ਮਿਲਣ ਕਾਰਨ ਮੌਤ ਹੋ ਜਾਣ ਦੇ ਦੋਸ਼ ਲਗਾਏ ਹਨ। ਮ੍ਰਿਤਕ ਦੇ ਰਿਸ਼ਤੇਦਾਰ ਜੋਕਿ ਲੈਬ ਟੈਕਨੀਸ਼ੀਅਨ ਹਨ, ਦਾ ਕਹਿਣਾ ਸੀ ਕਿ ਹਸਪਤਾਲ ਦੀ ਐਮਰਜੈਂਸੀ ਵਿੱਚ ਮਰੀਜ਼ ਨੂੰ ਮੁਢਲੀ ਸਹਾਇਤਾ ਦੇਣ ਲਈ ਮਾਹਰ ਡਾਕਟਰ ਦੀ ਥਾਂ ਤੇ EMO ਹੀ ਮਰੀਜ ਨੂੰ ਚੈੱਕ ਕਰਦੀਆਂ ਰਹੀਆਂ।

ਇਹ ਵੀ ਪੜ੍ਹੋ- ਸੋਨੂੰ ਸੂਦ ਦੇ ਦੁੱਧ ਵਾਲੇ ਨੇ ਕਿਹਾ ਮੈਂ ਪ੍ਰੈਸ਼ਰ ਨਹੀਂ ਝੱਲ ਸਕਦਾ, ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ
ਦੂਜੇ ਪਾਸੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਬੈਠੇ ਡਾਕਟਰ ਦਾ ਕਹਿਣਾ ਸੀ ਕਿ ਮਰੀਜ਼ ਨੂੰ ਉਨ੍ਹਾਂ ਤੋਂ ਪਹਿਲਾਂ ਡਿਊਟੀ ਤੇ ਮੌਜੂਦ ਡਾਕਟਰ ਨੇ ਅਟੈਂਡ ਕੀਤਾ ਸੀ, ਸਾਡੇ ਕੋਲ ਮਰੀਜ਼ ਸਮਰਾਲਾ ਤੋਂ ਰੈਫ਼ਰ ਹੋ ਕੇ ਆਇਆ ਸੀ ਅਤੇ ਉਸ ਦੀ ਸ਼ੂਗਰ ਕਾਫੀ ਵੱਧ ਗਈ ਸੀ ਅਤੇ ਜੋ ਮਰੀਜ਼ ਦੇ ਦੱਸਣ ਅਨੁਸਾਰ ਉਸਦੀ ਆਕਸੀਜ਼ਨ 99% ਸੀ ਪਰ ਸਾਡੀ ਜਾਂਚ ਅਨੁਸਾਰ 47% ਆਈ ਸੀ ਅਤੇ ਇਨ੍ਹਾਂ ਨੂੰ ਰੈਫ਼ਰ ਕਰ ਦਿੱਤਾ ਗਿਆ ਸੀ। ਇਸੀ ਦੌਰਾਨ ਮਰੀਜ਼ ਦੀ ਮੌਤ ਹੋ ਗਈ, ਪਰਿਵਾਰ ਵਲੋਂ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਡਾ. ਦਾ ਕਹਿਣਾ ਸੀ ਕਿ ਸਾਡੇ ਕੋਲ ਪੂਰੀ ਮਾਤਰਾ ਵਿੱਚ ਆਕਸੀਜ਼ਨ ਮੁਹੱਈਆ ਹੈ ਅਤੇ ਅੰਬੂਲੈਂਸ ਵਿੱਚ ਵੀ ਆਕਸੀਜ਼ਨ ਹੁੰਦੀ ਹੈ ਮਰੀਜ਼ ਨੂੰ ਸ਼ਿਫਟ ਕਰਨ ਸਮੇਂ ਹੀ ਅਚਾਨਕ ਉਸਦੀ ਮੌਤ ਹੋ ਗਈ।

Leave a Reply

Your email address will not be published. Required fields are marked *