ਕੋਵੀਸ਼ੀਲਡ ਦੀਆਂ ਦੋਵੇਂ ਡੋਜ਼ ਲੈਣ ਤੋਂ ਬਾਅਦ ਕੋਵੈਕਸੀਨ ਵੀ ਲੈ ਰਹੇ ਨੇ ਲੋਕ, ਡਾਕਟਰਾਂ ਨੇ ਜਤਾਈ ਚਿੰਤਾ

ਨਵੀਂ ਦਿੱਲੀ (ਇੰਟ.)- ਭਾਰਤ ਵਿਚ ਵੈਕਸੀਨ ਪ੍ਰੋਗਰਾਮ ਦਰਮਿਆਨ ਨਵੀਂ ਪ੍ਰੇਸ਼ਾਨੀ ਨੇ ਦਸਤਕ ਦੇ ਦਿੱਤੀ ਹੈ। ਡਾਕਟਰਾਂ ਸਾਹਮਣੇ ਅਜਿਹੇ ਕਈ ਮਾਮਲੇ ਆਏ ਹਨ, ਜਿੱਥੇ ਲੋਕ ਕੋਵੀਸ਼ੀਲਡ…

ਨਵੀਂ ਦਿੱਲੀ (ਇੰਟ.)- ਭਾਰਤ ਵਿਚ ਵੈਕਸੀਨ ਪ੍ਰੋਗਰਾਮ ਦਰਮਿਆਨ ਨਵੀਂ ਪ੍ਰੇਸ਼ਾਨੀ ਨੇ ਦਸਤਕ ਦੇ ਦਿੱਤੀ ਹੈ। ਡਾਕਟਰਾਂ ਸਾਹਮਣੇ ਅਜਿਹੇ ਕਈ ਮਾਮਲੇ ਆਏ ਹਨ, ਜਿੱਥੇ ਲੋਕ ਕੋਵੀਸ਼ੀਲਡ ਦੀਆਂ ਦੋ ਡੋਜ਼ ਲੈਣ ਤੋਂ ਬਾਅਦ ਕੋਵੈਕਸੀਨ ਵੀ ਲਗਵਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਲੋਕ ਇਸ ਦੇ ਲਈ ਵੱਖ-ਵੱਖ ਫੋਨ ਨੰਬਰ ਅਤੇ ਆਈ.ਡੀ. ਦੀ ਵਰਤੋਂ ਕਰ ਰਹੇ ਹਨ। ਉਥੇ ਹੀ ਐਕਸਪਰਟ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਦੋਵੇਂ ਵੈਕਸੀਨ ਸਰੀਰ ਨੂੰ ਮਿਲਣ ‘ਤੇ ਕੀ ਪ੍ਰਤੀਕਿਰਿਆ ਹੋਵੇਗੀ। ਇਸ ਗੱਲ ਦੀ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ- ਸੋਨੂੰ ਸੂਦ ਦੇ ਦੁੱਧ ਵਾਲੇ ਨੇ ਕਿਹਾ ਮੈਂ ਪ੍ਰੈਸ਼ਰ ਨਹੀਂ ਝੱਲ ਸਕਦਾ, ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ
ਕਰਨਾਟਕ ਦੇ ਕੋਵਿਡ ਟੈਕਨੀਕਲ ਐਡਵਾਇਜ਼ਰੀ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਵਾਇਰੋਲਾਜਿਸਟ ਡਾਕਟਰ ਵੀ. ਰਵੀ ਦਾ ਕਹਿਣਾ ਹੈ, ਇਹ ਲਾਲਚ ਹੈ’ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਉਹ ਵੈਕਸੀਨ ਅਤੇ ਦੂਜਿਆਂ ਦੇ ਕੋਵਿਡ ਤੋਂ ਸੁਰੱਖਿਅਤ ਹੋਣ ਦੇ ਮੌਕੇ ਖੋਹ ਰਹੇ ਹਨ। ਇਹ ਇਕ ਵੱਡੀ ਭੁੱਲ ਹੈ, ਲੋਕਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਜਦੋਂ ਦੋਵੇਂ ਵੈਕਸੀਨ ਸਰੀਰ ਅੰਦਰ ਮਿਲ ਜਾਣਗੀਆਂ ਤਾਂ ਕੀ ਹੋਵੇਗਾ।
ਫਾਨਾ ਦੇ ਚੀਫ ਡਾਕਟਰ ਪ੍ਰਸੰਨਾ ਕਹਿੰਦੇ ਹਨ ਇਹ ਹਾਲਾਤ ਸਿੱਧੇ ਸਿਸਟਮ ਵਿਚ ਗਲਤੀ ਵੱਲ ਇਸ਼ਾਰਾ ਕਰ ਰਹੀ ਹੈ ਜੇਕਰ ਸਰਕਾਰ ਸਿਰਫ ਇਕ ਫੋਟੋ ਆਈ.ਡੀ. ‘ਤੇ ਸਹਿਮਤੀ ਦਿੰਦੀ ਹੈ, ਤਾਂ ਇਹ ਪ੍ਰੇਸ਼ਾਨੀ ਸਾਹਮਣੇ ਨਹੀਂ ਆਉਂਦੀ, ਪਰ ਸਾਰਿਆਂ ਕੋਲ ਸਿਰਫ ਇਕ ਆਈ.ਡੀ. ਕਾਰਡ ਨਹੀਂ ਹੋਵੇਗਾ। ਇਸ ਲਈ ਸਰਕਾਰ ਨੂੰ ਇਸ ਨੂੰ ਸੁਲਝਾਉਣਾ ਹੋਵੇਗਾ। ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਕਿ ਅਜਿਹਾ ਕਰਨਾ ਜੀਨਸ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਇਹ ਵੀ ਪੜ੍ਹੋ-ਮਲੇਸ਼ੀਆ ਵਿਚ ਲੱਗਾ ਪੂਰਨ ਲਾਕਡਾਊਨ, ਰੋਜ਼ਾਨਾ ਆ ਰਹੇ ਸਨ ਇੰਨੇ ਮਾਮਲੇ
ਡਾਕਟਰ ਪ੍ਰਸੰਨਾ ਨੇ ਇਸ ਮਾਮਲੇ ਨੂੰ ਲੈਕੇ ਹਾਈਕੋਰਟ ਜਾਣ ਦਾ ਫੈਸਲਾ ਕੀਤਾ ਹੈ। ਉਹ ਇਸ ਕੰਮ ਨੂੰ ਅਪਰਾਧ ਐਲਾਨਣਾ ਚਾਹੁੰਦੇ ਹਨ ਕਿਉਂਕਿ ਅਜਿਹੇ ਲੋਕ ਹੋਰਾਂ ਲੋਕਾਂ ਤੋਂ ਸਿਹਤ ਦਾ ਅਧਿਕਾਰ ਖੋਹ ਰਹੇ ਹਨ। ਡਾਕਟਰ ਇਸ ਗੱਲ ‘ਤੇ ਸਹਿਮਤੀ ਜਤਾਉਂਦੇ ਹਨ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਅਜਿਹਾ ਕਰਨ ਨਾਲ ਇਮਿਊਨਿਟੀ ਜ਼ਿਆਦਾ ਵਧੇਗੀ ਜਾਂ ਸੁਰੱਖਿਆ ਦੁੱਗਣੀ ਹੋ ਜਾਵੇਗੀ। ਐਕਸਪਰਟਸ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਸਰੀਰ ਨੂੰ ਕੈਮੀਕਲ ਲੈਬ ਵਿਚ ਨਹੀਂ ਬਦਲਣਾ ਚਾਹੀਦਾ।

ਇਹ ਵੀ ਪੜ੍ਹੋ- ਖੁਸ਼ੀਆਂ ਬਦਲੀਆਂ ਮਾਤਮ ‘ਚ, ਵਿਆਹ ਵਾਲੇ ਦਿਨ 4 ਲੋਕਾਂ ਦੀ ਹੋਈ ਮੌਤ

ਭਾਰਤ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿਚ ਵੈਕਸੀਨ ਮਿਕਸ ਹੋਣ ਦੇ ਮਾਮਲੇ ਸਾਹਮਣੇ ਆਏ ਹਨ ਬਦਕਿਸਮਤੀ ਨਾਲ ਲੋਕ ਇਸ ਨੂੰ ਬੂਸਟਰ ਡੋਜ਼ ਵਾਂਗ ਮੰਨ ਰਹੇ ਹਨ ਪਰ ਅਜੇ ਤੱਕ ਅਜਿਹਾ ਕੁਝ ਵੀ ਸਾਬਿਤ ਨਹੀਂ ਹੋਇਆ ਹੈ। ਡਾਕਟਰ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਛੇਤੀ ਵੈਕਸੀਨ ਲਗਾਉਣੀ ਚਾਹੀਦੀ ਹੈ ਅਤੇ ਇਸ ਕੰਮ ਵਿਚ ਆ ਰਹੀਆਂ ਰੁਕਾਵਟਾਂ ਨੂੰ ਛੇਤੀ ਦੂਰ ਕੀਤਾ ਜਾਣਾ ਚਾਹੀਦਾ ਹੈ। 

Leave a Reply

Your email address will not be published. Required fields are marked *