LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾ ਕਾਰਣ 148 ਲੋਕਾਂ ਦੀ ਹੋਈ ਮੌਤ

punjab test

ਚੰਡੀਗੜ੍ਹ (ਇੰਟ.)- ਬੀਤੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ 148 ਲੋਕਾਂ ਨੂੰ ਆਪਣੀ ਜਾਨ ਗਵਾਉਣ ਪਈ। ਇਸ ਤੋਂ ਪਹਿਲਾਂ ਹੋਈਆਂ ਮੌਤਾਂ ਨੂੰ ਮਿਲਾ ਕੇ ਹੁਣ ਤੱਕ ਪੰਜਾਬ ਵਿਚ ਕੁਲ ਮ੍ਰਿਤਕਾਂ ਦੀ ਗਿਣਤੀ 14,188 ਹੋ ਗਈ ਹੈ, ਜਦੋਂ ਕਿ ਹੁਣ ਤੱਕ 5.59 ਲੱਖ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਵਿਚ ਕੋਰੋਨਾ ਵਾਇਰਸ ਨੂੰ ਹਰਾ ਕੇ ਠੀਕ ਹੋਣ ਵਾਲਿਆਂ ਦਾ ਅੰਕੜਾ ਵੀ ਵੱਧਦਾ ਜਾ ਰਿਹਾ ਹੈ। ਹੁਣ ਤੱਕ ਕੋਰੋਨਾ ਨੂੰ ਹਰਾਉਣ ਵਾਲਿਆਂ ਦੀ ਗਿਣਤੀ 5 ਲੱਖ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਇਸ ਸਮੇਂ 44,964 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਦੇਸ਼ ਵਿਚ ਘਟੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਮਾਮਲੇ, 24 ਘੰਟਿਆਂ ਵਿਚ ਆਏ ਇੰਨੇ ਮਾਮਲੇ 

ਪੰਜਾਬ ਵਿਚ ਇਨ੍ਹਾਂ ਜ਼ਿਲਿਆਂ ਵਿਚ ਹੋਈਆਂ ਇੰਨੀਆਂ ਮੌਤਾਂ
ਅੰਮ੍ਰਿਤਸਰ ’ਚ 19, ਸੰਗਰੂਰ ’ਚ 13, ਜਲੰਧਰ ’ਚ 10, ਪਟਿਆਲਾ ’ਚ 9, ਮੁਕਤਸਰ ਤੇ ਬਠਿੰਡਾ ’ਚ 7-7, ਮੁਹਾਲੀ, ਫਰੀਦਕੋਟ ਤੇ ਮਾਨਸਾ ’ਚ 6-6, ਫਾਜ਼ਿਲਕਾ, ਫਿਰੋਜ਼ਪੁਰ ਤੇ ਗੁਰਦਾਸਪੁਰ ’ਚ 5-5, ਤਰਨ ਤਾਰਨ, ਫਤਿਹਗੜ੍ਹ ਸਾਹਿਬ, ਕਪੂਰਥਲਾ, ਪਠਾਨਕੋਟ ਤੇ ਰੋਪੜ ’ਚ 4-4, ਹੁਸ਼ਿਆਰਪੁਰ ’ਚ 3, ਬਰਨਾਲਾ ਤੇ ਨਵਾਂਸ਼ਹਿਰ ’ਚ 2-2 ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ- ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਦਾ ਵੱਡਾ ਕਾਫਲਾ ਸਿੰਘੂ ਬਾਰਡਰ ਲਈ ਹੋਇਆ ਰਵਾਨਾ 

ਮੱਠੀ ਹੈ ਪੰਜਾਬ ਵਿਚ ਕੋਰੋਨਾ ਵੈਕਸੀਨੇਸ਼ਨ ਦੀ ਰਫਤਾਰ
ਕੋਰੋਨਾ ਦੇ ਕਹਿਰ ਦਰਮਿਆਨ ਪੰਜਾਬ ਸਰਕਾਰ ਵਲੋਂ ਮਹਾਮਾਰੀ ਦੀ ਰੋਕਥਾਮ ਲਈ ਜਿੱਥੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਥੇ ਹੀ ਇਸ ਦਰਮਿਆਨ ਚਿੰਤਾ ਵਾਲੀ ਗੱਲ ਇਹ ਹੈ ਕਿ ਸੂਬਿਆਂ ਵਿਚ ਕੋਰੋਨਾ ਵੈਕਸੀਨੇਸ਼ਨ ਦੀ ਰਫਤਾਰ ਬਹੁਤ ਘੱਟ ਹੈ।  ਵੈਕਸੀਨ ਲਗਵਾਉਣ ਵਾਲਿਆਂ ਦਾ ਟੀਚਾ 100 ਫੀਸਦੀ ਵਿਚੋਂ ਸਿਰਫ 2.5 ਹੈ। ਸੂਬੇ ਵਿਚ ਸਿਰਫ 2.5 ਲੋਕ ਹਨ ਜਿਹੜੇ ਦੋ ਡੋਜ਼ ਲਗਵਾ ਚੁੱਕੇ ਹਨ ਜਦੋਂ ਕਿ 13.8 ਨੂੰ ਪਹਿਲੀ ਡੋਜ਼ ਲਗਾਈ ਜਾ ਚੁੱਕੀ ਹੈ। ਕੋਰੋਨਾ ਕਾਰਣ ਪੰਜਾਬ ਸਭ ਤੋਂ ਜ਼ਿਆਦਾ ਪੀੜਤ ਸੂਬਿਆਂ ਵਿਚੋਂ ਇਕ ਹੈ, ਜਿੱਥੇ ਵੈਕਸੀਨੇਸ਼ਨ ਦੀ ਰਫਤਾਰ ਬਹੁਤ ਮੱਠੀ ਹੈ। 

In The Market