LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੇਸ਼ ਵਿਚ ਘਟੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਮਾਮਲੇ, 24 ਘੰਟਿਆਂ ਵਿਚ ਆਏ ਇੰਨੇ ਮਾਮਲੇ 

janch

ਨਵੀਂ ਦਿੱਲੀ (ਇੰਟ.)- ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦੀ ਗਿਣਤੀ ਭਾਰਤ ਵਿੱਚ ਹੁਣ ਮੱਠੀ ਪੈਂਦੀ ਨਜ਼ਰ ਆ ਰਹੀ ਹੈ। ਬੀਤੇ 24 ਘੰਟਿਆਂ ਵਿਚ 2 ਲੱਖ ਤੋਂ ਵੀ ਘੱਟ ਮਾਮਲੇ ਦਰਜ ਕੀਤੇ ਗਏ ਹਨ। ਇਸ ਮਹੀਨੇ ਵਿੱਚ ਇਹ ਦੂਜੀ ਵਾਰ ਹੈ ਜਦੋਂ 2 ਲੱਖ ਤੋਂ ਵੀ ਘੱਟ ਅੰਕੜੇ ਦਰਜ ਕੀਤੇ ਗਏ ਹਨ, ਜਦੋਂਕਿ ਅੱਜ ਲਗਾਤਾਰ 15ਵਾਂ ਦਿਨ ਹੈ ਜਦੋਂ ਕਰੋਨਾ ਵਾਇਰਸ ਨੂੰ ਹਰਾਉਣ ਤੋਂ ਬਾਅਦ ਠੀਕ ਹੋਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਗਿਆ ਹੈ। ਲੰਘੇ 24 ਘੰਟਿਆਂ ਵਿੱਚ ਕੋਵਿਡ-19 ਕਾਰਣ 1,86,364 ਨਵੇਂ ਮਾਮਲੇ ਸਾਹਮਣੇ ਹਨ, ਜੋ ਕਿ ਪਿਛਲੇ 44 ਦਿਨਾਂ ਦੌਰਾਨ ਸਭ ਤੋਂ ਹੇਠਲਾ ਅੰਕੜਾ ਹੈ। 1.86 ਲੱਖ ਨਵੇਂ ਮਾਮਲਿਆਂ ਨਾਲ ਹੁਣ ਤੱਕ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਮਰੀਜ਼ਾਂ ਦੀ ਗਿਣਤੀ 2,75,55,457 ਹੋ ਗਈ ਹੈ।

ਇਹ ਵੀ ਪੜ੍ਹੋ- ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਦਾ ਵੱਡਾ ਕਾਫਲਾ ਸਿੰਘੂ ਬਾਰਡਰ ਲਈ ਹੋਇਆ ਰਵਾਨਾ 
ਇਸੇ ਦੌਰਾਨ ਕੋਰੋਨਾ ਕਾਰਣ ਆਪਣੀ ਜ਼ਿੰਦਗੀ ਹਾਰਣ ਵਾਲਿਆਂ ਦੀ ਗਿਣਤੀ 3,660 ਕਰਕੇ ਕੁੱਲ ਮ੍ਰਿਤਕਾਂ ਦੀ ਗਿਣਤੀ 3,18,895 ਦੇ ਅੰਕੜੇ ਨੂੰ ਅੱਪੜ ਗਈ ਹੈ। ਇਸ ਤੋਂ ਪਹਿਲਾਂ 25 ਮਈ ਨੂੰ ਕੋਵਿਡ-19 ਦੇ ਰੋਜ਼ਾਨਾ ਰਿਪੋਰਟ ਹੁੰਦੇ ਕੇਸਾਂ ਦੀ ਗਿਣਤੀ 2 ਲੱਖ ਤੋਂ ਘੱਟ ਦਰਜ ਕੀਤੀ ਗਈ ਸੀ। ICMR ਨੇ ਵੀਰਵਾਰ 20,70,508 ਟੈਸਟਾਂ ਨਾਲ ਹੁਣ ਤੱਕ ਪੂਰੇ ਦੇਸ਼ ਵਿੱਚ 33,90,39,861 ਲੋਕਾਂ ਦੇ ਕਰੋਨਾ ਲਈ ਨਮੂਨਿਆਂ ਦੀ ਜਾਂਚ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ- ਛੋਟੀਆਂ-ਛੋਟੀਆਂ ਗੱਲਾਂ ਨੂੰ ਧਿਆਨ ਵਿਚ ਨਹੀਂ ਰੱਖਦੇ ਤਾਂ ਵੀ ਹੋ ਸਕਦਾ ਹੈ ਬਲੈਕ ਫੰਗਸ
ਹੁਣ ਤੱਕ 2 ਕਰੋੜ 48 ਲੱਖ, 93 ਹਜ਼ਾਰ 410 ਮਰੀਜ਼ ਰਿਕਵਰ ਕੀਤੇ ਜਾ ਚੁੱਕੇ ਹਨ। ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜੋ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ। ਰਿਕਵਰੀ ਦਰ ਵਿਚ ਕਾਫੀ ਸੁਧਾਰ ਹੋ ਰਿਹਾ ਹੈ।ਕੋਵਿਡ-19 ਦੀ ਕੌਮੀ ਰਿਕਵਰੀ (ਸਿਹਤਯਾਬੀ) 90.34 ਫੀਸਦ ਹੈ ਜਦੋਂਕਿ ਪਾਜ਼ੇਟਿਵਿਟੀ ਦਰ ਘਟ ਕੇ 9 ਫੀਸਦ ਰਹਿ ਗਈ ਹੈ। ਪਿਛਲੇ ਚਾਰ ਦਿਨਾਂ ’ਚ ਇਹ ਲਗਾਤਾਰ 10 ਫੀਸਦ ਤੋਂ ਘੱਟ ਰਹੀ ਹੈ। 

In The Market