ਕੰਗਨਾ ਨੇ ਕਿਸਾਨਾਂ ਤੋਂ ਮੰਗੀ ਮੁਆਫੀ, ਕਿਸਾਨਾਂ ਨੇ ਕਿਹਾ ਇਹ ਸਾਡੀ ਸਭ ਤੋਂ ਵੱਡੀ ਜਿੱਤ

ਚੰਡੀਗੜ੍ਹ : ਕਿਸਾਨਾਂ (Farmers) ਵਲੋਂ ਵੱਡੀ ਗਿਣਤੀ ਵਿਚ ਇਕੱਠ ਕਰਕੇ ਕੰਗਨਾ ਰਣੌਤ (Kangana Ranaut) ਨੂੰ ਘੇਰਾ ਪਾ ਲਿਆ ਗਿਆ ਸੀ ਅਤੇ ਕਿਸਾਨਾਂ ਵਲੋਂ ਉਸ ਤੋਂ…

ਚੰਡੀਗੜ੍ਹ : ਕਿਸਾਨਾਂ (Farmers) ਵਲੋਂ ਵੱਡੀ ਗਿਣਤੀ ਵਿਚ ਇਕੱਠ ਕਰਕੇ ਕੰਗਨਾ ਰਣੌਤ (Kangana Ranaut) ਨੂੰ ਘੇਰਾ ਪਾ ਲਿਆ ਗਿਆ ਸੀ ਅਤੇ ਕਿਸਾਨਾਂ ਵਲੋਂ ਉਸ ਤੋਂ ਮੁਆਫੀ (Sorry) ਮੰਗਣ ਲਈ ਕਿਹਾ ਜਾ ਰਿਹਾ ਹੈ।

Also Read: ਵੀਡੀਓ ਕਾਲ ਕਰਨ ਵਾਲੇ ਹੋ ਜਾਣ ਸਾਵਧਾਨ, ਇਸ ਤਰ੍ਹਾਂ ਲੋਕਾਂ ਨੂੰ ਕੀਤਾ ਜਾ ਰਿਹੈ ਬਲੈਕਮੇਲ

ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਕੰਗਨਾ ਵਲੋਂ ਮੁਆਫੀ ਨਹੀਂ ਮੰਗੀ ਜਾਵੇਗੀ ਉਦੋਂ ਤੱਕ ਉਸ ਨੂੰ ਜਾਣ ਨਹੀਂ ਦਿੱਤਾ ਜਾਵੇਗਾ। ਜਿਸ ਦੌਰਾਨ ਕੰਗਨਾ ਰਣੌਤ (Kangana Ranaut) ਵਲੋ ਮੁਆਫੀ ਮੰਗੀ ਗਈ, ਜਿਸ ਤੋਂ ਬਾਅਦ ਕਿਸਾਨਾਂ ਅਤੇ ਕਿਸਾਨ ਬੀਬੀਆਂ (Farmer women) ਨੇ ਕੰਗਨਾ ਰਣੌਤ ਨੂੰ ਉਥੋਂ ਜਾਣ ਦਿੱਤਾ। ਕਿਸਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਾਡੀ ਸਭ ਤੋਂ ਵੱਡੀ ਜਿੱਤ ਹੈ। 

Also Read : ਰੂਪਨਗਰ ਨੇੜੇ ਕਿਸਾਨ ਬੀਬੀਆਂ ਨੇ ਘੇਰੀ ਕੰਗਨਾ ਰਣੌਤ 
ਇਸ ਤੋਂ ਪਹਿਲਾਂ ਕਿਸਾਨਾਂ (Farmers) ਨੂੰ ਮੰਦੇ ਸ਼ਬਦ ਬੋਲਣ ਵਾਲੀ ਅਦਾਕਾਰਾ ਕੰਗਣਾ ਰਣੌਤ (Kangana Ranaut) ਨੂੰ ਕਿਸਾਨਾਂ ਨੇ ਰੂਪਨਗਰ ਜ਼ਿਲ੍ਹੇ ਦੇ ਬੁੰਗਾ ਸਾਹਿਬ ਨੇੜੇ ਘੇਰਾ ਪਾ ਲਿਆ ਸੀ। ਵੱਡੀ ਗਿਣਤੀ ‘ਚ ਇਕੱਠੇ ਹੋਏ ਕਿਸਾਨ ਅਤੇ ਬੀਬੀਆਂ ਵੀ ਉਥੇ ਸ਼ਾਮਿਲ। ਦੱਸਿਆ ਜਾ ਰਿਹਾ ਹੈ ਕਿ ਕੰਗਣਾ ਵਾਈ ਸਕਿਉਰਿਟੀ ਨਾਲ ਮਨਾਲੀ ਤੋਂ ਚੰਡੀਗੜ੍ਹ ਵੱਲ ਆ ਰਹੀ ਸੀ।

Also Read :  ਡਾ. ਦਲਜੀਤ ਚੀਮਾ ਨੇ ਪੰਜਾਬ ਸਰਕਾਰ ਦੇ ਰਿਪੋਰਟ ਕਾਰਡ ‘ਤੇ ਚੁੱਕੇ ਸਵਾਲ

ਕਿਸਾਨਾਂ ਵਲੋਂ ਕੰਗਣਾ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਪੁਲਿਸ ਵਾਲੇ ਬਾਹਰ ਮਿੰਨਤਾਂ ਤਰਲੇ ਕਰਦੇ ਦੇਖੇ ਗਏ। ‘ਕੰਟਰੋਵਰਸੀ ਕੁਈਨ’ ਯਾਨੀ ਕਿ ਅਭਿਨੇਤਰੀ ਕੰਗਨਾ ਰਣੌਤ (Kangna Ranaut) ਅਕਸਰ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ। 

Also Read : ਨਵੇਂ ਸਾਲ ਵਿਚ ਏ.ਟੀ.ਐੱਮ. ਦੀ ਵਰਤੋਂ ਹੋ ਸਕਦੀ ਹੈ ਮਹਿੰਗੀ, ਲੱਗੇਗਾ ਇੰਨਾ ਚਾਰਜ

Leave a Reply

Your email address will not be published. Required fields are marked *