ਅੰਮ੍ਰਿਤਸਰ : ਸ਼ਹੀਦੀ ਸਮਾਰਕ ਜ਼ਲ੍ਹਿਆਂਵਾਲਾ ਦੀ ਇਤਿਹਾਸਕ ਦਿਖ ਨਾਲ ਹੋਈ ਛੇੜਛਾੜ ਜਿਥੇ ਰਾਜਨੀਤੀਕ, ਸਮਾਜਿਕ ਪਾਰਟੀਆਂ ਅਤੇ ਜਨਤਾ ਨੂੰ ਰਾਸ ਨਹੀ ਆ ਰਹੀ ਸੀ ਉਥੇ ਹੀ ਇਸ ਨਵੀਨੀਕਰਨ ਨਾਲ ਵਿਗਾੜੀ ਦਿਖ ਨੂੰ ਮੁੜ ਪੁਰਾਤਨ ਇਤਿਹਾਸਕ ਦਿਖ ਦਾ ਰੂਪ ਦੇਣ ਦੀ ਮੰਗ ਜ਼ਲ੍ਹਿਆਂਵਾਲਾ ਬਾਗ ਸੰਘਰਸ਼ ਕਮੇਟੀ ਵਲੌ ਚੱਕੀ ਜਾ ਰਹੀ ਹੈ।
Also Read : ਹੱਥਾਂ ‘ਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਹੈੱਡਵਰਕਸ ਦੇ ਪੁਲ ਤੇ ਚੜ੍ਹੇ ਕੱਚੇ ਅਧਿਆਪਕ
ਇਸ ਸੰਬਧੀ ਜਾਣਕਾਰੀ ਦਿੰਦਿਆਂ ਜ਼ਲ੍ਹਿਆਂਵਾਲਾ ਬਾਗ ਸੰਘਰਸ਼ ਕਮੇਟੀ ਦੇ ਆਗੂ ਰਮੇਸ਼ ਯਾਦਵ, ਡਾ ਸ਼ਾਮ ਸੁੰਦਰ ਦੀਪਤੀ ਅਤੇ ਜਸਵੰਤ ਸਿੰਘ ਰੰਧਾਵਾ ਕਨਵੀਨਰ ਜ਼ਲ੍ਹਿਆਂਵਾਲਾ ਬਾਗ ਸੰਘਰਸ਼ ਕਮੇਟੀ ਨੇ ਦਸਿਆ ਕਿ ਇਤਿਹਾਸਕ ਅਤੇ ਪੁਰਾਤਨ ਵਿਰਾਸਤਾ ਦੇਸ਼ ਦੇ ਇਤਿਹਾਸ ਦੀ ਉਹ ਮਹਤਵਪੂਰਨ ਨਿਸ਼ਾਨੀਆਂ ਹੁੰਦਿਆ ਹਨ ਜੋ ਕਿ ਪੀੜੀ ਦਰ ਪੀੜੀ ਦੇਸ਼ ਦੇ ਲੌਕਾ ਨੂੰ ਇਤਿਹਾਸ ਨਾਲ ਜਾਣੂ ਕਰਵਾਉਂਦੇ ਹਨ ਪਰ ਸਰਕਾਰ ਵੱਲੋਂ ਜ਼ਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਦੇ ਨਾਮ ਤੇ ਇਸ ਇਤਿਹਾਸਕ ਧਰੋਹਰ ਨਾਲ ਛੇੜਛਾੜ ਕਰ ਇਤਿਹਾਸ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਹੈ।
Also Read : ਪੰਜਾਬ ਕੈਬਨਿਟ ਸ਼ਾਮਲ ਹੋਣਗੇ ਇਹ 15 ਵਿਧਾਇਕ, CM ਚੰਨੀ ਦੀ ਲੱਗੀ ਮੋਹਰ, ਅੱਜ ਹੋਵੇਗਾ ਸਹੁੰ ਚੁੱਕ ਸਮਾਗਮ
ਜ਼ਲ੍ਹਿਆਂਵਾਲਾ ਬਾਗ ਦਾ ਇਤਿਹਾਸ ਸੀ ਕਿ ਰੋਲਟ ਐਕਟ ਦੇ ਵਿਰੋਧ ਵਿਚ ਜ਼ਲ੍ਹਿਆਂਵਾਲਾ ਵਿਖੇ ਇਕੱਠਾ ਹੋਏ ਨਿਹੱਥੇ ਲੌਕਾ ਤੇ ਜਰਨਲ ਡਾਇਰ ਵਲੌ ਗੋਲਿਆ ਚਲਾ ਉਹਨਾ ਨੂੰ ਸ਼ਹੀਦ ਕੀਤਾ ਗਿਆ ਅਤੇ ਇਕੌ ਇਕ ਰਸਤਾ ਹੋਣ ਕਾਰਨ ਲੋਕ ਉਥੋਂ ਬਾਹਰ ਨਹੀ ਨਿਕਲ ਸਕੇ।ਪਰ ਹੁਣ ਨਵੀਨੀਕਰਨ ਕਰ ਜ਼ਲ੍ਹਿਆਂਵਾਲਾ ਬਾਗ ਦੇ ਦੋ ਗੇਟ ਬਣਾ ਇਤਿਹਾਸਕ ਦਿਖ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤੌ ਇਲਾਵਾ ਖੂਨੀ ਖੁਹ ਨੂੰ ਪੂਰੀ ਤਰਾ ਨਾਲ ਬੰਦ ਕੀਤਾ ਗਿਆ ਹੈ ਅਤੇ ਹੋਰ ਵੀ ਕਈ ਇਤਿਹਾਸਕ ਅਤੇ ਪੁਰਾਤਨ ਦਿਖਾਵਟ ਨਾਲ ਛੇੜਛਾੜ ਕਰ ਉਸਦੇ ਮਾਇਨੇ ਹੀ ਖਤਮ ਕਰ ਦਿੱਤੇ ਗਏ ਹਨ।
Also Read : ਸਿੱਧੂ ਨੂੰ ਦੇਸ਼ਧ੍ਰੋਹੀ ਕਹਿਣ ‘ਤੇ ਰਵਨੀਤ ਬਿੱਟੂ ਨੇ ਕੈਪਟਨ ਨੂੰ ਦਿੱਤਾ ਜਵਾਬ
ਜਿਸ ਦੇ ਚਲਦੇ ਜ਼ਲ੍ਹਿਆਂਵਾਲਾ ਬਾਗ ਸੰਘਰਸ਼ ਕਮੇਟੀ ਵਲੌ ਪ੍ਰਸ਼ਾਸ਼ਨ ਸਰਕਾਰ ਖਿਲਾਫ ਇਕ ਮੁਹਿੰਮ ਵਿੰਡ ਮੁੜ ਤੋਂ ਜ਼ਲ੍ਹਿਆਂਵਾਲਾ ਬਾਗ ਨੂੰ ਪੁਰਾਣੀ ਦਿਖ ਦੇਣ ਦੀ ਅਪੀਲ ਕਰਦਿਆ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਮੰਗ ਪਤਰ ਦਿਤਾ ਗਿਆ ਹੈ ਅਤੇ ਅੱਜ ਜਨਤਾ ਵਿਚ ਇਸ ਸੰਬਧੀ ਪਰਚੇ ਵਿਚ ਵੰਡੇ ਗਏ ਹਨ।



