LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿੱਧੂ ਨੂੰ ਦੇਸ਼ਧ੍ਰੋਹੀ ਕਹਿਣ 'ਤੇ ਰਵਨੀਤ ਬਿੱਟੂ ਨੇ ਕੈਪਟਨ ਨੂੰ ਦਿੱਤਾ ਜਵਾਬ

26 sep ravneet bittu1

 ਲੁਧਿਆਣਾ  :  ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ  ਦੇ ਇੱਕ ਹਫਤੇ ਬਾਅਦ  ਸਾਰੇ ਮੰਤਰੀਆਂ ਦਾ ਰਵੱਈਆ ਬਦਲਦਾ ਨਜ਼ਰ ਆ ਰਿਹਾ ਹੈ। ਹੁਣ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਉਹ ਹੁਣ 80 ਸਾਲ  ਦੇ ਹੋ ਗਏ ਹਾਂ ਅਤੇ ਹੁਣ ਉਨ੍ਹਾਂ ਨੂੰ ਸਾਡੀ ਅਗਵਾਈ ਕਰਨੀ ਚਾਹੀਦੀ ਹੈ। ਇੱਕ ਤਰ੍ਹਾਂ ਨਾਲ,ਉਨ੍ਹਾਂ ਨੇ ਕੈਪਟਨ ਨੂੰ ਸੰਨਿਆਸ ਲੈਣ ਦਾ ਸੰਕੇਤ ਦਿੱਤਾ ਹੈ। ਇੰਨਾ ਹੀ ਨਹੀਂ ਬਿੱਟੂ ਨੇ ਉਨ੍ਹਾਂ ਨੂੰ ਕਾਂਗਰਸ ਹਾਈਕਮਾਨ  ਦੇ ਵਿਰੁੱਧ ਬੋਲਣ ਦੀ ਚੇਤਾਵਨੀ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਹੀ ਪਾਰਟੀ  ਦੇ ਖਿਲਾਫ ਨਹੀਂ ਬੋਲਣਾ ਚਾਹੀਦਾ । 

Also Read : ਦਿਨਕਰ ਗੁਪਤਾ ਦੀ ਗੈਰ-ਹਾਜ਼ਰੀ 'ਚ ਇਕਬਾਲਪ੍ਰੀਤ ਸਿੰਘ ਸਹੋਤਾ ਹੋਣਗੇ ਪੰਜਾਬ ਦੇ DGP

ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਨੂੰ ਦੇਸ਼ਧ੍ਰੋਹੀ ਕਹਿਣ ਤੇ ਬਿੱਟੂ ਨੇ ਕਿਹਾ ਕਿ ਜੇਕਰ ਸਿੱਧੂ ਦੇਸ਼ਧ੍ਰੋਹੀ ਸੀ ਤਾਂ ਕੈਪਟਨ ਅਮਰਿੰਦਰ ਨੂੰ ਆਪਣੇ ਮੁੱਖ ਮੰਤਰੀ ਅਹੁੱਦੇ ਤੇ ਰਹਿੰਦੀਆਂ ਉਨ੍ਹਾਂ ਅੰਦਰ ਕਰ ਦੇਣਾ ਸੀ ।ਬਿੱਟੂ ਨੇ ਕਿਹਾ ਕਿ ਸਿੱਧੂ ਖ਼ਿਲਾਫ਼ ਮੈਂ ਵੀ ਬਹੁਤ ਗੱਲਾਂ ਕੀਤੀਆਂਆਂ ਹਨ ਪਰ ਜਦ ਪਾਰਟੀ ਨੇ ਹੀ ਉਨ੍ਹਾਂ ਨੂੰ ਪੰਜਾਬ ਪ੍ਰਧਾਨ ਬਣਾ ਦਿੱਤਾ ਤਾਂ ਸਾਨੂੰ ਉਨ੍ਹਾਂ  ਦੇ ਅਹੁਦੇ ਦਾ ਸਨਮਾਨ ਕਰਨਾ ਚਾਹੀਦਾ ਹੈ । ਬਿੱਟੂ ਨੇ ਕਿਹਾ ਕਿ ਹੁਣ ਉਹ ਪੰਜਾਬ ਮਾਮਲੀਆਂ  ਦੇ ਪ੍ਰਧਾਨ ਹਨ ਅਤੇ ਸਾਡਾ ਪ੍ਰਧਾਨ ਖ਼ਿਲਾਫ਼ ਕਿੰਤੂ - ਪ੍ਰਤੂੰ ਕਰਨ ਦਾ ਕੋਈ ਮਤਲਬ ਹੀ ਨਹੀਂ ਬਣਦਾ ।  ਬਿੱਟੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਪੰਜਾਬ ਪ੍ਰਧਾਨ ਰਹੇ ਹੈ ਅਤੇ ਉਹ ਬਿਹਤਰ ਜਾਣਦੇ ਹਾਂ ਕਿ ਜੇਕਰ ਪਾਰਟੀ ਪ੍ਰਧਾਨ ਖ਼ਿਲਾਫ਼ ਗੱਲਾਂ ਹੋਣ ਤਾਂ ਉਸ ਦਾ ਕੀ ਮਤਲਬ ਹੁੰਦਾ ਹੈ ।

Also Read : ਹਰ ਮੰਗਲਵਾਰ ਦੁਪਹਿਰੇ 3 ਵਜੇ ਹੋਇਆ ਕਰੇਗੀ ਕੈਬਨਿਟ ਦੀ ਮੀਟਿੰਗ: ਪੰਜਾਬ ਮੁੱਖ ਮੰਤਰੀ

ਉਨ੍ਹਾਂ ਨੇ ਅਸਿੱਧੇ ਤੌਰ 'ਤੇ ਕਿਹਾ ਕਿ ਜਿਸ ਦੀ ਸਰਕਾਰ ਹੈ ਹਰ ਕੋਈ ਉਸਦਾ ਹੀ ਸਮਰਥਨ ਕਰੇਗਾ। ਇਸ ਲਈ ਹੁਣ ਉਨ੍ਹਾਂ ਨੂੰ ਗੁੱਸਾ ਛੱਡ ਦੇਣਾ ਚਾਹੀਦਾ ਹੈ। ਆਉਣ ਵਾਲੀਆਂ ਚੋਣਾਂ  ਦੇ ਸੰਬੰਧ ਵਿੱਚ,  ਉਨ੍ਹਾਂ ਨੇ ਕੈਪਟਨ ਨੂੰ ਕਿਹਾ ਕਿ ਉਨ੍ਹਾਂ ਦਾ ਕੋਈ ਵੀ ਕਦਮ ਕਾਂਗਰਸ ਲਈ ਭਾਰੀ ਪੈ ਸਕਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਹੁਣ ਕੈਪਟਨ ਦੇ ਕਰੀਬੀ ਵੀ ਹੌਲੀ ਹੌਲੀ ਉਸ ਤੋਂ ਦੂਰ ਹੁੰਦੇ ਜਾ ਰਹੇ ਹੈ ।

 

 

In The Market