ਸਿੰਗਾਪੁਰ: ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾਉਣ ‘ਤੇ ਭਾਰਤੀ ਵਿਅਕਤੀ ਨੂੰ ਹੋਈ ਜੇਲ

ਸਿੰਗਾਪੁਰ : ਸਿੰਗਾਪੁਰ ਵਿਚ ਭਾਰਤੀ ਮੂਲ ਦੇ ਇਕ ਸ਼ਖ਼ਸ ਨੂੰ ਨਾਬਾਲਗ ਨਾਲ ਸਰੀਰਕ ਸਬੰਧ ਬਣਾਉਣ ’ਤੇ ਮਜ਼ਬੂਰ ਕਰਨ ਦੇ ਜ਼ੁਰਮ ਵਿਚ 10 ਮਹੀਨੇ ਅਤੇ 4…

ਸਿੰਗਾਪੁਰ : ਸਿੰਗਾਪੁਰ ਵਿਚ ਭਾਰਤੀ ਮੂਲ ਦੇ ਇਕ ਸ਼ਖ਼ਸ ਨੂੰ ਨਾਬਾਲਗ ਨਾਲ ਸਰੀਰਕ ਸਬੰਧ ਬਣਾਉਣ ’ਤੇ ਮਜ਼ਬੂਰ ਕਰਨ ਦੇ ਜ਼ੁਰਮ ਵਿਚ 10 ਮਹੀਨੇ ਅਤੇ 4 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸਮਾਚਾਰ ਚੈਨਲ ‘ਨਿਊਜ਼ ਏਸ਼ੀਆ’ ਦੀ ਖ਼ਬਰ ਮੁਤਾਬਕ ਪੀ. ਅਸ਼ੋਕਨ ਪਚਾਨ (57) ਨੇ ਇਕ ਨਾਬਾਲਗ ਨੂੰ ‘ਸੈਕਸ ਟੌਆਏ’ ਦਾ ਇਸਤੇਮਾਲ ਕਰਨ ਅਤੇ ਟੈਲੀਗ੍ਰਾਮ ’ਤੇ ਉਸ ਨੂੰ ਇਤਰਾਜ਼ਯੋਗ ਫ਼ਿਲਮਾਂ ਭੇਜਣ ਦਾ ਦੋਸ਼ ਸਵੀਕਾਰ ਕੀਤਾ। ਪਚਾਨ ਨੂੰ ਸਜ਼ਾ ਸੁਣਾਏ ਜਾਣ ਵਿਚ ਅਸ਼ਲੀਲ ਫ਼ਿਲਮਾਂ ਆਪਣੇ ਕੋਲ ਰੱਖਣ ਅਤੇ ਨਾਬਾਲਗ ਨਾਲ ਜਿਨਸੀ ਸਬੰਧ ਬਣਾਉਣ ਦੇ ਦੋਸ਼ਾਂ ਨੂੰ ਵੀ ਧਿਆਨ ਰੱਖਿਆ ਗਿਆ। 

Also Read: ਮਣੀਪੁਰ: ਫੌਜ ਦੀ ਟੁਕੜੀ ‘ਤੇ ਅੱਤਵਾਦੀ ਹਮਲਾ, CO ਸਣੇ 5 ਜਵਾਨ ਸ਼ਹੀਦ, 2 ਪਰਿਵਾਰਕ ਮੈਂਬਰ ਵੀ ਹਲਾਕ

ਪਚਾਨ ਦੀ 15 ਸਾਲਾ ਕੁੜੀ ਨਾਲ ਆਨਲਾਈਨ ਜਾਣ-ਪਛਾਣ ਹੋਈ ਅਤੇ ਉਸ ਨੇ ਪੈਸੇ ਦੇ ਬਦਲੇ ਸਰੀਰਕ ਸਬੰਧ ਬਣਾਉਣ ਲਈ ਉਸ ਨੂੰ ਮਿਲਣ ਦਾ ਪ੍ਰਬੰਧ ਕੀਤਾ। ਕੁੜੀ ਨੇ ਇਕ ਸੈਕਸ ਟੌਆਏ ਨਾਲ ਸਰੀਰਕ ਸਬੰਧ ਬਣਾਉਣ ਦੇ ਬਦਲੇ 250 ਸਿੰਗਾਪੁਰ ਡਾਲਰ ਲੈਣ ਦੇ ਬਾਅਦ ਪੁਲਿਸ ਵਿਚ ਸ਼ਿਕਾਇਤ ਦਰਜ ਕਰਾਈ। ਅਦਾਲਤ ਵਿਚ ਸ਼ੁੱਕਰਵਾਰ ਨੂੰ ਦਲੀਲ ਦਿੱਤੀ ਗਈ ਕਿ ਪਚਾਨ ਇਕ ਚੈਟ ਐਪਲੀਕੇਸ਼ਨ ਜ਼ਰੀਏ ਵਿਦਿਆਰਥਣ ਨਾਲ ਸੰਪਰਕ ਵਿਚ ਆਇਆ। ਉਸ ਨੇ ਪੀੜਤਾਂ ਨੂੰ ਪੁੱਛਿਆ ਕਿ ਕੀ ਉਹ ਕੰਮ ਕਰਦੀ ਹੈ ਜਾਂ ਸਕੂਲੀ ਸਿੱਖਿਆ ਪ੍ਰਾਪਤ ਕਰ ਰਹੀ ਹੈ। ਜਦੋਂ ਪੀੜਤਾਂ ਨੇ ਕਿਹਾ ਕਿ ਉਹ ਪੜ੍ਹ ਰਹੀ ਹੈ ਤਾਂ ਪਚਾਨ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਸਾਵਧਾਨ ਹੋਣਾ ਹੋਵੇਗਾ।

Also Read: ‘ਸਿਟੀ ਬਿਊਟੀਫੁੱਲ’ ਚੰਡੀਗੜ੍ਹ ਨੂੰ ਮਿਲੀ ਇਲੈਕਟ੍ਰਿਕ ਬੱਸਾਂ ਦੀ ਸੌਗਾਤ, ਕਈ ਖੂਬੀਆਂ ਨਾਲ ਹਨ ਲੈਸ

ਖ਼ਬਰ ਵਿਚ ਸਰਕਾਰੀ ਵਕੀਲਾ ਵੱਲੋਂ ਅਦਾਲਤ ਵਿਚ ਦਿੱਤੀ ਗਈ ਦਲੀਲ ਵਿਚ ਕਿਹਾ ਗਿਆ, ‘ਪੈਸਿਆਂ ਦੇ ਲਾਲਚ ਵਿਚ ਆ ਕੇ ਪੀੜਤਾ ਨੇ ਉਸ ਦੀ ਪੇਸ਼ਕਸ਼ ਸਵੀਕਾਰ ਕਰ ਲਈ।’ ਬਾਅਦ ਵਿਚ ਦੋਵਾਂ ਨੇ ਪਚਾਨ ਦੇ ਘਰ ਵਿਚ ਜਿਨਸੀ ਗਤੀਵਿਧੀਆਂ ਨੂੰ ਅੰਜ਼ਾਮ ਦਿੱਤਾ। ਸਰਕਾਰੀ ਵਕੀਲ ਨੇ ਪਚਾਨ ਲਈ ਘੱਟ ਤੋਂ ਘੱਟ 11 ਤੋਂ 13 ਮਹੀਨੇ ਜੇਲ੍ਹ ਦੀ ਕੈਦ ਮੰਗੀ ਸੀ। ਉਨ੍ਹਾਂ ਦਾ ਤਰਕ ਸੀ ਕਿ ਘਟਨਾ ਦੇ ਸਮੇਂ ਪੀੜਤਾ ਦੀ ਉਮਰ 14 ਸਾਲ ਅਤੇ ਪਚਾਨ ਦੀ ਉਮਰ 56 ਸਾਲ ਸੀ।

Also Read: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ (ਤਸਵੀਰਾਂ)

Leave a Reply

Your email address will not be published. Required fields are marked *