ਪ੍ਰਦੂਸ਼ਣ ਕਾਰਨ ਦਿੱਲੀ ‘ਚ ਲਾਕਡਾਊਨ ਜਿਹੀਆਂ ਪਾਬੰਦੀਆਂ, ਕੇਜਰੀਵਾਲ ਨੇ ਕੀਤਾ ਐਲਾਨ

ਨਵੀਂ ਦਿੱਲੀ- ਦਿੱਲੀ ਦੀ ਆਬੋ-ਹਵਾ ਵਿਗੜਨ ਦੇ ਨਾਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਕਸ਼ਨ ਮੋਡ ਵਿਚ ਆ ਗਏ ਹਨ। ਉਨ੍ਹਾਂ ਨੇ ਫਿਰ ਤੋਂ ਕਈ ਪਾਬੰਦੀਆਂ…

ਨਵੀਂ ਦਿੱਲੀ- ਦਿੱਲੀ ਦੀ ਆਬੋ-ਹਵਾ ਵਿਗੜਨ ਦੇ ਨਾਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਕਸ਼ਨ ਮੋਡ ਵਿਚ ਆ ਗਏ ਹਨ। ਉਨ੍ਹਾਂ ਨੇ ਫਿਰ ਤੋਂ ਕਈ ਪਾਬੰਦੀਆਂ ਨੂੰ ਲਾਗੂ ਕਰ ਦਿੱਤਾ ਹੈ। ਇਸ ਵਿਚ ਇਕ ਹਫਤੇ ਲਈ ਲਈ ਸਾਰੇ ਸਰਕਾਰੀ ਦਫਤਰਾਂ ਦੇ ਸਾਰੇ ਕਰਮਚਾਰੀਆਂ ਨੂੰ ਵਰਕ ਫਰਾਮ ਹੋਮ ਦੇ ਲਈ ਭੇਜਿਆ ਜਾਣਾ ਮੁੱਖ ਹੈ। ਉਥੇ ਹੀ 14 ਤੋਂ 17 ਨਵੰਬਰ ਤੱਕ ਨਿਰਮਾਣ ਕੰਮ ਵੀ ਰੋਕ ਦਿੱਤੇ ਗਏ ਹਨ।

Also Read: ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ ਸਖ਼ਤ, ਮੁੜ ਲਾਕਡਾਊਨ ‘ਤੇ ਆਖ ਦਿੱਤੀ ਇਹ ਗੱਲ

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਪ੍ਰਾਈਵੇਟ ਕੰਪਨੀਆਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਕਰਮਚਾਰੀਆਂ ਨੂੰ ਵਰਕ ਫਰਾਮ ਹੋਮ ਭੇਜਣ ਦਾ ਸੁਝਾਅ ਦੇ ਸਕਦੇ ਹਨ। ਉਥੇ ਹੀ ਸੋਮਵਾਰ ਤੋਂ ਇਕ ਹਫਤੇ ਦੇ ਲਈ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਹਾਲਾਂਕਿ ਆਨਲਾਈਨ ਕਲਾਸਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਸਕੂਲ ਬੰਦ ਹੋਣ ਨਾਲ ਬੱਚਿਆਂ ਦੀ ਪੜਾਈ ਕਿਸੇ ਹਾਲ ਵਿਚ ਰੋਕੀ ਨਹੀਂ ਜਾਵੇਗੀ। ਇਸ ਗੱਲ ਦਾ ਪੂਰਾ ਧਿਆਨ ਰੱਖਣ ਲਈ ਕਿਹਾ ਗਿਆ ਹੈ। 

Also Read: ਸਿੰਗਾਪੁਰ: ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾਉਣ ‘ਤੇ ਭਾਰਤੀ ਵਿਅਕਤੀ ਨੂੰ ਹੋਈ ਜੇਲ

ਮੁੱਖ ਮੰਤਰੀ ਕੇਜਰੀਵਾਲ ਨੇ ਇਹ ਵੀ ਕਿਹਾ ਹੈ ਕਿ ਬੱਚਿਆਂ ਦੇ ਸਕੂਲ ਬੰਦ ਕਰਨ ਦਾ ਕਾਰਨ ਇਹੀ ਹੈ ਕਿ ਉਹ ਘੱਟ ਤੋਂ ਘੱਟ ਦੁਸ਼ਿਤ ਹਵਾ ਦੇ ਸੰਪਰਕ ਵਿਚ ਆਉਣ। ਉਨ੍ਹਾਂ ਦਾ ਹਵਾ ਪ੍ਰਦੂਸ਼ਣ ਤੋਂ ਬਚਾਅ ਕੀਤਾ ਜਾ ਸਕੇ।

Also Read: ਮਨਪ੍ਰੀਤ ਸਿੰਘ ਨੇ ਵਧਾਇਆ ਪੰਜਾਬ ਦਾ ਮਾਣ, ‘ਖੇਲ ਰਤਨ’ ਨਾਲ ਸਨਮਾਨਿਤ

Leave a Reply

Your email address will not be published. Required fields are marked *