ਖੌਫਨਾਕ! ਪਹਿਲਾਂ ਗਰਭਵਤੀ ਭੈਣ ਦਾ ਸਿਰ ਧੜ ਨਾਲੋਂ ਕੀਤਾ ਵੱਖ ਤੇ ਫਿਰ ਲਈ ਸੈਲਫੀ

ਔਰੰਗਾਬਾਦ- ਮਹਾਰਾਸ਼ਟਰ (Maharashtra) ’ਚ ਆਨਰ ਕਿਲਿੰਗ (Honor Killing) ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਭਰਾ (Brother) ਨੇ ਆਪਣੀ ਗਰਭਵਤੀ ਭੈਣ…

ਔਰੰਗਾਬਾਦ- ਮਹਾਰਾਸ਼ਟਰ (Maharashtra) ’ਚ ਆਨਰ ਕਿਲਿੰਗ (Honor Killing) ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਭਰਾ (Brother) ਨੇ ਆਪਣੀ ਗਰਭਵਤੀ ਭੈਣ (Pregnant Sister) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਛੋਟਾ ਭਰਾ ਭੈਣ ਦੇ ਵਿਆਹ ਤੋਂ ਖ਼ੁਸ਼ ਨਹੀਂ ਸੀ, ਜਿਸ ਕਾਰਨ ਉਸ ਨੇ ਇਹ ਖ਼ੌਫਨਾਕ ਕਦਮ ਚੁੱਕਿਆ। ਉੱਥੇ ਹੀ ਇਸ ਪੂਰੀ ਵਾਰਦਾਤ ’ਚ ਮ੍ਰਿਤਕਾ ਦੀ ਮਾਂ ਨੇ ਵੀ ਆਪਣੇ ਪੁੱਤਰ ਦਾ ਸਾਥ ਦਿੱਤਾ ਅਤੇ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 

Also Read: ਬਠਿੰਡਾ ’ਚ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਵਪਾਰੀਆਂ ਨਾਲ 1 ਕੁੜੀ ਗ੍ਰਿਫ਼ਤਾਰ

ਜਾਣਕਾਰੀ ਅਨੁਸਾਰ ਮ੍ਰਿਤਕਾ ਦਾ ਨਾਮ ਕੀਰਤੀ ਥੋਰੇ ਸੀ ਅਤੇ ਹਾਲ ਹੀ ’ਚ ਉਸ ਨੇ ਪ੍ਰੇਮ ਵਿਆਹ (Love Marriage) ਕੀਤਾ ਸੀ। ਜਿਸ ਤੋਂ ਉਸ ਦੇ ਪਰਿਵਾਰ ਵਾਲੇ ਖ਼ੁਸ਼ ਨਹੀਂ ਸਨ। ਉੱਥੇ ਹੀ ਮੌਕਾ ਮਿਲਦੇ ਹੀ ਉਨ੍ਹਾਂ ਨੇ ਕੀਰਤੀ ਦਾ ਕਤਲ ਕਰ ਦਿੱਤਾ। ਛੋਟੇ ਭਰਾ ਨੇ ਪਹਿਲਾਂ ਭੈਣ ਕੀਰਤੀ ਦਾ ਸਿਰ ਧੜ ਤੋਂ ਵੱਖ ਕੀਤਾ ਅਤੇ ਉਸ ਤੋਂ ਬਾਅਦ ਗਰਦਨ ਬਾਹਰ ਵੇਹੜੇ ’ਚ ਸੁੱਟ ਕੇ ਦੌੜ ਗਿਆ। ਇਸ ਪੂਰੀ ਵਾਰਦਾਤ ਨੂੰ ਘਰ ’ਚ ਹੀ ਅੰਜਾਮ ਦਿੱਤਾ ਗਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਕਤਲ ’ਚ ਮ੍ਰਿਤਕਾ ਦੀ ਮਾਂ ਸ਼ੋਭਾ ਵੀ ਸ਼ਾਮਲ ਸੀ। ਉੱਥੇ ਹੀ ਪੁਲਿਸ ਨੇ ਦੋਸ਼ੀ ਭਰਾ ਅਤੇ ਮਾਂ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Also Read: ਪੰਜਾਬ ‘ਚ ਮੁੜ ਹੋਵੇਗਾ ਵਰਲਡ ਕਬੱਡੀ ਕੱਪ ਦਾ ਆਗਾਜ਼, ਪਹਿਲਾ ਇਨਾਮ 5 ਕਰੋੜ ਰੁਪਏ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਮ੍ਰਿਤਕਾ ਨੇ ਆਪਣੇ ਪਰਿਵਾਰ ਵਾਲਿਆਂ ਵਿਰੁੱਧ ਜਾ ਕੇ ਜੂਨ ਮਹੀਨੇ ਦੌੜ ਕੇ ਆਪਣੇ ਪ੍ਰੇਮੀ ਨਾਲ ਵਿਆਹ ਕੀਤਾ ਸੀ। ਵੈਜਾਪੁਰ ਦੇ ਡੀ.ਐੱਸ.ਪੀ. ਕੈਲਾਸ਼ ਪ੍ਰਜਾਪਤੀ ਨੇ ਦੱਸਿਆ ਕਿ ਮਾਂ ਸ਼ੋਭਾ ਇਕ ਹਫ਼ਤੇ ਪਹਿਲਾਂ ਧੀ ਨਾਲ ਮਿਲ ਕੇ ਗਈ ਸੀ। 5 ਸਤੰਬਰ ਨੂੰ ਉਹ ਫਿਰ ਆਪਣੇ ਪੁੱਤਰ ਨਾਲ ਆਈ। ਧੀ ਦਾ ਘਰ ਖੇਤ ’ਚ ਹੈ, ਉਹ ਆਪਣੇ ਸੱਸ-ਸਹੁਰੇ ਨਾਲ ਖੇਤ ’ਚ ਕੰਮ ਕਰ ਰਹੀ ਸੀ। ਮਾਂ ਅਤੇ ਭਰਾ ਨੂੰ ਦੇਖ ਕੇ ਉਹ ਖੇਤ ਦਾ ਕੰਮ ਛੱਡ ਦੌੜ ਕੇ ਘਰ ਆ ਗਈ। ਦੋਹਾਂ ਨੂੰ ਪਾਣੀ ਦਿੱਤਾ ਅਤੇ ਚਾਹ ਬਣਾਉਣ ਰਸੋਈ ’ਚ ਗਈ। ਉਦੋਂ ਪਿੱਛਿਓਂ ਆ ਕੇ ਮਾਂ ਨੇ ਉਸ ਦੇ ਪੈਰ ਫੜ ਲਏ ਅਤੇ ਭਰਾ ਨੇ ਇਕ ਹੀ ਝਟਕੇ ’ਚ ਸਿਰ ਧੜ ਤੋਂ ਵੱਖ ਕਰ ਦਿੱਤਾ। ਜਿਸ ਦੌਰਾਨ ਇਹ ਸਭ ਹੋ ਰਿਹਾ ਸੀ, ਮ੍ਰਿਤਕਾ ਦਾ ਪਤੀ ਵੀ ਘਰ ’ਚ ਮੌਜੂਦ ਸੀ। 

Also Read: ਪੰਜਾਬ ਦੇ ਡਿਪਟੀ CM ਓਪੀ ਸੋਨੀ ਦਾ ਵੱਡਾ ਬਿਆਨ, ਕਿਹਾ- ‘ਫਿਰ ਫੈਲ ਰਿਹਾ ਹੈ ਕੋਰੋਨਾ’

ਜਾਣਕਾਰੀ ਅਨੁਸਾਰ ਮ੍ਰਿਤਕਾ ਦਾ ਪਤੀ ਬੀਮਾਰ ਹੋਣ ਕਾਰਨ ਘਰ ’ਚ ਸੌਂ ਰਿਹਾ ਸੀ। ਭਾਂਡੇ ਡਿੱਗਣ ਦੀ ਆਵਾਜ਼ ਨਾਲ ਉਹ ਉੱਠਿਆ, ਉਦੋਂ ਭਰਾ ਨੇ ਉਸ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ  ਕਿਸੇ ਤਰ੍ਹਾਂ ਬਚ ਕੇ ਦੌੜ ਗਿਆ। ਉਸ ਤੋਂ ਬਾਅਦ ਭਰਾ ਸਿਰ ਹੱਥ ’ਚ ਲੈ ਕੇ ਬਾਹਰ ਵੇਹੜੇ ’ਚ ਆਇਆ। ਸਾਰਿਆਂ ਨੂੰ ਦਿਖਾਇਆ ਅਤੇ ਫਿਰ ਮੋਟਰਸਾਈਕਲ ’ਤੇ ਬੈਠ ਕੇ ਪੁਲਿਸ ਥਾਣੇ ਜਾ ਕੇ ਆਤਮਸਮਰਪਣ ਕਰ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਉਸ ਨੇ ਸਿਰ ਨਾਲ ਸੈਲਫ਼ੀ ਵੀ ਲਈ ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਜਾਂਚ ਦਾ ਵਿਸ਼ਾ ਹੈ। ਅਸੀਂ ਉਸ ’ਤੇ ਹਾਲੇ ਕੁਝ ਨਹੀਂ ਕਹਿ ਸਕਦੇ।

Leave a Reply

Your email address will not be published. Required fields are marked *