ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਨੇ ਵਪਾਰੀਆਂ ਨੂੰ ਕਨਵੈਂਸ਼ਨ ਸੈਂਟਰ (Convention Center) ਤੌਹਫਾ ਦਿੱਤਾ ਹੈ। 10 ਏਕੜ ਜ਼ਮੀਨ ਦਾ ਪ੍ਰਾਜੈਕਟ (Project) ਤਿਆਰ ਹੋ ਚੁੱਕਾ ਹੈ ਅਤੇ ਅਗਲੇ ਹਫਤੇ ਇਸ ਸੈਂਟਰ ਦਾ ਨੀਂਹ ਪੱਥਰ (Foundation stone) ਰੱਖਿਆ ਜਾਵੇਗਾ। ਇੰਨਾ ਹੀ ਨਹੀਂ ਸੂਬਾ ਸਰਕਾਰ (State Government) ਨੇ ਪੰਜਾਬ ਦੀ ਫਿਲਮ ਇੰਡਸਟਰੀ (The film industry) ਨੂੰ ਵੀ ਬੂਸਟ ਅੱਪ (Boost up) ਕਰਨ ਦੀ ਤਿਆਰੀ ਕਰ ਲਈ ਹੈ। ਚੰਡੀਗੜ੍ਹ (Chandigarh) ਵਿਚ 200 ਏਕੜ ਵਿਚ ਇਕ ਫਿਲਮ ਸਿਟੀ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦਾ ਪ੍ਰਾਜੈਕਟ (Project) ਤਿਆਰ ਹੋ ਚੁੱਕਾ ਹੈ। ਸੀ.ਐੱਮ. (CM) ਨੇ ਇਸ ਦੇ ਨਾਲ ਹੀ ਪਾਕਿਸਤਾਨ (Pakistan) ਦੇ ਨਾਲ ਵਪਾਰ ਦੁਬਾਰਾ ਸ਼ੁਰੂ ਕਰਨ ਦੀ ਵੀ ਮੰਗ ਚੁੱਕੀ ਹੈ। ਸੀ.ਐੱਮ. (CM) ਨੇ ਕਿਹਾ ਕਿ ਉਹ ਛੇਤੀ ਹੀ ਪ੍ਰਧਾਨ ਮੰਤਰੀ (Prime Minister) ਨੂੰ ਚਿੱਠੀ ਵੀ ਲਿਖਣਗੇ ਅਤੇ ਖੁਦ ਮਿਲ ਕੇ ਵੀ ਆਉਣਗੇ।
ਸੀ.ਐੱਮ. ਚਰਨਜੀਤ ਸਿੰਘ ਚੰਨੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਲੈਂਡ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਰੈਸਟ ਹਾਊਸ ਦਾ ਸ਼ੁਭਆਰੰਭ ਕੀਤਾ। ਇਸ ਤੋਂ ਬਾਅਦ ਉਹ ਦਸ਼ਮੇਸ਼ ਆਡੀਟੋਰੀਅਮ ਪਹੁੰਚੇ। ਉਥੇ ਉਨ੍ਹਾਂ ਨੇ ਨੌਜਵਾਨਾਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਡਾ. ਬੀ.ਆਰ. ਅੰਬੇਡਕਰ ਚੇਅਰ, ਭਾਈ ਜੀਵਨ ਸਿੰਘ ਅਤੇ ਭਾਈ ਜੀਤਾ ਸਿੰਘ ਜੀ ਚੇਅਰ, ਮੱਖਣ ਸ਼ਾਹ ਲੁਬਾਣਾ ਅਤੇ ਮਹਾਰਿਸ਼ੀ ਵਾਲਮੀਕ ਚੇਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਸੀ.ਐੱਮ. ਚੰਨੀ ਪਾਈਟੈਕਸ ਮੇਲੇ ਵਿਚ ਪਹੁੰਚੇ ਅਤੇ ਵਪਾਰੀਆਂ ਨੂੰ ਸੰਬੋਧਿਤ ਕੀਤਾ। ਅਖੀਰ ਵਿਚ ਸੀ.ਐੱਮ. ਚੰਨੀ ਸ਼ਹਿਰ ਵਿਚ ਚੱਲ ਰਹੇ ਵੱਖ-ਵੱਖ ਕਾਰਜਾਂ ਦਾ ਜਾਇਜ਼ਾ ਲਿਆ।
Also Read : ਕਾਂਗਰਸ ਪਾਰਟੀ ਵਲੋਂ ਚੋਣ ਕਮੇਟੀਆਂ ਦਾ ਐਲਾਨ, ਸੁਨੀਲ ਜਾਖੜ, ਪ੍ਰਤਾਪ ਬਾਜਵਾ ਨੂੰ ਵੱਡੀ ਜ਼ਿੰਮੇਵਾਰੀ
ਸੀ.ਐੱਮ. ਚਰਨਜੀਤ ਸਿੰਘ ਚੰਨੀ ਨੇ ਅਗਲੇ 15 ਦਿਨਾਂ ਵਿਚ ਇਕ ਪੋਰਟਲ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਅਗਲੇ 15 ਦਿਨਾਂ ਵਿਚ ਇਹ ਪੋਰਟਲ ਬਣ ਕੇ ਤਿਆਰ ਹੋ ਜਾਵੇਗਾ। ਇਹ ਇਕ ਅਜਿਹਾ ਸਿੰਗਲ ਵਿੰਡੋ ਸਿਸਟਮ ਹੋਵੇਗਾ, ਜਿਸ ਵਿਚ ਛੋਟੀ ਇੰਡਸਟਰੀ ਦੇ ਮਾਲਿਕ ਬਿਨਾਂ ਕਿਸੇ ਦਫਤਰ ਵਿਚ ਧੱਕੇ ਖਾਧੇ ਆਪਣੇ ਨਵੇਂ ਪ੍ਰਾਜੈਕਟ ਦੀ ਅਪ੍ਰੂਵਲ ਲੈ ਸਕਣਗੇ। ਸੀ.ਐੱਮ ਦਾ ਮੰਨਣਾ ਹੈ ਕਿ ਜਦੋਂ ਵਪਾਰੀ ਦਾ ਕੁਰਸੀ ‘ਤੇ ਬੈਠੇ ਅਧਿਕਾਰੀ ਦੇ ਨਾਲ ਸਾਹਮਣਾ ਹੁੰਦਾ ਹੈ ਤਾਂ ਉਥੋਂ ਹੋਰ ਚੋਰ ਖਿੜਕੀਆਂ ਖੁੱਲ ਜਾਂਦੀਆਂ ਹਨ। ਜਿੱਥੇ ਵਪਾਰੀ ਨੂੰ ਧੱਕੇ ਖਾਣੇ ਪੈਂਦੇ ਹਨ।



