ਨਵੀਂ ਦਿੱਲੀ- ਲਖੀਮਪੁਰ ਹਿੰਸਾ ਕੇਸ ਵਿਚ ਗ੍ਰਹਿ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਹਾਈਕੋਰਟ ਦੀ ਲਖਨਊ ਬੈਂਚ ਨੇ ਆਸ਼ੀਸ਼ ਨੂੰ ਜ਼ਮਾਨਤ ਦਿੱਤੀ ਹੈ। ਇਸ ਮਾਮਲੇ ਉੱਤੇ ਸੁਣਵਾਈ ਪਹਿਲਾਂ ਹੀ ਪੂਰੀ ਹੋ ਚੁੱਕੀ ਸੀ। ਕੋਰਟ ਨੇ ਹੁਣ ਫੈਸਲਾ ਸੁਣਾਉਂਦੇ ਹੋਏ ਜ਼ਮਾਨਤ ਦੇ ਦਿੱਤੀ ਹੈ। ਉਮੀਦ ਹੈ ਕਿ ਆਸ਼ੀਸ਼ ਮਿਸ਼ਰਾ ਕੱਲ ਜੇਲ ਤੋਂ ਬਾਹਰ ਆ ਸਕਦੇ ਹਨ।
Also Read: ਵੱਡੀ ਖ਼ਬਰ: ਭਾਜਪਾ ’ਚ ਸ਼ਾਮਲ ਹੋਏ ‘The Great Khali’
ਚਾਰਜਸ਼ੀਟ ਵਿਚ ਸਿੱਟ ਨੇ ਦੱਸਿਆ ਸੀ ਮੁੱਖ ਦੋਸ਼ੀ
ਲਖੀਮਪੁਰ ਹਿੰਸਾ ਮਾਮਲੇ ਵਿਚ ਉੱਤਰ ਪ੍ਰਦੇਸ਼ ਸਿੱਟ ਨੇ ਹਾਲ ਹੀ ਵਿਚ ਚਾਰਜਸ਼ੀਟ ਦਾਖਲ ਕੀਤੀ ਸੀ। 5000 ਪੇਜਾਂ ਦੀ ਚਾਰਜਸ਼ੀਟ ਵਿਚ ਐੱਸਆਈਟੀ ਨੇ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਨੂੰ ਮੁਖ ਦੋਸ਼ੀ ਦੱਸਿਆ ਸੀ। ਇੰਨਾ ਹੀ ਨਹੀਂ ਐੱਸਆਈਟੀ ਮੁਤਾਬਕ ਆਸ਼ੀਸ਼ ਘਟਨਾ ਵਾਲੀ ਥਾਂ ਉੱਤੇ ਹੀ ਮੌਜੂਦ ਸੀ।
Also Read: ਭਗਵੰਤ ਮਾਨ ਦੇ ਸਿਆਸੀ ਰਗੜੇ, ਕਿਹਾ-‘ਮੈਨੂੰ ਨਹੀਂ ਪਤਾ ਸਿੱਧੂ ਸ਼ੇਰ ਨੇ ਕੇ ਕੀ ਨੇ’
ਐੱਸਆਈਟੀ ਨੇ ਆਪਣੀ ਜਾਂਚ ਵਿਚ ਲਖੀਮਪੁਰ ਹਿੰਸਾ ਵਿਚ ਆਸ਼ੀਸ਼ ਮਿਸ਼ਰਾ ਦੇ ਅਸਲਿਆਂ ਵਿਚ ਫਾਇਰਿੰਗ ਦੀ ਪੁਸ਼ਟੀ ਕੀਤੀ ਸੀ ਆਸ਼ੀਸ਼ ਮਿਸ਼ਰਾ ਦੀ ਰਿਵਾਲਵਰ ਤੇ ਰਾਈਫਲ ਤੋਂ ਫਾਇਰਿੰਗ ਹੋਈ। ਐੱਸਆਈਟੀ ਨੇ ਚਾਰਜਸ਼ੀਟ ਵਿਚ ਆਸ਼ੀਸ਼ ਮਿਸ਼ਰਾ ਤੇ ਅੰਕਿਤ ਦਾਸ ਦੇ ਲਾਇਸੈਂਸੀ ਅਸਲੇ ਨਾਲ ਫਾਇਰਿੰਗ ਕਰਨ ਦੀ ਗੱਲ ਕਹੀ। ਜਦਕਿ ਆਸ਼ੀਸ਼ ਮਿਸ਼ਰਾ ਨੇ ਕਿਹਾ ਸੀ ਕਿ 1 ਸਾਲ ਤੋਂ ਉਨ੍ਹਾਂ ਦੇ ਅਸਲਿਆਂ ਤੋਂ ਕੋਈ ਫਾਇਰਿੰਗ ਨਹੀਂ ਹੋਈ। ਪੁਲਿਸ ਨੇ ਬੈਲੇਸਟਿਕ ਰਿਪੋਰਟ ਦੇ ਆਧਾਰ ਉੱਤੇ ਫਾਇਰਿੰਗ ਦੀ ਪੁਸ਼ਟੀ ਕੀਤੀ ਸੀ।
Also Read: ਸੁਪਰੀਮ ਕੋਰਟ ਪਹੁੰਚਿਆ ਹਿਜਾਬ ਮਾਮਲਾ: ਸਿੱਬਲ ਬੋਲੇ-‘ਤੁਰੰਤ ਹੋਵੇ ਸੁਣਵਾਈ’
3 ਅਕਤੂਬਰ ਨੂੰ ਹੋਈ ਸੀ ਹਿੰਸਾ
3 ਅਕਤੂਬਰ 2021 ਨੂੰ ਲਖੀਮਪੁਰ ਦੇ ਤਿਕੁਨਿਆ ਵਿਚ ਹਿੱਸਾ ਵਿਚ 8 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੇ ਆਪਣੀ ਜੀਪ ਨਾਲ ਕਿਸਾਨਾਂ ਨੂੰ ਕੁਚਲ ਦਿੱਤਾ ਸੀ। ਇਸ ਤੋਂ ਬਾਅਦ ਗੁੱਸਾਈ ਭੀੜ ਨੇ ਆਸ਼ੀਸ਼ ਦੇ ਡਰਾਈਵਰ ਸਣੇ 4 ਲੋਕਾਂ ਨੂੰ ਮਾਰ ਦਿੱਤਾ।



